Live Updates
ਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂ
1 min read

ਮਾਨਸੂਨ ਨੂੰ ਲੈ ਕੇ ਪੰਜਾਬ ਸਰਕਾਰ ਅਲਰਟ, ਹੜ੍ਹਾਂ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ

ਪੰਜਾਬ ਸਰਕਾਰ ਨੇ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਸੂਬੇ ਭਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਕੇ ਮਾਨਸੂਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸੰਵੇਦਨਸ਼ੀਲ ਇਲਾਕਿਆਂ ਵਿੱਚ 24 ਘੰਟੇ ਨਿਗਰਾਨੀ ਯਕੀਨੀ ਬਣਾਉਣ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੂਬੇ ਵਿੱਚ ਕਰੀਬ 414.75 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਹੜ੍ਹ ਰੋਕੂ ਕੰਮ ਕੀਤੇ ਗਏ ਹਨ। ਇਨ੍ਹਾਂ ਵਿੱਚ 101 ਬੋਲਡਰ ਅਤੇ ਹਾਈਬ੍ਰਿਡ ਸੁਰੱਖਿਆ ਕਾਰਜ, 17 ਬੰਨ੍ਹਾਂ ਨੂੰ ਉੱਚਾ ਚੁੱਕਣ ਅਤੇ 22 ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ 188 ਡਰੇਨਾਂ ਦੀ ਸਫ਼ਾਈ ਅਤੇ ਪੰਜ ਹੜ੍ਹ ਕੰਟਰੋਲ ਗੇਟਾਂ ਨਾਲ ਸਬੰਧਤ ਕੰਮ ਵੀ ਕੀਤੇ ਗਏ ਹਨ।

ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦਰਿਆਵਾਂ, ਡਰੇਨਾਂ ਅਤੇ ਬੰਨ੍ਹਾਂ ਸਮੇਤ ਹੜ੍ਹਾਂ ਦੀ ਸੰਭਾਵਨਾ ਵਾਲੇ ਸਾਰੇ ਇਲਾਕਿਆਂ ’ਤੇ ਲਗਾਤਾਰ ਨਜ਼ਰ ਰੱਖਣ ਲਈ ਕਿਹਾ ਗਿਆ। ਨਾਲ ਹੀ ਗਾਰ ਕੱਢਣ ਅਤੇ ਹੋਰ ਜ਼ਰੂਰੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ, ਤਾਂ ਜੋ ਕਿਸੇ ਵੀ ਅਚਾਨਕ ਸਥਿਤੀ ਨਾਲ ਤੁਰੰਤ ਨਜਿੱਠਿਆ ਜਾ ਸਕੇ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਮਾਨਸੂਨ ਦੌਰਾਨ ਲੋਕਾਂ ਦੀ ਜਾਨ-ਮਾਲ, ਖੇਤੀਬਾੜੀ ਜ਼ਮੀਨ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਹੜ੍ਹਾਂ ਦੇ ਸੰਭਾਵਿਤ ਖ਼ਤਰੇ ਨੂੰ ਘੱਟ ਕਰਨ ਅਤੇ ਐਮਰਜੈਂਸੀ ਹਾਲਾਤ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਤਿਆਰ ਰੱਖਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *