Live Updates
‘3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ’, ਸਰਕਾਰ ਨੇ ਕੀਤਾ ਐਲਾਨ !ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ, 25 ਤੋਂ 27 ਅਕਤੂਬਰ ਤੱਕ ਹੋਣਗੇ ਧਾਰਮਿਕ ਸਮਾਗਮਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ: ਅਰਵਿੰਦ ਕੇਜਰੀਵਾਲਮਜੀਠੀਆ ਅਤੇ ਅਮਿਤ ਸ਼ਾਹ ਭਰਾਵਾਂ ਵਾਂਗ ਬਹੁਤ ਨੇੜੇ ਹਨ, ਹੁਣ ਉਹ ਗੱਠਜੋੜ ਕਰ ਰਹੇ ਹਨ: ਅਰਵਿੰਦ ਕੇਜਰੀਵਾਲਭਾਜਪਾ ਹਮੇਸ਼ਾ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਰਹੀ ਹੈ, ਹੁਣ ਪੰਜਾਬ ਅਤੇ ਇਸ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਪਾਲ ਸਿੰਘ ਚੀਮਾਪੰਜਾਬ ’ਚ ਅੱਜ ਮੀਂਹ ਦਾ ਅਲਰਟ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਠੰਡ ਵਧਣ ਦੇ ਆਸਾਰਭਾਰਤ ਨੂੰ 181 ਦੌੜਾਂ ਦਾ ਟੀਚਾ, ਵੈਭਵ ਸੂਰਿਆਵੰਸ਼ੀ 4 ਤੇ ਸੰਜੂ ਸੈਮਸਨ 14 ਦੌੜਾਂ ਬਣਾ ਕੇ ਆਊਟ; ਅਭਿਸ਼ੇਕ ਸ਼ਰਮਾ ਤੇ ਸ਼੍ਰੇਅਸ ਅਈਅਰ ਕ੍ਰੀਜ਼ ’ਤੇ‘3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ’, ਸਰਕਾਰ ਨੇ ਕੀਤਾ ਐਲਾਨ !ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ, 25 ਤੋਂ 27 ਅਕਤੂਬਰ ਤੱਕ ਹੋਣਗੇ ਧਾਰਮਿਕ ਸਮਾਗਮਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ: ਅਰਵਿੰਦ ਕੇਜਰੀਵਾਲਮਜੀਠੀਆ ਅਤੇ ਅਮਿਤ ਸ਼ਾਹ ਭਰਾਵਾਂ ਵਾਂਗ ਬਹੁਤ ਨੇੜੇ ਹਨ, ਹੁਣ ਉਹ ਗੱਠਜੋੜ ਕਰ ਰਹੇ ਹਨ: ਅਰਵਿੰਦ ਕੇਜਰੀਵਾਲਭਾਜਪਾ ਹਮੇਸ਼ਾ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਰਹੀ ਹੈ, ਹੁਣ ਪੰਜਾਬ ਅਤੇ ਇਸ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਪਾਲ ਸਿੰਘ ਚੀਮਾਪੰਜਾਬ ’ਚ ਅੱਜ ਮੀਂਹ ਦਾ ਅਲਰਟ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਠੰਡ ਵਧਣ ਦੇ ਆਸਾਰਭਾਰਤ ਨੂੰ 181 ਦੌੜਾਂ ਦਾ ਟੀਚਾ, ਵੈਭਵ ਸੂਰਿਆਵੰਸ਼ੀ 4 ਤੇ ਸੰਜੂ ਸੈਮਸਨ 14 ਦੌੜਾਂ ਬਣਾ ਕੇ ਆਊਟ; ਅਭਿਸ਼ੇਕ ਸ਼ਰਮਾ ਤੇ ਸ਼੍ਰੇਅਸ ਅਈਅਰ ਕ੍ਰੀਜ਼ ’ਤੇ
1 min read

ਅੰਮ੍ਰਿਤਸਰ ਤੋਂ ਪੁਣੇ ਜਾਣ ਵਾਲੀ Flight ਨਾਲ ਟਕਰਾਇਆ ਪੰਛੀ, ਫਲਾਈਟ ਹੋਈ ਰੱਦ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੁਣੇ ਲਈ ਰਵਾਨਾ ਹੋਣ ਵਾਲੀ Air India Express ਦੀ ਉਡਾਣ IX-1694 ਨੂੰ ਬਰਡ ਹਿਟ ਦੀ ਘਟਨਾ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਇਹ ਉਡਾਣ 18 ਅਗਸਤ ਨੂੰ ਅੰਮ੍ਰਿਤਸਰ ਤੋਂ ਪੁਣੇ ਲਈ ਜਾਣੀ ਸੀ, ਪਰ ਟੇਕਆਫ ਤੋਂ ਪਹਿਲਾਂ ਹੀ ਜਹਾਜ਼ ਨਾਲ ਪੰਛੀ ਦੇ ਟਕਰਾਉਣ ਦੀ ਘਟਨਾ ਵਾਪਰ ਗਈ।

ਜਾਣਕਾਰੀ ਮੁਤਾਬਕ ਬਰਡ ਹਿਟ ਤੋਂ ਬਾਅਦ ਜਹਾਜ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਡਾਣ ਨੂੰ ਆਪ੍ਰੇਟ ਨਾ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਏਅਰਲਾਈਨ ਵੱਲੋਂ ਫਲਾਈਟ ਰੱਦ ਕਰ ਦਿੱਤੀ ਗਈ।

ਏਅਰ ਇੰਡੀਆ ਐਕਸਪ੍ਰੈਸ ਵੱਲੋਂ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਭੇਜੇ ਗਏ ਪੱਤਰ ਵਿੱਚ ਵੀ ਫਲਾਈਟ ਕੈਂਸਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪੱਤਰ ਵਿੱਚ ਪਹਿਲਾਂ ਰੱਦ ਕਰਨ ਦਾ ਕਾਰਨ ਤਕਨੀਕੀ ਦੱਸਿਆ ਗਿਆ ਸੀ, ਜਦਕਿ ਹੱਥ ਨਾਲ ਕੀਤੀ ਗਈ ਨੋਟੇਸ਼ਨ ਵਿੱਚ ਬਰਡ ਹਿਟ ਅਤੇ ਪੰਛੀ ਨਾਲ ਟਕਰਾਉਣ ਦਾ ਜ਼ਿਕਰ ਕੀਤਾ ਗਿਆ ਹੈ।

ਫਲਾਈਟ ਰੱਦ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ ਗਿਆ ਅਤੇ ਉਨ੍ਹਾਂ ਦਾ ਸਾਮਾਨ ਵੀ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅਚਾਨਕ ਫਲਾਈਟ ਕੈਂਸਲ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਉਡਾਣ ਸਥਿਤੀ ਦੇ ਰਿਕਾਰਡਾਂ ਵਿੱਚ ਵੀ 18 ਅਗਸਤ 2026 ਨੂੰ IX-1694 ਦੇ ਰੱਦ ਹੋਣ ਦੀ ਪੁਸ਼ਟੀ ਹੋਈ ਹੈ। ਫਿਲਹਾਲ ਬਰਡ ਹਿਟ ਤੋਂ ਬਾਅਦ ਜਹਾਜ਼ ਦੀ ਤਕਨੀਕੀ ਜਾਂਚ ਅਤੇ ਲੋੜੀਂਦੀਆਂ ਸੁਰੱਖਿਆ ਪ੍ਰਕਿਰਿਆਵਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *