Live Updates
ਆਮ ਆਦਮੀ ਪਾਰਟੀ ਮਲੇਰਕੋਟਲਾ ਵਿੱਚ ਹੋਈ ਹੋਰ ਮਜਬੂਤ, ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨ ਆਜ਼ਾਦ ਮਿਊਂਸੀਪਲ ਕੌਂਸਲਰ ਆਪ ‘ਚ ਸ਼ਾਮਲਅਕਾਲੀ-ਭਾਜਪਾ ਗਠਜੋੜ ਦੀ ਚਰਚਾ ਸੁਖਬੀਰ ਬਾਦਲ ਨੂੰ ਸਿਆਸੀ ਰਾਹ ਦੇਣ ਲਈ ਜਾਣਬੁੱਝ ਕੇ ਚਲਾਈ ਗਈ: ਬਲਤੇਜ ਪੰਨੂਪੰਜਾਬ ਦੇ ਅਧਿਆਪਕ ਨੇ ਵਧਾਇਆ ਮਾਣ, ਦਿਨੇਸ਼ ਕੁਮਾਰ ਨੂੰ ਮਿਲਿਆ ਰਾਸ਼ਟਰੀ ਅਧਿਆਪਕ ਪੁਰਸਕਾਰ 2026ਖੰਡ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਰਕਾਰ ਦਾ ਵੱਡਾ ਫੈਸਲਾ, 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦਪੰਜਾਬ ’ਚ ਟ੍ਰੈਫਿਕ ਚਲਾਨਾਂ ਦਾ ਰਿਕਾਰਡ ਵਾਧਾ, 7 ਮਹੀਨਿਆਂ ’ਚ 41 ਲੱਖ ਤੋਂ ਪਾਰਭੋਆ ਦੇ 4 ਪਿੰਡਾਂ ਨੂੰ ਮਿਲੇਗੀ ਵੱਡੀ ਸੜਕ ਸਹੂਲਤ, ₹1 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲਆਮ ਆਦਮੀ ਪਾਰਟੀ ਮਲੇਰਕੋਟਲਾ ਵਿੱਚ ਹੋਈ ਹੋਰ ਮਜਬੂਤ, ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨ ਆਜ਼ਾਦ ਮਿਊਂਸੀਪਲ ਕੌਂਸਲਰ ਆਪ ‘ਚ ਸ਼ਾਮਲਅਕਾਲੀ-ਭਾਜਪਾ ਗਠਜੋੜ ਦੀ ਚਰਚਾ ਸੁਖਬੀਰ ਬਾਦਲ ਨੂੰ ਸਿਆਸੀ ਰਾਹ ਦੇਣ ਲਈ ਜਾਣਬੁੱਝ ਕੇ ਚਲਾਈ ਗਈ: ਬਲਤੇਜ ਪੰਨੂਪੰਜਾਬ ਦੇ ਅਧਿਆਪਕ ਨੇ ਵਧਾਇਆ ਮਾਣ, ਦਿਨੇਸ਼ ਕੁਮਾਰ ਨੂੰ ਮਿਲਿਆ ਰਾਸ਼ਟਰੀ ਅਧਿਆਪਕ ਪੁਰਸਕਾਰ 2026ਖੰਡ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਰਕਾਰ ਦਾ ਵੱਡਾ ਫੈਸਲਾ, 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦਪੰਜਾਬ ’ਚ ਟ੍ਰੈਫਿਕ ਚਲਾਨਾਂ ਦਾ ਰਿਕਾਰਡ ਵਾਧਾ, 7 ਮਹੀਨਿਆਂ ’ਚ 41 ਲੱਖ ਤੋਂ ਪਾਰਭੋਆ ਦੇ 4 ਪਿੰਡਾਂ ਨੂੰ ਮਿਲੇਗੀ ਵੱਡੀ ਸੜਕ ਸਹੂਲਤ, ₹1 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲ
1 min read

ਲੋੜਵੰਦਾਂ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, 1,583 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ

ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਲਈ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਵੱਡੀ ਰਕਮ ਜਾਰੀ ਕੀਤੀ ਗਈ ਹੈ।

ਵਿੱਤੀ ਸਾਲ 2026-27 ਦੌਰਾਨ ਹੁਣ ਤੱਕ ਸਰਕਾਰ ਵੱਲੋਂ 1,583 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦਾ ਸਿੱਧਾ ਲਾਭ ਸੂਬੇ ਦੇ ਲੱਖਾਂ ਲੋੜਵੰਦ ਲੋਕਾਂ ਅਤੇ ਪਰਿਵਾਰਾਂ ਨੂੰ ਮਿਲ ਰਿਹਾ ਹੈ।

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀਆਂ ਭਲਾਈ ਸਕੀਮਾਂ ਲਈ ਇਸ ਸਾਲ 6,131.91 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਨ੍ਹਾਂ ਯੋਜਨਾਵਾਂ ਦਾ ਲਾਭ ਕਰੀਬ 36 ਲੱਖ ਲਾਭਪਾਤਰੀਆਂ ਨੂੰ ਮਿਲ ਰਿਹਾ ਹੈ।

ਜਾਰੀ ਕੀਤੀ ਗਈ ਰਕਮ ਵਿੱਚੋਂ 1,048 ਕਰੋੜ ਰੁਪਏ ਤੋਂ ਵੱਧ ਬੁਢਾਪਾ ਪੈਨਸ਼ਨ ਲਈ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ। ਜਦਕਿ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਤੇ ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਲਈ 535 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਸਕੀਮਾਂ ਦਾ ਮਕਸਦ ਸਿਰਫ਼ ਵਿੱਤੀ ਮਦਦ ਦੇਣਾ ਨਹੀਂ, ਸਗੋਂ ਲੋੜਵੰਦ ਲੋਕਾਂ ਨੂੰ ਸਨਮਾਨ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਵੀ ਹੈ।

ਸਰਕਾਰ ਵੱਲੋਂ ਇਹ ਵੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸਹਾਇਤਾ ਰਾਸ਼ੀ ਯੋਗ ਲਾਭਪਾਤਰੀਆਂ ਤੱਕ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਪਹੁੰਚੇ।

Leave a Reply

Your email address will not be published. Required fields are marked *