Live Updates
ਆਮ ਆਦਮੀ ਪਾਰਟੀ ਮਲੇਰਕੋਟਲਾ ਵਿੱਚ ਹੋਈ ਹੋਰ ਮਜਬੂਤ, ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨ ਆਜ਼ਾਦ ਮਿਊਂਸੀਪਲ ਕੌਂਸਲਰ ਆਪ ‘ਚ ਸ਼ਾਮਲਅਕਾਲੀ-ਭਾਜਪਾ ਗਠਜੋੜ ਦੀ ਚਰਚਾ ਸੁਖਬੀਰ ਬਾਦਲ ਨੂੰ ਸਿਆਸੀ ਰਾਹ ਦੇਣ ਲਈ ਜਾਣਬੁੱਝ ਕੇ ਚਲਾਈ ਗਈ: ਬਲਤੇਜ ਪੰਨੂਪੰਜਾਬ ਦੇ ਅਧਿਆਪਕ ਨੇ ਵਧਾਇਆ ਮਾਣ, ਦਿਨੇਸ਼ ਕੁਮਾਰ ਨੂੰ ਮਿਲਿਆ ਰਾਸ਼ਟਰੀ ਅਧਿਆਪਕ ਪੁਰਸਕਾਰ 2026ਖੰਡ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਰਕਾਰ ਦਾ ਵੱਡਾ ਫੈਸਲਾ, 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦਪੰਜਾਬ ’ਚ ਟ੍ਰੈਫਿਕ ਚਲਾਨਾਂ ਦਾ ਰਿਕਾਰਡ ਵਾਧਾ, 7 ਮਹੀਨਿਆਂ ’ਚ 41 ਲੱਖ ਤੋਂ ਪਾਰਭੋਆ ਦੇ 4 ਪਿੰਡਾਂ ਨੂੰ ਮਿਲੇਗੀ ਵੱਡੀ ਸੜਕ ਸਹੂਲਤ, ₹1 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲਆਮ ਆਦਮੀ ਪਾਰਟੀ ਮਲੇਰਕੋਟਲਾ ਵਿੱਚ ਹੋਈ ਹੋਰ ਮਜਬੂਤ, ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨ ਆਜ਼ਾਦ ਮਿਊਂਸੀਪਲ ਕੌਂਸਲਰ ਆਪ ‘ਚ ਸ਼ਾਮਲਅਕਾਲੀ-ਭਾਜਪਾ ਗਠਜੋੜ ਦੀ ਚਰਚਾ ਸੁਖਬੀਰ ਬਾਦਲ ਨੂੰ ਸਿਆਸੀ ਰਾਹ ਦੇਣ ਲਈ ਜਾਣਬੁੱਝ ਕੇ ਚਲਾਈ ਗਈ: ਬਲਤੇਜ ਪੰਨੂਪੰਜਾਬ ਦੇ ਅਧਿਆਪਕ ਨੇ ਵਧਾਇਆ ਮਾਣ, ਦਿਨੇਸ਼ ਕੁਮਾਰ ਨੂੰ ਮਿਲਿਆ ਰਾਸ਼ਟਰੀ ਅਧਿਆਪਕ ਪੁਰਸਕਾਰ 2026ਖੰਡ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਰਕਾਰ ਦਾ ਵੱਡਾ ਫੈਸਲਾ, 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦਪੰਜਾਬ ’ਚ ਟ੍ਰੈਫਿਕ ਚਲਾਨਾਂ ਦਾ ਰਿਕਾਰਡ ਵਾਧਾ, 7 ਮਹੀਨਿਆਂ ’ਚ 41 ਲੱਖ ਤੋਂ ਪਾਰਭੋਆ ਦੇ 4 ਪਿੰਡਾਂ ਨੂੰ ਮਿਲੇਗੀ ਵੱਡੀ ਸੜਕ ਸਹੂਲਤ, ₹1 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲ
1 min read

ਪੰਜਾਬ ਵਿੱਚ ਬਾਰਿਸ਼ ਦਾ ਦੌਰ ਜਾਰੀ, 10 ਅਗਸਤ ਤੱਕ ਮਾਨਸੂਨ ਸਰਗਰਮ ਰਹਿਣ ਦੀ ਸੰਭਾਵਨਾ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਸਵੇਰ ਤੋਂ ਸ਼ਾਮ ਤੱਕ ਮਾਨਸੂਨ ਸਰਗਰਮ ਰਿਹਾ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਤੇਜ਼ ਬਾਰਿਸ਼ ਹੋਈ, ਜਦਕਿ ਕਈ ਥਾਵਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਰਿਕਾਰਡ ਕੀਤੀ ਗਈ। ਚੰਡੀਗੜ੍ਹ ਵਿੱਚ ਸਭ ਤੋਂ ਵੱਧ 33.6 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਅਮ੍ਰਿਤਸਰ ਵਿੱਚ 21.8 ਮਿਲੀਮੀਟਰ, ਪਠਾਨਕੋਟ ਅਤੇ ਸੰਗਰੂਰ ਵਿੱਚ 8.6 ਮਿਲੀਮੀਟਰ, ਬਠਿੰਡਾ ਵਿੱਚ 7.7 ਮਿਲੀਮੀਟਰ, ਬਰਨਾਲਾ ਵਿੱਚ 6.5 ਮਿਲੀਮੀਟਰ, ਲੁਧਿਆਣਾ ਵਿੱਚ 6.0 ਮਿਲੀਮੀਟਰ ਅਤੇ ਪਟਿਆਲਾ ਵਿੱਚ 5.8 ਮਿਲੀਮੀਟਰ ਬਾਰਿਸ਼ ਹੋਈ।

 

ਇਸੇ ਤਰ੍ਹਾਂ ਫਰੀਦਕੋਟ ਵਿੱਚ 3.0 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 2.8 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 1.5 ਮਿਲੀਮੀਟਰ, ਐਸ.ਬੀ.ਐਸ. ਨਗਰ ਵਿੱਚ 1.4 ਮਿਲੀਮੀਟਰ, ਫਿਰੋਜ਼ਪੁਰ ਅਤੇ ਮੋਹਾਲੀ ਵਿੱਚ 1-1 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਬਾਰਿਸ਼ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 28 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ, ਜੋ ਆਮ ਤੋਂ ਲਗਭਗ ਪੰਜ ਡਿਗਰੀ ਸੈਲਸੀਅਸ ਘੱਟ ਸੀ।

 

ਮੌਸਮ ਵਿਭਾਗ ਦੇ ਪੂਰਵ-ਅਨੁਮਾਨ ਅਨੁਸਾਰ ਪੰਜਾਬ ਵਿੱਚ 10 ਅਗਸਤ ਤੱਕ ਮਾਨਸੂਨ ਸਰਗਰਮ ਰਹਿਣ ਅਤੇ ਕਈ ਇਲਾਕਿਆਂ ਵਿੱਚ ਬਾਰਿਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਤੇਜ਼ ਬਾਰਿਸ਼ ਵੀ ਹੋ ਸਕਦੀ ਹੈ। ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਰਾਹਤ ਮਿਲਣ ਦੀ ਉਮੀਦ ਹੈ, ਹਾਲਾਂਕਿ ਨੀਵੀਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਵੀ ਬਣ ਸਕਦੀ ਹੈ।

 

ਮੌਸਮ ਵਿਭਾਗ ਮੁਤਾਬਕ 10 ਅਗਸਤ ਤੋਂ ਬਾਅਦ ਮਾਨਸੂਨ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਇਸ ਕਰਕੇ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਕਮੀ ਆ ਸਕਦੀ ਹੈ ਅਤੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ। ਫਿਲਹਾਲ ਅਗਲੇ ਕੁਝ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਸੁਹਾਵਣਾ ਰਹਿਣ ਅਤੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

Leave a Reply

Your email address will not be published. Required fields are marked *