ਮੀਟਰ ਰੀਡਰਾਂ ਦੀ ਹੜਤਾਲ ਕਾਰਨ ਬਿਜਲੀ ਬਿੱਲਾਂ ਦੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਦੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਪਾਵਰਕਾਮ ਨੇ 14 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਸਪੀਡ ਪੋਸਟ ਰਾਹੀਂ ਬਿੱਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਹੁਣ ਪਾਵਰਕਾਮ ਨੇ ਸਪੀਡ ਪੋਸਟ ਰਾਹੀਂ 14 ਹਜ਼ਾਰ ਤੋਂ ਵੱਧ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜ ਦਿੱਤੇ ਹਨ। ਇਕ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਤਕ ਦੇ ਬਿੱਲ ਵਿਭਾਗ ਦੇ ਮੁਲਾਜ਼ਮ ਘਰ-ਘਰ ਜਾ ਕੇ ਦੇ ਰਹੇ ਹਨ। ਜੇਕਰ ਕਿਸੇ ਖਪਤਕਾਰ ਨੂੰ ਅਜੇ ਵੀ ਬਿੱਲ ਨਹੀਂ ਮਿਲਿਆ ਤਾਂ ਉਹ ਆਪਣੇ ਸਬੰਧਤ ਡਵੀਜ਼ਨ ਦਫ਼ਤਰ ਜਾ ਕੇ ਬਿੱਲ ਬਣਵਾ ਸਕਦਾ ਹੈ।
ਜੇ ਪਾਵਰਕਾਮ ਵੱਲੋਂ ਭੇਜਿਆ ਗਿਆ ਔਸਤ ਬਿੱਲ ਜ਼ਿਆਦਾ ਹੈ ਤਾਂ ਖਪਤਕਾਰ ਮੀਟਰ ਦੀ ਮੌਜੂਦਾ ਰੀਡਿੰਗ ਲੈ ਕੇ ਡਵੀਜ਼ਨ ਵਿਚ ਪੁੱਜ ਸਕਦਾ ਹੈ ਅਤੇ ਆਪਣਾ ਬਿੱਲ ਠੀਕ ਕਰਵਾ ਸਕਦਾ ਹੈ। ਸਪੀਡ ਪੋਸਟ ਰਾਹੀਂ ਭੇਜੇ ਗਏ ਬਿੱਲ ਦੀ ਅਦਾਇਗੀ ਕਰਨੀ ਲਾਜ਼ਮੀ ਹੋਵੇਗੀ। ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਨਹੀਂ ਮਿਲ ਰਹੇ ਸਨ।
ਇਸ ਦੌਰਾਨ ਖਪਤਕਾਰਾਂ ਨੂੰ ਇਹ ਫਿਕਰ ਸੀ ਕਿ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲੇਗਾ ਜਾਂ ਨਹੀਂ। ਹਾਲਾਂਕਿ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਅਦਾਇਗੀ ਕਰਨ ਤੋਂ ਬਾਅਦ ਉਸ ਦੀ ਰਸੀਦ ਸੰਭਾਲ ਕੇ ਰੱਖਣੀ ਚਾਹੀਦੀ ਹੈ। ਮੀਟਰ ਦੀ ਰੀਡਿੰਗ ਲੈਣੀ ਨਹੀਂ ਜਾਣਦੇ, ਤਾਂ ਉਹ ਮੀਟਰ ਉਤੇ ਦਿਖਾਈ ਦੇ ਰਹੇ ਡਾਟਾ ਦੀ ਘੱਟੋ-ਘੱਟ ਇਕ ਮਿੰਟ ਦੀ ਵੀਡੀਓ ਬਣਾ ਕੇ ਸੰਭਾਲ ਸਕਦੇ ਹਨ। ਜੇਕਰ ਔਸਤ ਦੇ ਆਧਾਰ ਤੇ ਬਿੱਲ ਆਉਂਦਾ ਹੈ ਤਾਂ ਉਹ ਵੀਡੀਓ ਅਤੇ ਪੁਰਾਣੇ ਬਿਜਲੀ ਬਿੱਲ ਨਾਲ ਪਾਵਰਕਾਮ ਦੇ ਦਫ਼ਤਰ ਜਾ ਕੇ ਆਪਣੇ ਬਿੱਲ ਦੀ ਰਕਮ ਦੀ ਜਾਂਚ ਅਤੇ ਸੋਧ ਕਰਵਾ ਸਕਦੇ ਹਨ।
