Live Updates
ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀਪੰਜਾਬ ਪੁਲਿਸ ਦੀ ਵੱਡੀ ਸਫਲਤਾ, ਮੋਲਡੋਵਾ ਤੋਂ ਜੱਗੂ ਭਗਵਾਨਪੁਰੀਆ ਗੈਂਗ ਦਾ ਸਾਥੀ ਅੰਮ੍ਰਿਤ ਦਲਮ ਭਾਰਤ ਲਿਆਂਦਾਮਨੀਸ਼ ਸਿਸੋਦੀਆ ਦੀ ਸਚਿਨ ਪਾਇਲਟ ਨੂੰ ਚੁਣੌਤੀ: ਅਸੀਂ ਤੁਹਾਨੂੰ ਪੰਜਾਬ ਦੇ 1,000 ਸ਼ਾਨਦਾਰ ਸਕੂਲ ਦਿਖਾ ਸਕਦੇ ਹਾਂ, ਕੀ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ 1,000 ਸਕੂਲ ਦਿਖਾ ਸਕਦੇ ਹੋ?ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨਾ ਬੰਦ ਕਰੇ, ਪੰਜਾਬ 1984 ਵਿੱਚ ਕਾਂਗਰਸ ਦੀ ਭੂਮਿਕਾ ਨੂੰ ਭੁੱਲਿਆ ਨਹੀਂ: ਹਰਭਜਨ ਸਿੰਘ ਈਟੀਓਅਮਨ ਅਰੋੜਾ ਨੂੰ ਆਪ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾਉਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ: ਮਨੀਸ਼ ਸਿਸੋਦੀਆਭਾਜਪਾ ਨੇ ਅਕਾਲੀ-ਭਾਜਪਾ ਗਠਜੋੜ ਬਹਾਲ ਕਰਨ ਦੇ ਬਦਲੇ ਸੁਖਬੀਰ ਬਾਦਲ ਨੂੰ ਬੇਅਦਬੀ ਮਾਮਲਿਆਂ ‘ਚ ਸੁਰੱਖਿਆ ਦਾ ਦਿੱਤਾ ਭਰੋਸਾ: ਆਪਫਿੱਲੌਰ ਵਿੱਚ ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਦੀ ਰਾਜ ਪੱਧਰੀ ਸਿਖਲਾਈ ਕਰਵਾਈ ਗਈ, 20 ਸਤੰਬਰ ਤੋਂ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਹੋਣਗੀਆਂ ਜਨ-ਜਾਗਰੂਕਤਾ ਬੈਠਕਾਂਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀਪੰਜਾਬ ਪੁਲਿਸ ਦੀ ਵੱਡੀ ਸਫਲਤਾ, ਮੋਲਡੋਵਾ ਤੋਂ ਜੱਗੂ ਭਗਵਾਨਪੁਰੀਆ ਗੈਂਗ ਦਾ ਸਾਥੀ ਅੰਮ੍ਰਿਤ ਦਲਮ ਭਾਰਤ ਲਿਆਂਦਾਮਨੀਸ਼ ਸਿਸੋਦੀਆ ਦੀ ਸਚਿਨ ਪਾਇਲਟ ਨੂੰ ਚੁਣੌਤੀ: ਅਸੀਂ ਤੁਹਾਨੂੰ ਪੰਜਾਬ ਦੇ 1,000 ਸ਼ਾਨਦਾਰ ਸਕੂਲ ਦਿਖਾ ਸਕਦੇ ਹਾਂ, ਕੀ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ 1,000 ਸਕੂਲ ਦਿਖਾ ਸਕਦੇ ਹੋ?ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨਾ ਬੰਦ ਕਰੇ, ਪੰਜਾਬ 1984 ਵਿੱਚ ਕਾਂਗਰਸ ਦੀ ਭੂਮਿਕਾ ਨੂੰ ਭੁੱਲਿਆ ਨਹੀਂ: ਹਰਭਜਨ ਸਿੰਘ ਈਟੀਓਅਮਨ ਅਰੋੜਾ ਨੂੰ ਆਪ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾਉਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ: ਮਨੀਸ਼ ਸਿਸੋਦੀਆਭਾਜਪਾ ਨੇ ਅਕਾਲੀ-ਭਾਜਪਾ ਗਠਜੋੜ ਬਹਾਲ ਕਰਨ ਦੇ ਬਦਲੇ ਸੁਖਬੀਰ ਬਾਦਲ ਨੂੰ ਬੇਅਦਬੀ ਮਾਮਲਿਆਂ ‘ਚ ਸੁਰੱਖਿਆ ਦਾ ਦਿੱਤਾ ਭਰੋਸਾ: ਆਪਫਿੱਲੌਰ ਵਿੱਚ ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਦੀ ਰਾਜ ਪੱਧਰੀ ਸਿਖਲਾਈ ਕਰਵਾਈ ਗਈ, 20 ਸਤੰਬਰ ਤੋਂ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਹੋਣਗੀਆਂ ਜਨ-ਜਾਗਰੂਕਤਾ ਬੈਠਕਾਂ
1 min read

ਵੋਟਰਾਂ ਲਈ ਵੱਡੀ ਖ਼ਬਰ! ਪੰਜਾਬ ਦੇ ਹਰ ਪੋਲਿੰਗ ਸਟੇਸ਼ਨ ‘ਤੇ 11-12 ਜੁਲਾਈ ਨੂੰ ਲੱਗਣਗੇ ਵਿਸ਼ੇਸ਼ ਕੈਂਪ

ਜੇਕਰ ਤੁਸੀਂ ਅਜੇ ਤੱਕ ਆਪਣਾ ਨਾਮ ਵੋਟਰ ਸੂਚੀ ਵਿੱਚ ਨਹੀਂ ਜੁੜਵਾਇਆ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਵਾਉਣੀ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਪੰਜਾਬ ਸਰਕਾਰ ਨੇ 11 ਅਤੇ 12 ਜੁਲਾਈ ਨੂੰ ਸੂਬੇ ਦੇ ਹਰ ਪੋਲਿੰਗ ਸਟੇਸ਼ਨ ‘ਤੇ ਵਿਸ਼ੇਸ਼ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਵੋਟਰ ਆਪਣੇ ਭਰੇ ਹੋਏ ਫਾਰਮ ਜਮ੍ਹਾ ਕਰਨ ਲਈ ਇਨ੍ਹਾਂ ਕੈਂਪਾਂ ‘ਤੇ ਜਾ ਸਕਦੇ ਹਨ ਜਾਂ ਆਪਣੇ ਭਰੇ ਹੋਏ ਫਾਰਮ ਇਕੱਠੇ ਕਰਕੇ ਉੱਥੇ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਬੂਥਾਂ ‘ਤੇ ਜਾ ਕੇ ਬੀਐੱਲਓ ਤੋਂ ਵੋਟਰ ਸੂਚੀ ਵਿਚ ਜੁੜਵਾਉਣ ਲਈ ਜਾਣਕਾਰੀ ਲੈ ਸਕਣਗੇ। ਇਹ ਵਿਸ਼ੇਸ਼ ਕੈਂਪ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਏ ਜਾਣਗੇ।

ਦੂਜੇ ਪਾਸੇ ਜਿਨ੍ਹਾਂ ਬੀਐੱਲਓ ਨੇ ਫਾਰਮ ਇਕੱਠੇ ਕਰ ਲਏ ਹਨ, ਉਹ ਇਨ੍ਹਾਂ ਦੋ ਦਿਨਾਂ ਦੌਰਾਨ ਉਨ੍ਹਾਂ ਦੇ ਡਿਜੀਟਲਾਈਜ਼ੇਸ਼ਨ ਅਤੇ ਫਾਰਮਾਂ ਵਿਚ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨਗੇ। ਇਸ ਦੇ ਲਈ ਸਰਕਾਰੀ ਛੁੱਟੀ ਦੇ ਦਿਨ ਵੀ ਸੂਬੇ ਦੇ ਸਾਰੇ ਸਰਕਾਰੀ ਤੇ ਸਹਾਇਤਾ ਪ੍ਰਾਪਤ (ਏਡਡ) ਸਕੂਲਾਂ ਨੂੰ ਆਮ ਦਿਨਾਂ ਵਾਂਗ ਪੂਰੀ ਤਰ੍ਹਾਂ ਤੋਂ ਖੁੱਲ੍ਹੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਸਾਰੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਸਿੱਖਿਆ ਵਿਭਾਗ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ ਸਾਰੇ ਸਕੂਲ ਸਟਾਫ ਨੂੰ 11 ਅਤੇ 12 ਜੁਲਾਈ ਨੂੰ ਆਪਣੀਆਂ ਡਿਊਟੀਆਂ ‘ਤੇ ਹਾਜ਼ਰ ਹੋਣਾ ਪਵੇਗਾ। ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਨਿਰਦੇਸ਼ਾਂ ‘ਤੇ ਇਹ ਸਟਾਫ SIR-2026 ਨਾਲ ਸਬੰਧਤ ਕੰਮ ਵਿੱਚ ਚੋਣ ਸਟਾਫ ਦੀ ਪੂਰੀ ਸਹਾਇਤਾ ਕਰੇਗਾ।

ਦੱਸ ਦੇਈਏ ਕਿ ਸੂਬੇ ਵਿੱਚ 25 ਜੂਨ ਨੂੰ ਸ਼ੁਰੂ ਹੋਇਆ ਹਾਊਸ ਟੂ ਹਾਊਸ ਸਰਵੇਅ 24 ਜੁਲਾਈ ਤੱਕ ਚੱਲਣਾ ਹੈ। ਟੀਚਾ ਇਨ੍ਹਾਂ ਵਿਸ਼ੇਸ਼ ਕੈਂਪਾਂ ਰਾਹੀਂ ਇਸ ਪੂਰੀ ਪ੍ਰਕਿਰਿਆ ਨੂੰ ਤੈਅ ਸਮੇਂ ‘ਤੇ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਕੈਂਪਾਂ ਦੇ ਸਫਲ ਸੰਚਾਲਨ ਲਈ ਸਿਰਫ ਸਕੂਲ ਸਟਾਫ ਹੀ ਨਹੀਂ, ਬਲਕਿ ਮਾਲੀਆ ਪਟਵਾਰੀ, ਆਂਗਨਵਾੜੀ ਵਰਕਰ ਅਤੇ ਸਥਾਨਕ ਸੰਸਥਾਵਾਂ ਦੇ ਸਟਾਫ ਦੀਆਂ ਵੀ ਵਿਸ਼ੇਸ਼ ਡਿਊਟੀਆਂ ਲਾਈਆਂ ਗਈਆਂ ਹਨ।

Leave a Reply

Your email address will not be published. Required fields are marked *