Live Updates
ਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਸਰਕਾਰਾਂ ਨੇ ਪੰਜਾਬ ਦਾ ਨਹਿਰੀ ਨੈੱਟਵਰਕ ਤਬਾਹ ਕੀਤਾ, ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਨਜ਼ਰਅੰਦਾਜ਼ ਕੀਤਾ: ਬਲਤੇਜ ਪੰਨੂਨਸ਼ਿਆਂ ਤੋਂ 736 ਕਰੋੜ ਕਮਾਉਣ ਵਾਲੇ ਮਜੀਠੀਆ ਨਾਲ ਗਠਜੋੜ ਕਰਕੇ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਵਿੱਚ ਅਮਿਤ ਸ਼ਾਹ – ਕੇਜਰੀਵਾਲਨਸ਼ਿਆਂ ਤੋਂ 736 ਕਰੋੜ ਕਮਾਉਣ ਵਾਲੇ ਮਜੀਠੀਆ ਨਾਲ ਗਠਜੋੜ ਕਰਕੇ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਵਿੱਚ ਅਮਿਤ ਸ਼ਾਹ – ਕੇਜਰੀਵਾਲਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਚਿੱਟਾ ਵੇਚ ਕੇ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ₹736.96 ਕਰੋੜ ਕਮਾਏ: ਹਰਪਾਲ ਸਿੰਘ ਚੀਮਾਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ₹736.96 ਕਰੋੜ ਦੇ ਵਿੱਤੀ ਨੈੱਟਵਰਕ ਦਾ ਕੀਤਾ ਪਰਦਾਫਾਸ਼, 40,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ: ਅਮਨ ਅਰੋੜਾਜਦੋਂ ‘ਚਿੱਟੇ’ ਦੇ ਸੰਕਟ ਦੌਰਾਨ ਪੰਜਾਬ ਦੀ ਜਵਾਨੀ ਸੰਤਾਪ ਹੰਢਾ ਰਹੀ ਸੀ, ਉਦੋਂ ਬਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਵਧ ਰਹੀ ਸੀ: ਬਲਤੇਜ ਪੰਨੂਕਾਂਗਰਸ ਭਵਨ ਦੇ ਅੰਦਰ ਦਲਿਤ ਕਾਂਗਰਸੀ ਆਗੂ ‘ਤੇ ਹਮਲਾ, ਚਰਨਜੀਤ ਸਿੰਘ ਚੰਨੀ ਜਵਾਬ ਦੇਣ ਕਿ ਉਹ ਦਲਿਤਾਂ ਨਾਲ ਖੜ੍ਹੇ ਹਨ ਜਾਂ ਆਪਣੇ ਕਰੀਬੀ ਨਾਲ: ਜਸਵੀਰ ਸਿੰਘ ਗੜ੍ਹੀਪਿਛਲੀਆਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਸਰਕਾਰਾਂ ਨੇ ਪੰਜਾਬ ਦਾ ਨਹਿਰੀ ਨੈੱਟਵਰਕ ਤਬਾਹ ਕੀਤਾ, ਧਰਤੀ ਹੇਠਲੇ ਪਾਣੀ ਦੇ ਸੰਕਟ ਨੂੰ ਨਜ਼ਰਅੰਦਾਜ਼ ਕੀਤਾ: ਬਲਤੇਜ ਪੰਨੂਨਸ਼ਿਆਂ ਤੋਂ 736 ਕਰੋੜ ਕਮਾਉਣ ਵਾਲੇ ਮਜੀਠੀਆ ਨਾਲ ਗਠਜੋੜ ਕਰਕੇ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਵਿੱਚ ਅਮਿਤ ਸ਼ਾਹ – ਕੇਜਰੀਵਾਲਨਸ਼ਿਆਂ ਤੋਂ 736 ਕਰੋੜ ਕਮਾਉਣ ਵਾਲੇ ਮਜੀਠੀਆ ਨਾਲ ਗਠਜੋੜ ਕਰਕੇ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਦੀ ਤਿਆਰੀ ਵਿੱਚ ਅਮਿਤ ਸ਼ਾਹ – ਕੇਜਰੀਵਾਲਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਚਿੱਟਾ ਵੇਚ ਕੇ ਅਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ₹736.96 ਕਰੋੜ ਕਮਾਏ: ਹਰਪਾਲ ਸਿੰਘ ਚੀਮਾਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ₹736.96 ਕਰੋੜ ਦੇ ਵਿੱਤੀ ਨੈੱਟਵਰਕ ਦਾ ਕੀਤਾ ਪਰਦਾਫਾਸ਼, 40,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ: ਅਮਨ ਅਰੋੜਾਜਦੋਂ ‘ਚਿੱਟੇ’ ਦੇ ਸੰਕਟ ਦੌਰਾਨ ਪੰਜਾਬ ਦੀ ਜਵਾਨੀ ਸੰਤਾਪ ਹੰਢਾ ਰਹੀ ਸੀ, ਉਦੋਂ ਬਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਵਧ ਰਹੀ ਸੀ: ਬਲਤੇਜ ਪੰਨੂਕਾਂਗਰਸ ਭਵਨ ਦੇ ਅੰਦਰ ਦਲਿਤ ਕਾਂਗਰਸੀ ਆਗੂ ‘ਤੇ ਹਮਲਾ, ਚਰਨਜੀਤ ਸਿੰਘ ਚੰਨੀ ਜਵਾਬ ਦੇਣ ਕਿ ਉਹ ਦਲਿਤਾਂ ਨਾਲ ਖੜ੍ਹੇ ਹਨ ਜਾਂ ਆਪਣੇ ਕਰੀਬੀ ਨਾਲ: ਜਸਵੀਰ ਸਿੰਘ ਗੜ੍ਹੀ
1 min read

ਭਗਵੰਤ ਮਾਨ ਸਰਕਾਰ ਨੇ ਜਸਵੰਤ ਸਿੰਘ ਖਾਲੜਾ ਕਤਲ ਕੇਸ ਦੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨਾਲ ਸਬੰਧਤ ਕਿਸੇ ਵੀ ਫਾਈਲ ‘ਤੇ ਦਸਤਖਤ ਨਹੀਂ ਕੀਤੇ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਮਰਹੂਮ ਜਸਵੰਤ ਸਿੰਘ ਖਾਲੜਾ ਮਾਮਲੇ ਦੇ ਮੁੱਖ ਦੋਸ਼ੀ ਸਾਬਕਾ ਡੀਐਸਪੀ ਜਸਪਾਲ ਸਿੰਘ ਦੀ ਸਜ਼ਾ ਮੁਆਫ਼ੀ ਅਤੇ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਕੁਝ ਕਥਿਤ ਜ਼ਿੰਮੇਵਾਰ ਮੀਡੀਆ ਘਰਾਣਿਆਂ ਵੱਲੋਂ ਫੈਲਾਈਆਂ ਜਾ ਰਹੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ, ਮਨਘੜਤ ਅਤੇ ਪੰਜਾਬ ਦੀ ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਹੈ।

ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਬਲਤੇਜ ਪੰਨੂ ਨੇ ਸਾਫ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੀ ਕਿਸੇ ਵੀ ਫਾਈਲ ‘ਤੇ ਦਸਤਖਤ ਨਹੀਂ ਕੀਤੇ ਹਨ ਅਤੇ ਨਾ ਹੀ ਅਜਿਹੀ ਕੋਈ ਫਾਈਲ ਪੰਜਾਬ ਸਰਕਾਰ ਦੇ ਪੱਧਰ ‘ਤੇ ਪ੍ਰੋਸੈਸ ਹੋਈ ਹੈ। ਇਹ ਪੂਰਾ ਮਾਮਲਾ ਸਿੱਧੇ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ, ਜਿਸ ਵਿੱਚ ਰਾਜ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਅਤੇ ਅਤੀਤ ਦੇ ਪਾਪਾਂ ਨੂੰ ਛੁਪਾਉਣ ਲਈ ਅਕਾਲੀ ਦਲ (ਬਾਦਲ) ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਸੈੱਲ ਹੀ ਬਿਨਾਂ ਸਿਰ-ਪੈਰ ਦਾ ਝੂਠ ਪਰੋਸ ਰਹੇ ਹਨ।

ਬਲਤੇਜ ਪੰਨੂ ਨੇ ਤੱਥਾਂ ਅਤੇ ਅੰਕੜਿਆਂ ਨੂੰ ਮੀਡੀਆ ਸਾਹਮਣੇ ਰੱਖਦਿਆਂ ਸਪੱਸ਼ਟ ਕੀਤਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਨੇ ਕੀਤੀ ਸੀ। ਨਵੇਂ ਕਾਨੂੰਨੀ ਪ੍ਰਬੰਧਾਂ (Section 477 BNSS / 435 CrPC) ਤਹਿਤ ਸੀਬੀਆਈ ਮਾਮਲਿਆਂ ਵਿੱਚ ਕਿਸੇ ਵੀ ਦੋਸ਼ੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਫੈਸਲਾ ਲੈਣ ਦਾ ਅਧਿਕਾਰ ਰਾਜ ਸਰਕਾਰ ਕੋਲ ਹੈ ਹੀ ਨਹੀਂ।

ਉਨ੍ਹਾਂ ਦੱਸਿਆ ਕਿ ਦੋਸ਼ੀ ਜਸਪਾਲ ਸਿੰਘ ਨੇ ਸਾਲ 2017 ਵਿੱਚ ਖ਼ੁਦ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਅੱਗੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ 2018 ਵਿੱਚ ਐਮਐਚਏ ਅਤੇ ਤਤਕਾਲੀ ਰਾਜਪਾਲ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 2019 ਅਤੇ ਫਿਰ 2023 ਵਿੱਚ ਵੀ ਇਹ ਮਾਮਲਾ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਪੱਧਰ ‘ਤੇ ਹੀ ਚੱਲਦਾ ਰਿਹਾ।

ਪੰਨੂ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਜਿਹੀ ਕੋਈ ਫਾਈਲ ਪੰਜਾਬ ਸਰਕਾਰ ਕੋਲ ਆਈ ਹੀ ਨਹੀਂ, ਤਾਂ ਮੁੱਖ ਮੰਤਰੀ ਮਾਨ ਸਾਹਿਬ ਦੇ ਦਸਤਖਤ ਹੋਣ ਅਤੇ ਫਾਈਲ ਰਾਜਪਾਲ ਦਫ਼ਤਰ ਵਿੱਚ ਲੰਬਿਤ ਹੋਣ ਦਾ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ? ਇਹ ਓਲਡ ਸਕੂਲ ਰਾਜਨੀਤੀ ਕਰਨ ਵਾਲੇ ਲੋਕ, ਜਿਨ੍ਹਾਂ ਨੂੰ ਨਾ ਤਾਂ ਗੂਗਲ ਚਲਾਉਣਾ ਆਉਂਦਾ ਹੈ ਅਤੇ ਨਾ ਹੀ ਏਆਈ  ਜਾਂ ਚੈਟਜੀਪੀਟੀ  ਵਰਗੇ ਆਧੁਨਿਕ ਟੂਲਸ ਦਾ ਗਿਆਨ ਹੈ, ਕੇਵਲ ਸਨਸਨੀ ਫੈਲਾਉਣ ਲਈ ਝੂਠਾ ਪ੍ਰੋਪੇਗੰਡਾ ਰਚ ਰਹੇ ਹਨ।

ਸ਼ਿਰੋਮਣੀ ਅਕਾਲੀ ਦਲ (ਬਾਦਲ) ਨੂੰ ‘ਅਕਾਲੀ ਦਲ ਬੇਅਦਬੀ’ ਦਾ ਨਾਂ ਦਿੰਦਿਆਂ ਪੰਨੂ ਨੇ ਉਨ੍ਹਾਂ ਦੇ ਦੋਹਰੇ ਚਰਿੱਤਰ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਹਾਲੀਆ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਅਕਾਲੀ ਦਲ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਨੰਗਾ ਹੋ ਚੁੱਕਾ ਹੈ।

ਬੀਬੀ ਖਾਲੜਾ ਨੇ ਖ਼ੁਦ ਸਾਫ਼ ਕੀਤਾ ਹੈ ਕਿ 1996 ਵਿੱਚ ਉਨ੍ਹਾਂ ਦੇ ਪੂਰੇ ਪਰਿਵਾਰ ਅਤੇ ਮਨੁੱਖੀ ਅਧਿਕਾਰ ਵਿੰਗ ਨੇ ਇਸ ਉਮੀਦ ਵਿੱਚ ਬਾਦਲ ਦਲ ਦੀ ਮਦਦ ਕੀਤੀ ਸੀ ਕਿ ਸਰਕਾਰ ਆਉਣ ‘ਤੇ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਲੱਭਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਮਦਦ ਕਰਨਗੇ। ਪਰ 1997 ਵਿੱਚ ਸਰਕਾਰ ਬਣਦਿਆਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਮਦਦ ਕਰਨ ਦੀ ਬਜਾਏ ਬੀਬੀ ਖਾਲੜਾ ਨੂੰ  ਜਵਾਬ ਦੇ ਦਿੱਤਾ ਸੀ ਕਿ ‘ਬੀਬਾ ਜੀ, ਜੋ ਚੇਅਰਮੈਨਸ਼ਿਪ ਚਾਹੀਦੀ ਹੈ ਉਹ ਲੈ ਲਓ ਅਤੇ ਆਪਣੇ ਬੱਚੇ ਪਾਲੋ, ਹੁਣ ਇਸ ਮਾਮਲੇ ਵਿੱਚ ਕੀ ਰੱਖਿਆ ਹੈ।’ ਪੰਨੂ ਨੇ ਕਿਹਾ ਕਿ ਟਰੁੱਥ ਕਮਿਸ਼ਨ ਬਣਾਉਣ ਅਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਵਾਅਦਾ ਕਰਨ ਵਾਲੇ ਬਾਦਲਾਂ ਨੇ ਸਰਕਾਰ ਆਉਂਦੇ ਹੀ ਉਹਨਾਂ ਕਾਤਲ ਅਫ਼ਸਰਾਂ ਨੂੰ ਉੱਚੇ-ਉੱਚੇ ਅਹੁਦਿਆਂ ਨਾਲ ਨਿਵਾਜਿਆ।

ਬਲਤੇਜ ਪੰਨੂ ਨੇ ਕਿਹਾ ਕਿ ਪਿਛਲੇ ਦਿਨੀਂ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਈ ਫਿਲਮ ‘ਸਤਲੁਜ’ ਨੂੰ ਜਿਸ ਤਰ੍ਹਾਂ ਮਹਿਜ਼ ਕੁਝ ਘੰਟਿਆਂ ਦੇ ਅੰਦਰ ਭਾਜਪਾ ਦੀ ਕੇਂਦਰ ਸਰਕਾਰ ਨੇ ਹਟਵਾਇਆ, ਉਸ ਤੋਂ ਸਾਫ਼ ਹੈ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਮਿਲ ਕੇ ਉਸ ਕਾਲੇ ਦੌਰ ਦੇ ਸੱਚ ਨੂੰ ਦਬਾਉਣਾ ਚਾਹੁੰਦੀਆਂ ਹਨ। ਪਰ ਅੱਜ ਦੀ ਜਾਗਰੂਕ ਪੀੜ੍ਹੀ ਸਭ ਜਾਣਦੀ ਹੈ। ਆਪਣੀ ਨਾਕਾਮੀ ਅਤੇ ਗੱਦਾਰੀ ਨੂੰ ਛੁਪਾਉਣ ਲਈ ਅਕਾਲੀ ਦਲ ਸਵੇਰੇ ਉੱਠ ਕੇ ਸੋਸ਼ਲ ਮੀਡੀਆ ‘ਤੇ ਝੂਠ ਦਾ ਜੋ ਪੁਲੰਦਾ ਚਲਾਉਂਦਾ ਹੈ, ਹੁਣ ਉਹ ਕੰਮ ਨਹੀਂ ਆਵੇਗਾ।

ਪੰਨੂ ਨੇ ਬਿਨਾਂ ਜਾਂਚ-ਪੜਤਾਲ ਕੀਤੇ ਇਸ ਝੂਠੀ ਖ਼ਬਰ ਨੂੰ ਪ੍ਰਕਾਸ਼ਿਤ ਕਰਨ ਵਾਲੇ ਮੀਡੀਆ ਘਰਾਣਿਆਂ ਨੂੰ ਵੀ ਆੜੇ ਹੱਥੀਂ ਲਿਆ ਅਤੇ ਚੇਤਾਵਨੀ ਦਿੱਤੀ ਕਿ ਗਲਤ ਤੱਥਾਂ ‘ਤੇ ਅਧਾਰਤ ਖ਼ਬਰਾਂ ਕਾਨੂੰਨੀ ਦਾਇਰੇ ਵਿੱਚ ਆਉਂਦੀਆਂ ਹਨ। ਉਨ੍ਹਾਂ ਇੱਕ ਜ਼ਿੰਮੇਵਾਰ ਪਾਰਟੀ ਨੁਮਾਇੰਦੇ ਦੇ ਤੌਰ ‘ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਉਡਾਉਣ ਅਤੇ ਝੂਠੀਆਂ ਖ਼ਬਰਾਂ ਛਾਪਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਤਾਂ ਜੋ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸਰਕਾਰ ਦੀ ਪਾਰਦਰਸ਼ਤਾ ਨੂੰ ਠੇਸ ਪਹੁੰਚਾਉਣ ਵਾਲੇ ਅਨਸਰਾਂ ਨੂੰ ਕਰੜਾ ਸਬਕ ਮਿਲ ਸਕੇ।

 

Leave a Reply

Your email address will not be published. Required fields are marked *