Live Updates
ਦਿਲਜੀਤ ਦੋਸਾਂਝ ਬਿਹਾਰ ਵਿੱਚ ਕਰਨਾ ਚਾਹੁੰਦੇ ਸਨ ਸ਼ੋਅ, ਪਰ ਪ੍ਰਸ਼ਾਸਨ ਨੇ ਨਹੀਂ ਚੁੱਕੀ ਭੀੜ ਸੰਭਾਲਣ ਦੀ ਜ਼ਿੰਮੇਵਾਰੀਗੇਂਦਬਾਜ਼ਾਂ ਨੇ ਫਿਰ ਡੁਬੋਈ ਲੁਟੀਆ, ਸੀਫਰਟ-ਫਿਲਿਪਸ ਨੇ ਜੰਮ ਕੇ ਕੀਤੀ ਧੁਨਾਈ; ਪੰਜਵੇਂ ਟੀ-20 ਵਿੱਚ ਵੀ ਹਾਰਿਆ ਭਾਰਤਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ, 10 ਦਿਨਾਂ ’ਚ ਸੋਨਾ 5,840 ਅਤੇ ਚਾਂਦੀ 25 ਹਜ਼ਾਰ ਰੁਪਏ ਸਸਤੀਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕਮਰਸ਼ੀਅਲ ਗੈਸ ਸਿਲੰਡਰ ਹੋਇਆ ਮਹਿੰਗਾਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆਆਮ ਆਦਮੀ ਪਾਰਟੀ ਨੇ ਪੰਜਾਬ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤਦਿਲਜੀਤ ਦੋਸਾਂਝ ਬਿਹਾਰ ਵਿੱਚ ਕਰਨਾ ਚਾਹੁੰਦੇ ਸਨ ਸ਼ੋਅ, ਪਰ ਪ੍ਰਸ਼ਾਸਨ ਨੇ ਨਹੀਂ ਚੁੱਕੀ ਭੀੜ ਸੰਭਾਲਣ ਦੀ ਜ਼ਿੰਮੇਵਾਰੀਗੇਂਦਬਾਜ਼ਾਂ ਨੇ ਫਿਰ ਡੁਬੋਈ ਲੁਟੀਆ, ਸੀਫਰਟ-ਫਿਲਿਪਸ ਨੇ ਜੰਮ ਕੇ ਕੀਤੀ ਧੁਨਾਈ; ਪੰਜਵੇਂ ਟੀ-20 ਵਿੱਚ ਵੀ ਹਾਰਿਆ ਭਾਰਤਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ, 10 ਦਿਨਾਂ ’ਚ ਸੋਨਾ 5,840 ਅਤੇ ਚਾਂਦੀ 25 ਹਜ਼ਾਰ ਰੁਪਏ ਸਸਤੀਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕਮਰਸ਼ੀਅਲ ਗੈਸ ਸਿਲੰਡਰ ਹੋਇਆ ਮਹਿੰਗਾਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆਆਮ ਆਦਮੀ ਪਾਰਟੀ ਨੇ ਪੰਜਾਬ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤ
1 min read

ਰੀ-ਨੀਟ ਪ੍ਰੀਖਿਆ ਦੇ ਨਤੀਜਿਆਂ ਵਿੱਚ ਵੀ ਭਾਰੀ ਗੜਬੜੀ, ਵਿਚਾਰੇ ਬੱਚੇ ਜਾਣ ਤਾਂ ਜਾਣ ਕਿੱਥੇ? – ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੀਟ  ਦੀ ਦੁਬਾਰਾ ਹੋਈ ਪ੍ਰੀਖਿਆ ਦੇ ਨਤੀਜਿਆਂ ਵਿੱਚ ਕਈ ਖਾਮੀਆਂ ਦੀਆਂ ਸ਼ਿਕਾਇਤਾਂ ਆਉਣ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਰੀ-ਨੀਟ ਦੇ ਨਤੀਜਿਆਂ ਵਿੱਚ ਵੀ ਹੁਣ ਭਾਰੀ ਗੜਬੜੀ ਸਾਹਮਣੇ ਆ ਰਹੀ ਹੈ। ਵਿਚਾਰੇ ਬੱਚੇ ਜਾਣ ਤਾਂ ਜਾਣ ਕਿੱਥੇ? ਕਿਸੇ ਵਿਦਿਆਰਥੀ ਦੀ ਓਐਮਆਰ ਸ਼ੀਟ ਬਦਲ ਦਿੱਤੀ ਗਈ ਹੈ ਤਾਂ ਕਿਸੇ ਦੀ ਸ਼ੀਟ ਕਿਸੇ ਹੋਰ ਵਿਦਿਆਰਥੀ ਦੇ ਨਾਮ ‘ਤੇ ਪਾ ਦਿੱਤੀ ਗਈ ਹੈ। ਮੋਦੀ ਜੀ, ਤੁਹਾਡੇ ਤੋਂ ਇੱਕ ਇਮਤਿਹਾਨ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਤੁਸੀਂ ਦੇਸ਼ ਕੀ ਚਲਾਓਗੇ? 12 ਸਾਲਾਂ ਵਿੱਚ ਤੁਸੀਂ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ। ਤੁਸੀਂ ਲੋਕਾਂ ਦੀ ਬਿਲਕੁਲ ਨਿਕੰਮੀ ਅਤੇ ਅਸਮਰੱਥ ਸਰਕਾਰ ਹੈ।

ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਤਾਂ ਇਨ੍ਹਾਂ ਨੇ ਨੀਟ ਦਾ ਪੇਪਰ ਲੀਕ ਕਰ ਦਿੱਤਾ ਅਤੇ ਹੁਣ ਜਦੋਂ ਦੁਬਾਰਾ ਹੋਏ ਪੇਪਰ ਦੇ ਨਤੀਜੇ ਆਏ ਹਨ, ਤਾਂ ਉਨ੍ਹਾਂ ਵਿੱਚ ਵੀ ਵੱਡੇ ਪੱਧਰ ‘ਤੇ ਮੁਲਾਂਕਣ (ਇਵੈਲਯੂਏਸ਼ਨ) ਨੂੰ ਲੈ ਕੇ ਭਾਰੀ ਗੜਬੜੀਆਂ ਸਾਹਮਣੇ ਆ ਰਹੀਆਂ ਹਨ। ਬਹੁਤ ਸਾਰੇ ਬੱਚਿਆਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਓਐਮਆਰ ਸ਼ੀਟ ਹੀ ਬਦਲ ਦਿੱਤੀ ਗਈ ਹੈ ਅਤੇ ਕਿਸੇ ਹੋਰ ਵਿਦਿਆਰਥੀ ਦੀ ਸ਼ੀਟ ਉਨ੍ਹਾਂ ਦੇ ਨਾਮ ‘ਤੇ ਪਾ ਦਿੱਤੀ ਗਈ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਓਐਮਆਰ ਸ਼ੀਟ ਸਹੀ ਵੀ ਆਈ ਹੈ, ਉਨ੍ਹਾਂ ਦੀ ਸ਼ੀਟ ਦੇ ਹਿਸਾਬ ਨਾਲ ਬਣ ਰਹੇ ਅੰਕ ਅਤੇ ਅੰਤਿਮ ਨਤੀਜਿਆਂ ਵਿੱਚ ਦਿਖ ਰਹੇ ਅੰਕ ਬਿਲਕੁਲ ਹੀ ਵੱਖਰੇ ਦਿਖਾਏ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੀ ਗਈ ਆਂਸਰ-ਕੀ ਨਾਲ ਮਿਲਾਨ ਕਰਨ ‘ਤੇ ਨਤੀਜੇ ਬਿਲਕੁਲ ਹੀ ਵੱਖਰੇ ਆਏ ਹਨ, ਜਿਸ ਕਾਰਨ ਬੱਚੇ ਬਹੁਤ ਜ਼ਿਆਦਾ ਤਣਾਅ ਵਿੱਚ ਹਨ। ਇੰਨੇ ਵੱਡੇ ਪੱਧਰ ‘ਤੇ ਗੜਬੜੀ ਹੋਣ ਤੋਂ ਬਾਅਦ ਹੁਣ ਬੱਚੇ ਆਖਿਰ ਜਾਣ ਤਾਂ ਜਾਣ ਕਿੱਥੇ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਤੋਂ ਨੀਟ ਦਾ ਇੱਕ ਇਮਤਿਹਾਨ ਸਹੀ ਤਰੀਕੇ ਨਾਲ ਨਹੀਂ ਹੁੰਦਾ, ਤਾਂ ਤੁਸੀਂ ਦੇਸ਼ ਕੀ ਚਲਾਓਗੇ? ਹੁਣ ਇਹ ਸਮਝ ਵਿੱਚ ਆ ਰਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਤੁਸੀਂ ਦੇਸ਼ ਦਾ ਜੋ ਬੇੜਾ ਗਰਕ ਕਰ ਰੱਖਿਆ ਹੈ, ਉਹ ਇਸੇ ਵਜ੍ਹਾ ਨਾਲ ਕਰ ਰੱਖਿਆ ਹੈ। ਤੁਸੀਂ ਲੋਕਾਂ ਦੀ ਬਿਲਕੁਲ ਨਿਕੰਮੀ ਅਤੇ ਅਸਮਰੱਥ ਸਰਕਾਰ ਹੈ।

Leave a Reply

Your email address will not be published. Required fields are marked *