Live Updates
ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮਿਲੇ CM ਮਾਨ, ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨਵਿੱਤੀ ਤੰਗੀ ਕਾਰਨ ਯੋਗ ਮਰੀਜ਼ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ: ਡਾ. ਬਲਬੀਰ ਸਿੰਘਨਾਗਪੁਰ ’ਚ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਕਲੋਰੀਨ ਗੈਸ ਲੀਕ, 40 ਲੋਕ ਹਸਪਤਾਲ ਦਾਖ਼ਲ‘ਅਮਰੀਕਾ ਜਿੰਨਾ ਟੈਰਿਫ ਲਗਾਏਗਾ, ਕੈਨੇਡਾ ਵੀ ਓਨਾ ਹੀ ਜਵਾਬ ਦੇਵੇਗਾ’, ਅਮਰੀਕਾ ਨਾਲ ਟੈਰਿਫ ਜੰਗ ’ਤੇ ਬੋਲੇ ਕੈਨੇਡਾ PM ਮਾਰਕ ਕਾਰਨੀ‘ਦੋਸ਼ ਸਾਬਤ ਕਰੋ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ’—ਡਾ. ਗੁਰਪ੍ਰੀਤ ਕੌਰਤੀਜ ਦੇ ਮੇਲੇ ਤੋਂ ਵੀ ਵੱਡਾ ਹੋਵੇਗਾ 2027 ਵਿੱਚ ਭਗਵੰਤ ਮਾਨ ਦੇ ਪੱਖ ਵਿੱਚ ਔਰਤਾਂ ਦਾ ਜਨ-ਸਮਰਥਨਵਾਅਦਾ ਨਿਭਾਉਣ ਬਠਿੰਡਾ ਪਹੁੰਚੇ ਮੰਤਰੀ ਹਰਭਜਨ ਸਿੰਘ ETO, ਸੜਕ ਦੀ ਗੁਣਵੱਤਾ ਦੀ ਖੁਦ ਕੀਤੀ ਜਾਂਚਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮਿਲੇ CM ਮਾਨ, ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨਵਿੱਤੀ ਤੰਗੀ ਕਾਰਨ ਯੋਗ ਮਰੀਜ਼ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ: ਡਾ. ਬਲਬੀਰ ਸਿੰਘਨਾਗਪੁਰ ’ਚ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਕਲੋਰੀਨ ਗੈਸ ਲੀਕ, 40 ਲੋਕ ਹਸਪਤਾਲ ਦਾਖ਼ਲ‘ਅਮਰੀਕਾ ਜਿੰਨਾ ਟੈਰਿਫ ਲਗਾਏਗਾ, ਕੈਨੇਡਾ ਵੀ ਓਨਾ ਹੀ ਜਵਾਬ ਦੇਵੇਗਾ’, ਅਮਰੀਕਾ ਨਾਲ ਟੈਰਿਫ ਜੰਗ ’ਤੇ ਬੋਲੇ ਕੈਨੇਡਾ PM ਮਾਰਕ ਕਾਰਨੀ‘ਦੋਸ਼ ਸਾਬਤ ਕਰੋ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ’—ਡਾ. ਗੁਰਪ੍ਰੀਤ ਕੌਰਤੀਜ ਦੇ ਮੇਲੇ ਤੋਂ ਵੀ ਵੱਡਾ ਹੋਵੇਗਾ 2027 ਵਿੱਚ ਭਗਵੰਤ ਮਾਨ ਦੇ ਪੱਖ ਵਿੱਚ ਔਰਤਾਂ ਦਾ ਜਨ-ਸਮਰਥਨਵਾਅਦਾ ਨਿਭਾਉਣ ਬਠਿੰਡਾ ਪਹੁੰਚੇ ਮੰਤਰੀ ਹਰਭਜਨ ਸਿੰਘ ETO, ਸੜਕ ਦੀ ਗੁਣਵੱਤਾ ਦੀ ਖੁਦ ਕੀਤੀ ਜਾਂਚ
1 min read

17 ਸਾਲਾ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ, ਤਾਇਪੇ ਓਪਨ ਸੁਪਰ-300 ਦਾ ਖਿਤਾਬ ਕੀਤਾ ਆਪਣੇ ਨਾਮ

ਭਾਰਤ ਦੀ ਯੁਵਾ ਬੈਡਮਿੰਟਨ ਸਟਾਰ ਅਤੇ ਪੰਜਾਬ ਦੀ 17 ਸਾਲਾ ਖਿਡਾਰਨ ਤਨਵੀ ਸ਼ਰਮਾ ਨੇ ਤਾਇਪੇ ਓਪਨ ਸੁਪਰ-300 ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਤਨਵੀ ਨੇ ਫਾਈਨਲ ਮੁਕਾਬਲੇ ਵਿੱਚ ਵੀਅਤਨਾਮ ਦੀ ਥੁਈ ਲਿਨ ਨਗੁਏਨ ਨੂੰ ਸਿੱਧੇ ਸੈੱਟਾਂ ਵਿੱਚ 21-16, 21-16 ਨਾਲ ਹਰਾ ਕੇ ਆਪਣੇ ਕਰੀਅਰ ਦਾ ਪਹਿਲਾ BWF ਵਰਲਡ ਟੂਰ ਸੁਪਰ-300 ਖਿਤਾਬ ਆਪਣੇ ਨਾਮ ਕੀਤਾ। ਸਿਰਫ਼ 36 ਮਿੰਟ ਚੱਲੇ ਇਸ ਮੁਕਾਬਲੇ ਵਿੱਚ ਤਨਵੀ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਜਿੱਤ ਨਾਲ ਤਨਵੀ ਸ਼ਰਮਾ ਸਾਲ 2008 ਵਿੱਚ ਸਾਇਨਾ ਨੇਹਵਾਲ ਤੋਂ ਬਾਅਦ ਤਾਇਪੇ ਓਪਨ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ BWF ਵਰਲਡ ਟੂਰ ਖਿਤਾਬ ਵੀ ਹੈ। ਪਿਛਲੇ ਸਾਲ ਉਹ ਯੂਐੱਸ ਓਪਨ ਸੁਪਰ-300 ਦੇ ਫਾਈਨਲ ਤੱਕ ਪਹੁੰਚੀ ਸੀ, ਜਿੱਥੇ ਉਨ੍ਹਾਂ ਨੂੰ ਉਪ-ਵਿਜੇਤਾ ਰਹਿਣਾ ਪਿਆ ਸੀ।

ਤਨਵੀ ਨੇ ਇੱਕ ਹੋਰ ਵੱਡਾ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ। 17 ਸਾਲ ਅਤੇ 222 ਦਿਨ ਦੀ ਉਮਰ ਵਿੱਚ ਉਹ ਤਾਇਪੇ ਓਪਨ ਦੇ ਇਤਿਹਾਸ ਵਿੱਚ ਕਿਸੇ ਵੀ ਵਰਗ ਦੀ ਸਭ ਤੋਂ ਘੱਟ ਉਮਰ ਦੀ ਚੈਂਪੀਅਨ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਦੱਖਣੀ ਕੋਰੀਆ ਦੇ ਸਾਬਕਾ ਬੈਡਮਿੰਟਨ ਸਟਾਰ ਲੀ ਯੋਂਗ ਡੇ ਦੇ ਨਾਮ ਸੀ।

ਪੀਵੀ ਸਿੰਧੂ ਦੇ ਸਾਬਕਾ ਕੋਚ ਪਾਰਕ ਤਾਏ-ਸਾਂਗ ਦੀ ਸ਼ਾਗਿਰਦ ਤਨਵੀ ਨੇ ਫਾਈਨਲ ਦੀ ਸ਼ੁਰੂਆਤ ਹੀ ਹਮਲਾਵਰ ਅੰਦਾਜ਼ ਨਾਲ ਕੀਤੀ। ਸ਼ਾਨਦਾਰ ਡਰਾਪ ਸ਼ਾਟ, ਕ੍ਰਾਸ ਕੋਰਟ ਸਮੈਸ਼ ਅਤੇ ਬਿਹਤਰੀਨ ਨੈੱਟ ਪਲੇਅ ਦੇ ਸਹਾਰੇ ਉਨ੍ਹਾਂ ਨੇ ਪਹਿਲੇ ਗੇਮ ਵਿੱਚ 10-2 ਦੀ ਬੜ੍ਹਤ ਬਣਾਈ ਅਤੇ 21-16 ਨਾਲ ਗੇਮ ਆਪਣੇ ਨਾਮ ਕੀਤਾ।

ਦੂਜੇ ਗੇਮ ਵਿੱਚ ਵਿਅਤਨਾਮ ਦੀ ਖਿਡਾਰਨ ਨੇ 3-0 ਦੀ ਬੜ੍ਹਤ ਹਾਸਲ ਕੀਤੀ, ਪਰ ਤਨਵੀ ਨੇ ਧੀਰਜ ਅਤੇ ਸ਼ਾਨਦਾਰ ਡਿਫੈਂਸ ਦਾ ਪ੍ਰਦਰਸ਼ਨ ਕਰਦਿਆਂ ਵਾਪਸੀ ਕੀਤੀ। ਲਗਾਤਾਰ ਅੰਕ ਹਾਸਲ ਕਰਕੇ ਉਨ੍ਹਾਂ ਨੇ ਮੁਕਾਬਲੇ ‘ਤੇ ਕਾਬੂ ਪਾਇਆ ਅਤੇ ਚੌਥੇ ਮੈਚ ਪੁਆਇੰਟ ‘ਤੇ ਜਿੱਤ ਦਰਜ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ।

ਇਸ ਸ਼ਾਨਦਾਰ ਪ੍ਰਾਪਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤਨਵੀ ਸ਼ਰਮਾ ਨੂੰ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਮਹਿਜ਼ 17 ਸਾਲ ਦੀ ਉਮਰ ਵਿੱਚ ਤਨਵੀ ਨੇ ਵਿਸ਼ਵ ਪੱਧਰ ‘ਤੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਚੈਂਪੀਅਨ ਬਣ ਕੇ ਤਨਵੀ ਨੇ ਪੂਰੇ ਦੇਸ਼ ਅਤੇ ‘ਰੰਗਲੇ ਪੰਜਾਬ’ ਦਾ ਮਾਣ ਵਧਾਇਆ ਹੈ। ਮੁੱਖ ਮੰਤਰੀ ਨੇ ਕਾਮਨਾ ਕੀਤੀ ਕਿ ਤਨਵੀ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇਸ਼ ਲਈ ਨਵੀਆਂ ਉਪਲਬਧੀਆਂ ਹਾਸਲ ਕਰਦੀ ਰਹੇ।

Leave a Reply

Your email address will not be published. Required fields are marked *