Live Updates
ਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂਪਰਵਿੰਦਰ ਝੋਟਾ ਮਾਮਲੇ ’ਚ ਹੁਣ ਪਰਿਵਾਰ ਤੇ ਕਮੇਟੀ ਲੈਣਗੇ ਫੈਸਲਾ, CM ਮਾਨ ਦਾ ਬਿਆਨਦਿੱਲੀ ਦੀ ਮਹਾਰੈਲੀ ਲਈ ਪੰਜਾਬ ਕਾਂਗਰਸ ਨੂੰ 50 ਹਜ਼ਾਰ ਲੋਕ ਇਕੱਠੇ ਕਰਨ ਦਾ ਟੀਚਾ, ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਤੋਂ ਵਿੱਢਣਗੇ ਚੋਣ ਮੁਹਿੰਮਰਾਹੁਲ ਗਾਂਧੀ ਨੂੰ 2018 ਦੇ ਮਾਣਹਾਨੀ ਮਾਮਲੇ ਵਿੱਚ ਵੱਡੀ ਰਾਹਤ, ਸੁਲਤਾਨਪੁਰ ਦੀ ਅਦਾਲਤ ਨੇ ਕੀਤਾ ਬਰੀਪੰਜਾਬ ’ਚ ਬਦਲੇਗਾ ਮੌਸਮ, 28 ਤੋਂ 30 ਅਕਤੂਬਰ ਤੱਕ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾਮੋਗਾ ’ਚ ਘਰ ਦੇ ਬਾਹਰ ਬੈਠੇ 4 ਨੌਜਵਾਨਾਂ ’ਤੇ ਤਾਬੜਤੋੜ ਫਾਇਰਿੰਗ, 2 ਦੀ ਮੌਤ ਤੇ 2 ਜ਼ਖ਼ਮੀ; DGP ਗੌਰਵ ਯਾਦਵ ਮੌਕੇ ’ਤੇ ਪਹੁੰਚੇ, 5 ਮੁਲਜ਼ਮ ਗ੍ਰਿਫ਼ਤਾਰਪਰਵਿੰਦਰ ਝੋਟਾ ਮਾਮਲੇ ਵਿਚਕਾਰ ਪੰਜਾਬ ਦੇ ਕੈਮਿਸਟਾਂ ਦਾ ਵੱਡਾ ਫੈਸਲਾ, ਇਨ੍ਹਾਂ ਦਵਾਈਆਂ ਦੀ ਵਿਕਰੀ ਬੰਦਰਾਹੁਲ ਗਾਂਧੀ ਦੇ ਕਾਫ਼ਲੇ ਨਾਲ ਵੱਡਾ ਹਾਦਸਾ, ਕਈ ਗੱਡੀਆਂ ਆਪਸ ’ਚ ਟਕਰਾਈਆਂ
1 min read

ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਚੰਗੇ ਤੋਂ ਚੰਗੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ- ਕੇਜਰੀਵਾਲ

ਪੰਜਾਬ ਵਿੱਚ ਕਦੇ ਸਰਕਾਰੀ ਸਕੂਲਾਂ ਦੀ ਪਛਾਣ ਖਸਤਾਹਾਲ ਇਮਾਰਤਾਂ, ਟੁੱਟੇ ਫਰਨੀਚਰ ਅਤੇ ਸੀਮਤ ਸਹੂਲਤਾਂ ਨਾਲ ਹੁੰਦੀ ਸੀ, ਉੱਥੇ ਹੀ ਅੱਜ ਸਰਕਾਰੀ ਸਕੂਲਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ਾਨਦਾਰ ਇਨਫਰਾਸਟ੍ਰਕਚਰ, ਅਤਿ-ਆਧੁਨਿਕ ਲੈਬਾਂ, ਸਮਾਰਟ ਬੋਰਡ, ਸਵੀਮਿੰਗ ਪੂਲ ਅਤੇ ਬਿਹਤਰੀਨ ਪਲੇਅ ਗਰਾਊਂਡਾਂ ਨਾਲ ਸਜੇ ਇਹ ਸਰਕਾਰੀ ਸਕੂਲ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ। ਇਹਨਾਂ ਸਕੂਲਾਂ ਵਿੱਚ ਅਮੀਰ-ਗਰੀਬ ਹਰ ਵਰਗ ਦੇ ਬੱਚਿਆਂ ਨੂੰ ਬਰਾਬਰ ਅਤੇ ਗੁਣਵੱਤਾਪੂਰਨ ਸਿੱਖਿਆ ਮਿਲ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮਾਡਲ ਦੀ ਇਹ ਤਸਵੀਰ ਪੰਜਾਬ ਵਿੱਚ ਬਦਲਦੀ ਸਿੱਖਿਆ ਦੀ ਤਸਵੀਰ ਦਿਖਾਉਂਦੀ ਹੈ। ਸ਼ਨੀਵਾਰ ਨੂੰ “ਆਪ” ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ, ਸੰਗਰੂਰ ਅਤੇ ਨਵਾਂਸ਼ਹਿਰ ਦੇ ਤਿੰਨ ਸ਼ਾਨਦਾਰ ਸਰਕਾਰੀ ਸਕੂਲਾਂ ਦੀ ਵੀਡੀਓ ਸੋਸ਼ਲ ਮੀਡੀਆ ਐਕਸ ‘ਤੇ ਸਾਂਝੀ ਕਰਕੇ ਆਪਣੀ ਪਾਰਟੀ ਦੀ ਸਰਕਾਰ ਦੇ ਸ਼ਾਨਦਾਰ ਕੰਮ ‘ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈ।

 

ਅਰਵਿੰਦ ਕੇਜਰੀਵਾਲ ਨੇ ਲੁਧਿਆਣਾ, ਸੰਗਰੂਰ ਅਤੇ ਨਵਾਂਸ਼ਹਿਰ ਵਿੱਚ ਭਗਵੰਤ ਮਾਨ ਸਰਕਾਰ ਦੁਆਰਾ ਬਣਾਏ ਗਏ ਸਰਕਾਰੀ ਸਕੂਲਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਦਿਆਂ ਕਿਹਾ ਕਿ ਇਹਨਾਂ ਦੇ ਸਾਹਮਣੇ ਪ੍ਰਾਈਵੇਟ ਸਕੂਲ ਵੀ ਫੇਲ੍ਹ ਹਨ। ਇਹ ਸਰਕਾਰੀ ਸਕੂਲ ਪੰਜਾਬ ਵਿੱਚ ਸਿੱਖਿਆ ਦੀ ਤਸਵੀਰ ਬਦਲ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਅਜਿਹੇ ਹਜ਼ਾਰਾਂ ਸਕੂਲ ਪੰਜਾਬ ਵਿੱਚ ਬਣਾਏ ਹਨ। ਲੋਕਾਂ ਨੂੰ ਇਹਨਾਂ ਨੂੰ ਦੇਖ ਕੇ ਵਿਸ਼ਵਾਸ ਹੀ ਨਹੀਂ ਹੋਵੇਗਾ ਕਿ ਇਹ ਸਰਕਾਰੀ ਸਕੂਲ ਹੋ ਸਕਦੇ ਹਨ। ਇਹ ਦੇਸ਼ ਦੇ ਚੰਗੇ ਤੋਂ ਚੰਗੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਮਿਲਣ ਲੱਗੀ ਹੈ। ਮਜ਼ਦੂਰਾਂ, ਰਿਕਸ਼ੇ ਵਾਲਿਆਂ, ਪਲੰਬਰ, ਇਲੈਕਟ੍ਰੀਸ਼ਨ, ਲੋਅਰ ਮਿਡਲ ਕਲਾਸ ਅਤੇ ਗਰੀਬਾਂ ਦੇ ਬੱਚੇ ਹੁਣ ਡਾਕਟਰ ਅਤੇ ਇੰਜੀਨੀਅਰ ਬਣ ਰਹੇ ਹਨ।

Leave a Reply

Your email address will not be published. Required fields are marked *