Live Updates
ਬਿਨਾਂ ਪੁਲਸ ਤਸਦੀਕ ਕਿਰਾਏਦਾਰ ਰੱਖਣ ਵਾਲੇ ਸਾਵਧਾਨ! ਅੰਬਾਲਾ ਪੁਲਸ ਕਰੇਗੀ ਸਖ਼ਤ ਕਾਰਵਾਈਘੰਟਿਆਂ ਬੱਧੀ ਕੁਰਸੀ ’ਤੇ ਬੈਠ ਕੇ ਕਰਦੇ ਹੋ ਕੰਮ? ਸਿਹਤ ਨੂੰ ਹੋ ਸਕਦੀਆਂ ਨੇ ਇਹ ਸਮੱਸਿਆਵਾਂਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦਾ ਅਪਡੇਟ, 5 ਨਵੰਬਰ ਤੱਕ ਮੌਸਮ ਰਹੇਗਾ ਖੁਸ਼ਕਪੰਜਾਬ ਚੋਣਾਂ ਲਈ AAP ਦੀ ਪਹਿਲੀ ਸੂਚੀ ਜਾਰੀ, CM ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣਦਿਲਜੀਤ ਦੋਸਾਂਝ ਨੇ ਸਟੇਜ ਤੋਂ ਆਲੋਚਕਾਂ ਨੂੰ ਦਿੱਤਾ ਜਵਾਬ, ਕਿਹਾ—ਪੰਜਾਬੀਆਂ ਨੂੰ ਲੜਨਾ ਨਾ ਸਿਖਾਓ!ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਵਿੱਚ 28.70 ਕਰੋੜ ਰੁਪਏ ਦੇ ਜੁਰਮਾਨੇ ਲਾਏ, 27.33 ਕਰੋੜ ਵਸੂਲੇ: ਬਰਿੰਦਰ ਕੁਮਾਰ ਗੋਇਲਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਥਾਣਿਆਂ ਵਿੱਚ ਸਿਆਸੀ ਧੌਂਸਬਾਜ਼ੀ ਦਾ ਸੱਭਿਆਚਾਰ ਪੈਦਾ ਕੀਤਾ, ਕਾਨੂੰਨ ਤੋਂ ਉੱਪਰ ਕੋਈ ਨਹੀਂ, ਸੁਖਜਿੰਦਰ ਰੰਧਾਵਾ ਨੂੰ ਇਹ ਸਮਝਣਾ ਚਾਹੀਦਾ ਹੈ: ਅੰਗਦ ਦੀਪ ਸਿੰਘ ਸੋਹਲਬਿਨਾਂ ਪੁਲਸ ਤਸਦੀਕ ਕਿਰਾਏਦਾਰ ਰੱਖਣ ਵਾਲੇ ਸਾਵਧਾਨ! ਅੰਬਾਲਾ ਪੁਲਸ ਕਰੇਗੀ ਸਖ਼ਤ ਕਾਰਵਾਈਘੰਟਿਆਂ ਬੱਧੀ ਕੁਰਸੀ ’ਤੇ ਬੈਠ ਕੇ ਕਰਦੇ ਹੋ ਕੰਮ? ਸਿਹਤ ਨੂੰ ਹੋ ਸਕਦੀਆਂ ਨੇ ਇਹ ਸਮੱਸਿਆਵਾਂਪੰਜਾਬ ’ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦਾ ਅਪਡੇਟ, 5 ਨਵੰਬਰ ਤੱਕ ਮੌਸਮ ਰਹੇਗਾ ਖੁਸ਼ਕਪੰਜਾਬ ਚੋਣਾਂ ਲਈ AAP ਦੀ ਪਹਿਲੀ ਸੂਚੀ ਜਾਰੀ, CM ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣਦਿਲਜੀਤ ਦੋਸਾਂਝ ਨੇ ਸਟੇਜ ਤੋਂ ਆਲੋਚਕਾਂ ਨੂੰ ਦਿੱਤਾ ਜਵਾਬ, ਕਿਹਾ—ਪੰਜਾਬੀਆਂ ਨੂੰ ਲੜਨਾ ਨਾ ਸਿਖਾਓ!ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਵਿੱਚ 28.70 ਕਰੋੜ ਰੁਪਏ ਦੇ ਜੁਰਮਾਨੇ ਲਾਏ, 27.33 ਕਰੋੜ ਵਸੂਲੇ: ਬਰਿੰਦਰ ਕੁਮਾਰ ਗੋਇਲਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਥਾਣਿਆਂ ਵਿੱਚ ਸਿਆਸੀ ਧੌਂਸਬਾਜ਼ੀ ਦਾ ਸੱਭਿਆਚਾਰ ਪੈਦਾ ਕੀਤਾ, ਕਾਨੂੰਨ ਤੋਂ ਉੱਪਰ ਕੋਈ ਨਹੀਂ, ਸੁਖਜਿੰਦਰ ਰੰਧਾਵਾ ਨੂੰ ਇਹ ਸਮਝਣਾ ਚਾਹੀਦਾ ਹੈ: ਅੰਗਦ ਦੀਪ ਸਿੰਘ ਸੋਹਲ
1 min read

CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ NEET ਟਾਪਰ ਆਰੀਅਨ ਗੁਪਤਾ ਨੂੰ ਦਿੱਤੀ ਵਧਾਈ

ਪੰਜਾਬ ਦੇ ਲੁਧਿਆਣਾ ਦੇ 17 ਸਾਲਾ ਆਰੀਅਨ ਗੁਪਤਾ ਨੇ NEET-UG 2026 ਵਿੱਚ ਇਤਿਹਾਸ ਰਚ ਦਿੱਤਾ ਹੈ। ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰਵੇਸ਼ ਪ੍ਰੀਖਿਆਵਾਂ ਵਿੱਚੋਂ ਇੱਕ NEET-UG 2026 ਵਿੱਚ ਆਰੀਅਨ ਨੇ 720 ਵਿੱਚੋਂ 715 ਅੰਕ ਹਾਸਲ ਕਰਕੇ ਆਲ ਇੰਡੀਆ ਰੈਂਕ-1 (AIR-1) ਪ੍ਰਾਪਤ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸ਼ਾਨਦਾਰ ਪ੍ਰਾਪਤੀ ‘ਤੇ ਆਰੀਅਨ ਗੁਪਤਾ ਨੂੰ ਵਧਾਈ ਦਿੱਤੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਲੁਧਿਆਣਾ ਦੇ 17 ਸਾਲਾ ਆਰੀਅਨ ਗੁਪਤਾ ਨੂੰ NEET-UG ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ-1 ਹਾਸਲ ਕਰਨ ‘ਤੇ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਕਿਹਾ ਕਿ ਪ੍ਰੀਖਿਆ ਰੱਦ ਹੋਣ ਦੀ ਨਿਰਾਸ਼ਾ ਨੂੰ ਆਪਣੀ ਤਾਕਤ ਬਣਾ ਕੇ ਆਰੀਅਨ ਨੇ ਸਾਬਤ ਕਰ ਦਿੱਤਾ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਆਰੀਅਨ ਦੀ ਇਹ ਕਾਮਯਾਬੀ ਹਰ ਨੌਜਵਾਨ ਲਈ ਪ੍ਰੇਰਣਾ ਹੈ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਆਰੀਅਨ ਨੂੰ ਵਧਾਈ ਦਿੰਦਿਆਂ ਕਿਹਾ ਕਿ “ਤੁਸੀਂ ਪੰਜਾਬ ਦਾ ਮਾਣ ਵਧਾਇਆ ਹੈ। ਤੁਸੀਂ ਪੂਰੇ ਭਾਰਤ ਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਸੱਚੀ ਪ੍ਰੇਰਣਾ ਹੋ। ਚੰਗਾ ਪ੍ਰਦਰਸ਼ਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ। ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੇਸ਼ ਦਾ ਮਾਣ ਇੰਝ ਹੀ ਵਧਾਉਂਦੇ ਰਹੋ।”

ਆਰੀਅਨ ਦੀ ਇਸ ਇਤਿਹਾਸਕ ਸਫਲਤਾ ਨਾਲ ਉਸਦਾ ਪਰਿਵਾਰ ਅਤੇ ਅਧਿਆਪਕ ਬੇਹੱਦ ਖੁਸ਼ ਹਨ। ਉਸਦੇ ਪਿਤਾ ਡਾ. ਸਚਿਨ ਗੁਪਤਾ ਅਨੱਸਥੀਸੀਓਲੋਜਿਸਟ ਹਨ, ਜਦਕਿ ਮਾਤਾ ਡਾ. ਰੀਨੂ ਗੁਪਤਾ ਗਾਇਨੀਕੋਲੋਜਿਸਟ ਹਨ। ਆਰੀਅਨ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੀ ਸਵਰਗੀ ਦਾਦੀ ਦੀ ਪ੍ਰੇਰਨਾ ਅਤੇ ਆਪਣੇ ਵੱਡੇ ਭਰਾ ਦੀ ਰਹਿਨੁਮਾਈ ਨੂੰ ਦਿੰਦਾ ਹੈ।

ਆਰੀਅਨ ਨੇ ਦੱਸਿਆ ਕਿ ਜਦੋਂ ਉਹ ਤੀਜੀ ਜਮਾਤ ਵਿੱਚ ਸੀ ਤਾਂ ਉਸਦੀ ਦਾਦੀ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਸੀ। ਇਹ ਘਟਨਾ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਬਣੀ। ਉਸ ਨੇ ਕਿਹਾ ਕਿ ਉਸਦੇ ਪਰਿਵਾਰ ਵਿੱਚ ਜ਼ਿਆਦਾਤਰ ਲੋਕ ਡਾਕਟਰ ਹਨ ਅਤੇ ਉਸਦੇ ਮਾਤਾ-ਪਿਤਾ ਵੀ ਡਾਕਟਰ ਹਨ, ਪਰ ਉਹ ਉਸਦੀ ਦਾਦੀ ਨੂੰ ਨਹੀਂ ਬਚਾ ਸਕੇ। ਦਾਦੀ ਨਾਲ ਡੂੰਘੇ ਜਜ਼ਬਾਤੀ ਰਿਸ਼ਤੇ ਕਾਰਨ ਉਸ ਨੇ ਉਸੇ ਸਮੇਂ ਫ਼ੈਸਲਾ ਕਰ ਲਿਆ ਸੀ ਕਿ ਉਹ ਵੱਡਾ ਹੋ ਕੇ ਕੈਂਸਰ ਮਾਹਿਰ (ਓਨਕੋਲੋਜਿਸਟ) ਬਣੇਗਾ। ਹੁਣ NEET-UG 2026 ਵਿੱਚ AIR-1 ਹਾਸਲ ਕਰਨ ਤੋਂ ਬਾਅਦ ਉਸਦਾ ਇਹ ਸੁਪਨਾ ਸਾਕਾਰ ਹੋਣ ਦੇ ਹੋਰ ਨੇੜੇ ਪਹੁੰਚ ਗਿਆ ਹੈ।

Leave a Reply

Your email address will not be published. Required fields are marked *