Live Updates
ਧਨਤੇਰਸ ’ਤੇ ਬਾਜ਼ਾਰਾਂ ਵਿੱਚ ਰੌਣਕ, 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਦਾ ਅਨੁਮਾਨਡੋਨਾਲਡ ਟਰੰਪ ਨੇ ਰੂਸੀ ਈਂਧਨ ’ਤੇ ਲੱਗੀ ਪਾਬੰਦੀ ’ਤੇ ਚੁੱਕੇ ਸਵਾਲ, ਕਿਹਾ- ‘ਖ਼ਰਾਬ ਕਾਨੂੰਨ ਹੈ’ਧਨਤੇਰਸ ’ਤੇ ਸੋਨਾ ਖਰੀਦਦੇ ਸਮੇਂ ਇੰਝ ਬਚਾਓ ਹਜ਼ਾਰਾਂ ਰੁਪਏ, ਸਮਝੋ ਮੇਕਿੰਗ ਚਾਰਜ ਦਾ ਪੂਰਾ ਹਿਸਾਬ-ਕਿਤਾਬਗਾਇਕਾ ਸੁਨੰਦਾ ਸ਼ਰਮਾ ਪਹਿਲੀ ਵਾਰ ਮਾਂ ਨੂੰ ਸਟੇਜ ’ਤੇ ਲੈ ਕੇ ਆਈ, ਪਾਲਤੂ ਡੌਗ ਚੀਚੀ ਬਾਬਾ ਨੂੰ ਵੀ ਦਰਸ਼ਕਾਂ ਨਾਲ ਮਿਲਵਾਇਆIndia Hockey Champions: ਜਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ ਭਾਰਤਮੇਰੇ ਨਿਵਾਸ ਜਾਂ ਹਸਪਤਾਲ ਤੋਂ ਇੱਕ ਵੀ ਪੈਸਾ ਬਰਾਮਦ ਨਹੀਂ ਹੋਇਆ; 42 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਈਡੀ ਖਾਲੀ ਹੱਥ ਪਰਤੀ: ਡਾ. ਅਮਨਦੀਪ ਕੌਰ ਅਰੋੜਾਅੰਮ੍ਰਿਤਸਰ ’ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 2 ਹੈਂਡ ਗ੍ਰਨੇਡਾਂ ਸਮੇਤ 16 ਮੁਲਜ਼ਮ ਗ੍ਰਿਫ਼ਤਾਰਧਨਤੇਰਸ ’ਤੇ ਬਾਜ਼ਾਰਾਂ ਵਿੱਚ ਰੌਣਕ, 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਦਾ ਅਨੁਮਾਨਡੋਨਾਲਡ ਟਰੰਪ ਨੇ ਰੂਸੀ ਈਂਧਨ ’ਤੇ ਲੱਗੀ ਪਾਬੰਦੀ ’ਤੇ ਚੁੱਕੇ ਸਵਾਲ, ਕਿਹਾ- ‘ਖ਼ਰਾਬ ਕਾਨੂੰਨ ਹੈ’ਧਨਤੇਰਸ ’ਤੇ ਸੋਨਾ ਖਰੀਦਦੇ ਸਮੇਂ ਇੰਝ ਬਚਾਓ ਹਜ਼ਾਰਾਂ ਰੁਪਏ, ਸਮਝੋ ਮੇਕਿੰਗ ਚਾਰਜ ਦਾ ਪੂਰਾ ਹਿਸਾਬ-ਕਿਤਾਬਗਾਇਕਾ ਸੁਨੰਦਾ ਸ਼ਰਮਾ ਪਹਿਲੀ ਵਾਰ ਮਾਂ ਨੂੰ ਸਟੇਜ ’ਤੇ ਲੈ ਕੇ ਆਈ, ਪਾਲਤੂ ਡੌਗ ਚੀਚੀ ਬਾਬਾ ਨੂੰ ਵੀ ਦਰਸ਼ਕਾਂ ਨਾਲ ਮਿਲਵਾਇਆIndia Hockey Champions: ਜਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਏਸ਼ਿਆਈ ਚੈਂਪੀਅਨ ਬਣਿਆ ਭਾਰਤਮੇਰੇ ਨਿਵਾਸ ਜਾਂ ਹਸਪਤਾਲ ਤੋਂ ਇੱਕ ਵੀ ਪੈਸਾ ਬਰਾਮਦ ਨਹੀਂ ਹੋਇਆ; 42 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਈਡੀ ਖਾਲੀ ਹੱਥ ਪਰਤੀ: ਡਾ. ਅਮਨਦੀਪ ਕੌਰ ਅਰੋੜਾਅੰਮ੍ਰਿਤਸਰ ’ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, 2 ਹੈਂਡ ਗ੍ਰਨੇਡਾਂ ਸਮੇਤ 16 ਮੁਲਜ਼ਮ ਗ੍ਰਿਫ਼ਤਾਰ
1 min read

ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਸਖ਼ਤੀ ਨੂੰ ਲੈ ਕੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ

ਸੁਪਰੀਮ ਕੋਰਟ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਸੰਵਿਧਾਨਕ ਅਧਿਕਾਰ ਦੱਸਦਿਆਂ ਕਿਹਾ ਹੈ ਕਿ ਇਸ ਅਧਿਕਾਰ ਨੂੰ ਸਿਰਫ਼ ਇਸ ਲਈ ਨਹੀਂ ਖੋਹਿਆ ਜਾ ਸਕਦਾ ਕਿਉਂਕਿ ਕੋਈ ਵਿਅਕਤੀ ਜਾਂ ਸਮੂਹ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਿਰਫ਼ ਧਰਨਾ ਜਾਂ ਅੰਦੋਲਨ ਕਰਨ ਦੇ ਆਧਾਰ ‘ਤੇ ਪੁਲਿਸ ਵੱਲੋਂ ਤਸ਼ੱਦਦ ਜਾਂ ਬੇਲੋੜੀ ਸਖ਼ਤੀ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਇਹ ਟਿੱਪਣੀ ਸੁਪਰੀਮ ਕੋਰਟ ਨੇ 20 ਜੁਲਾਈ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਹੋਏ ਪੁਲਿਸ ਲਾਠੀਚਾਰਜ ਨਾਲ ਜੁੜੀਆਂ ਅਰਜ਼ੀਆਂ ‘ਤੇ ਸੁਣਵਾਈ ਦੌਰਾਨ ਕੀਤੀ। ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆ ਕਾਂਤ ਦੀ ਅਗਵਾਈ ਵਾਲੀ ਬੈਂਚ, ਜਿਸ ਵਿੱਚ ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਵੀ ਸ਼ਾਮਲ ਹਨ, ਨੇ ਮਾਮਲੇ ਦੀ ਸੁਣਵਾਈ ਕੀਤੀ।

ਅਦਾਲਤ ਨੇ ਇਹ ਵੀ ਕਿਹਾ ਕਿ ਜਿੱਥੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਨਾਗਰਿਕਾਂ ਦਾ ਅਧਿਕਾਰ ਹੈ, ਉੱਥੇ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨਾ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਦਾਲਤ ਨੇ ਸੰਕੇਤ ਦਿੱਤਾ ਕਿ ਜੇਕਰ ਪੁਲਿਸ ‘ਤੇ ਹਮਲੇ ਦੇ ਦੋਸ਼ ਹਨ ਤਾਂ ਸਰਕਾਰ ਤੋਂ ਇਸ ਸਬੰਧੀ ਵੀ ਜਵਾਬ ਮੰਗਿਆ ਜਾ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ NEET ਪੇਪਰ ਲੀਕ ਅਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਨਾਲ ਸਬੰਧਤ ਹੈ। ਪਟੀਸ਼ਨਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ 20 ਜੁਲਾਈ ਨੂੰ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਕਥਿਤ ਤੌਰ ‘ਤੇ ਜ਼ਿਆਦਤੀ ਕੀਤੀ ਗਈ ਅਤੇ ਲਾਠੀਚਾਰਜ ਕੀਤਾ ਗਿਆ।

ਸੁਪਰੀਮ ਕੋਰਟ ਹੁਣ ਇਨ੍ਹਾਂ ਸਾਰੀਆਂ ਅਰਜ਼ੀਆਂ ‘ਤੇ ਮੰਗਲਵਾਰ ਨੂੰ ਇਕੱਠੇ ਸੁਣਵਾਈ ਕਰੇਗੀ। ਇਸ ਸੁਣਵਾਈ ‘ਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਅਦਾਲਤ ਇਸ ਮਾਮਲੇ ਵਿੱਚ ਅੱਗੇ ਕੀ ਦਿਸ਼ਾ-ਨਿਰਦੇਸ਼ ਜਾਰੀ ਕਰਦੀ ਹੈ।

Leave a Reply

Your email address will not be published. Required fields are marked *