Live Updates
ਧਨਤੇਰਸ ’ਤੇ ਬਾਜ਼ਾਰਾਂ ਵਿੱਚ ਰੌਣਕ, 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਦਾ ਅਨੁਮਾਨਡੋਨਾਲਡ ਟਰੰਪ ਨੇ ਰੂਸੀ ਈਂਧਨ ’ਤੇ ਲੱਗੀ ਪਾਬੰਦੀ ’ਤੇ ਚੁੱਕੇ ਸਵਾਲ, ਕਿਹਾ- ‘ਖ਼ਰਾਬ ਕਾਨੂੰਨ ਹੈ’ਧਨਤੇਰਸ ’ਤੇ ਸੋਨਾ ਖਰੀਦਦੇ ਸਮੇਂ ਇੰਝ ਬਚਾਓ ਹਜ਼ਾਰਾਂ ਰੁਪਏ, ਸਮਝੋ ਮੇਕਿੰਗ ਚਾਰਜ ਦਾ ਪੂਰਾ ਹਿਸਾਬ-ਕਿਤਾਬਗਾਇਕਾ ਸੁਨੰਦਾ ਸ਼ਰਮਾ ਪਹਿਲੀ ਵਾਰ ਮਾਂ ਨੂੰ ਸਟੇਜ ’ਤੇ ਲੈ ਕੇ ਆਈ, ਪਾਲਤੂ ਡੌਗ ਚੀਚੀ ਬਾਬਾ ਨੂੰ ਵੀ ਦਰਸ਼ਕਾਂ ਨਾਲ ਮਿਲਵਾਇਆIndia Hockey Champions: ਜਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ ਭਾਰਤਮੇਰੇ ਨਿਵਾਸ ਜਾਂ ਹਸਪਤਾਲ ਤੋਂ ਇੱਕ ਵੀ ਪੈਸਾ ਬਰਾਮਦ ਨਹੀਂ ਹੋਇਆ; 42 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਈਡੀ ਖਾਲੀ ਹੱਥ ਪਰਤੀ: ਡਾ. ਅਮਨਦੀਪ ਕੌਰ ਅਰੋੜਾਅੰਮ੍ਰਿਤਸਰ ’ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 2 ਹੈਂਡ ਗ੍ਰਨੇਡਾਂ ਸਮੇਤ 16 ਮੁਲਜ਼ਮ ਗ੍ਰਿਫ਼ਤਾਰਧਨਤੇਰਸ ’ਤੇ ਬਾਜ਼ਾਰਾਂ ਵਿੱਚ ਰੌਣਕ, 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਦਾ ਅਨੁਮਾਨਡੋਨਾਲਡ ਟਰੰਪ ਨੇ ਰੂਸੀ ਈਂਧਨ ’ਤੇ ਲੱਗੀ ਪਾਬੰਦੀ ’ਤੇ ਚੁੱਕੇ ਸਵਾਲ, ਕਿਹਾ- ‘ਖ਼ਰਾਬ ਕਾਨੂੰਨ ਹੈ’ਧਨਤੇਰਸ ’ਤੇ ਸੋਨਾ ਖਰੀਦਦੇ ਸਮੇਂ ਇੰਝ ਬਚਾਓ ਹਜ਼ਾਰਾਂ ਰੁਪਏ, ਸਮਝੋ ਮੇਕਿੰਗ ਚਾਰਜ ਦਾ ਪੂਰਾ ਹਿਸਾਬ-ਕਿਤਾਬਗਾਇਕਾ ਸੁਨੰਦਾ ਸ਼ਰਮਾ ਪਹਿਲੀ ਵਾਰ ਮਾਂ ਨੂੰ ਸਟੇਜ ’ਤੇ ਲੈ ਕੇ ਆਈ, ਪਾਲਤੂ ਡੌਗ ਚੀਚੀ ਬਾਬਾ ਨੂੰ ਵੀ ਦਰਸ਼ਕਾਂ ਨਾਲ ਮਿਲਵਾਇਆIndia Hockey Champions: ਜਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ ਭਾਰਤਮੇਰੇ ਨਿਵਾਸ ਜਾਂ ਹਸਪਤਾਲ ਤੋਂ ਇੱਕ ਵੀ ਪੈਸਾ ਬਰਾਮਦ ਨਹੀਂ ਹੋਇਆ; 42 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਈਡੀ ਖਾਲੀ ਹੱਥ ਪਰਤੀ: ਡਾ. ਅਮਨਦੀਪ ਕੌਰ ਅਰੋੜਾਅੰਮ੍ਰਿਤਸਰ ’ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 2 ਹੈਂਡ ਗ੍ਰਨੇਡਾਂ ਸਮੇਤ 16 ਮੁਲਜ਼ਮ ਗ੍ਰਿਫ਼ਤਾਰ
1 min read

ਪੰਜਾਬ ‘ਚ ਸਿਹਤ ਸਹੂਲਤਾਂ ਦਾ ਹੋਰ ਵਿਸਥਾਰ, 100 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਵਿਸਥਾਰ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਆਮ ਆਦਮੀ ਕਲੀਨਿਕ ਯੋਜਨਾ ਦਾ ਹੋਰ ਵਿਸਥਾਰ ਕਰਦਿਆਂ ਪੰਜਾਬ ਵਿੱਚ 100 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਲਈ ਉਪਲਬਧ ਕਰਵਾਏ ਜਾ ਰਹੇ ਹਨ। ਇਨ੍ਹਾਂ ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ ਵੱਧ ਕੇ 1,090 ਹੋ ਜਾਵੇਗੀ।

ਇਨ੍ਹਾਂ ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ 25 ਜੁਲਾਈ ਤੋਂ 27 ਜੁਲਾਈ ਤੱਕ ਤਿੰਨ ਦਿਨਾਂ ਦੌਰਾਨ ਕੀਤਾ ਜਾਵੇਗਾ। ਕੈਬਨਿਟ ਮੰਤਰੀ, ਵਿਧਾਇਕ ਅਤੇ ਸੀਨੀਅਰ ਆਗੂ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਪਹੁੰਚ ਕੇ ਇਨ੍ਹਾਂ ਕਲੀਨਿਕਾਂ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ।

ਨਵੇਂ ਖੋਲ੍ਹੇ ਜਾ ਰਹੇ 100 ਕਲੀਨਿਕਾਂ ਵਿੱਚ 73 ਕਲੀਨਿਕ ਸ਼ਹਿਰੀ ਖੇਤਰਾਂ ਵਿੱਚ, ਜਦਕਿ 27 ਕਲੀਨਿਕ ਪੇਂਡੂ ਖੇਤਰਾਂ ਵਿੱਚ ਸਥਾਪਿਤ ਕੀਤੇ ਗਏ ਹਨ। ਇਸ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।

ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਕਈ ਬੁਨਿਆਦੀ ਸਿਹਤ ਸਹੂਲਤਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹਰੇਕ ਆਮ ਆਦਮੀ ਕਲੀਨਿਕ ਵਿੱਚ 107 ਜ਼ਰੂਰੀ ਦਵਾਈਆਂ ਅਤੇ 47 ਤਰ੍ਹਾਂ ਦੇ ਡਾਇਗਨੌਸਟਿਕ ਟੈਸਟ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਵਾਏ ਜਾਂਦੇ ਹਨ।

ਸਰਕਾਰ ਮੁਤਾਬਕ, ਆਮ ਆਦਮੀ ਕਲੀਨਿਕ ਯੋਜਨਾ ਦਾ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ‘ਤੇ ਲਾਭ ਮਿਲਿਆ ਹੈ। ਹੁਣ ਤੱਕ 5.90 ਕਰੋੜ ਤੋਂ ਵੱਧ ਓਪੀਡੀ ਮਰੀਜ਼ ਇਨ੍ਹਾਂ ਕਲੀਨਿਕਾਂ ਵਿੱਚ ਸਿਹਤ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ। ਇਸ ਤੋਂ ਇਲਾਵਾ 3.43 ਕਰੋੜ ਤੋਂ ਵੱਧ ਮੁਫ਼ਤ ਡਾਇਗਨੌਸਟਿਕ ਟੈਸਟ ਵੀ ਕੀਤੇ ਜਾ ਚੁੱਕੇ ਹਨ।

100 ਨਵੇਂ ਆਮ ਆਦਮੀ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਦਾਇਰਾ ਹੋਰ ਵਧੇਗਾ ਅਤੇ ਲੋਕਾਂ ਨੂੰ ਆਪਣੇ ਨੇੜੇ ਹੀ ਇਲਾਜ, ਦਵਾਈਆਂ ਅਤੇ ਜਾਂਚ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ।

Leave a Reply

Your email address will not be published. Required fields are marked *