LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 28 ਨਵੰਬਰ 2026
ਬ੍ਰੇਕਿੰਗਦਿਲਜੀਤ ਦੁਸਾਂਝ ਦੇ ਮੁੰਬਈ ਕੰਸਰਟ ’ਚ ਝੂਮਦੀਆਂ ਨਜ਼ਰ ਆਈਆਂ ਕ੍ਰਿਸ਼ਮਾ ਕਪੂਰ ਅਤੇ ਸਾਨਿਆ ਮਲਹੋਤਰਾ
ਰਾਜਨੀਤੀ

ਨਗਰ ਕੌਂਸਲ ਚੋਣਾਂ ਦਾ ਹਵਾਲਾ ਦੇ ਕੇ ਧਰਮਕੋਟ ਦੇ ਵਿਧਾਇਕ ਲੱਡੀ ਢੋਸ ਈਡੀ ਅੱਗੇ ਪੇਸ਼ ਨਹੀਂ ਹੋਏ

ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲੱਡੀ ਢੋਸ ਨੇ ਨਗਰ ਕੌਂਸਲ ਚੋਣਾਂ ਕਾਰਨ ਰੁਝੇਵਿਆਂ ਦਾ ਹਵਾਲਾ ਦੇ ਕੇ ਈਡੀ ਤੋਂ ਪੇਸ਼ੀ ਲਈ ਨਵੀਂ ਤਰੀਕ ਮੰਗੀ ਹੈ।

ਨਗਰ ਕੌਂਸਲ ਚੋਣਾਂ ਦਾ ਹਵਾਲਾ ਦੇ ਕੇ ਧਰਮਕੋਟ ਦੇ ਵਿਧਾਇਕ ਲੱਡੀ ਢੋਸ ਈਡੀ ਅੱਗੇ ਪੇਸ਼ ਨਹੀਂ ਹੋਏ
ਪੰਜਾਬ ਟੈਲੀਵਿਜ਼ਨ

ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲੱਡੀ ਢੋਸ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਧਰਮਕੋਟ ਨਗਰ ਕੌਂਸਲ ਚੋਣਾਂ ਕਾਰਨ ਆਪਣੇ ਸਿਆਸੀ ਰੁਝੇਵਿਆਂ ਦਾ ਹਵਾਲਾ ਦਿੱਤਾ ਹੈ।

ਈਡੀ ਨੇ ਜਾਇਦਾਦਾਂ ਦੇ ਕਥਿਤ ਗ਼ੈਰ-ਕਾਨੂੰਨੀ ਲੈਣ-ਦੇਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਵਿਧਾਇਕ ਨੂੰ ਚੰਡੀਗੜ੍ਹ ਸਥਿਤ ਜ਼ੋਨਲ ਦਫ਼ਤਰ ਵਿੱਚ ਸੱਦਿਆ ਸੀ।

ਵਿਧਾਇਕ ਦਵਿੰਦਰਜੀਤ ਸਿੰਘ ਲੱਡੀ ਢੋਸ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਅਧਿਕਾਰੀ ਨੂੰ ਅਰਜ਼ੀ ਦੇ ਕੇ ਆਪਣਾ ਬਿਆਨ ਦਰਜ ਕਰਵਾਉਣ ਲਈ ਅਗਲੀ ਤਰੀਕ ਮੰਗੀ ਹੈ। ਉਨ੍ਹਾਂ ਕਿਹਾ ਕਿ ਧਰਮਕੋਟ ਨਗਰ ਕੌਂਸਲ ਚੋਣਾਂ ਵਿੱਚ ਰੁਝੇਵੇਂ ਹੋਣ ਕਾਰਨ ਉਨ੍ਹਾਂ ਨੇ ਪੇਸ਼ੀ ਤੋਂ ਛੋਟ ਦੀ ਅਪੀਲ ਕੀਤੀ ਹੈ।

ਇਹ ਮਾਮਲਾ ਧਰਮਕੋਟ ਥਾਣੇ ਵਿੱਚ ਦਰਜ ਇੱਕ ਐੱਫਆਈਆਰ 'ਤੇ ਆਧਾਰਿਤ ਹੈ। ਇਸ ਵਿੱਚ ਸਰਕਾਰੀ, ਨਗਰ ਕੌਂਸਲ, ਮਾਰਕੀਟ ਕਮੇਟੀ ਅਤੇ ਚਰਚ ਟਰੱਸਟ ਦੀਆਂ ਜਾਇਦਾਦਾਂ ਦੇ ਕਥਿਤ ਗ਼ਲਤ ਤਰੀਕੇ ਨਾਲ ਕੀਤੇ ਤਬਾਦਲੇ ਦੇ ਇਲਜ਼ਾਮ ਹਨ।

ਜਾਂਚ ਮੁਤਾਬਕ ਹਾਈਵੇਅ ਨਿਰਮਾਣ ਲਈ ਅਧੜਾਮਾਨ ਪਿੰਡ ਦੇ ਲੋਕਾਂ ਦੀ ਐਕੁਆਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਵਿੱਚੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ੁਰਦ-ਬੁਰਦ ਕਰਨ ਦਾ ਵੀ ਦੋਸ਼ ਹੈ।

ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।