Live Updates
ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸਿਆਸੀ ਨੌਟੰਕੀ ਹੈ, ਉਨ੍ਹਾਂ ਨੂੰ ਪਹਿਲਾਂ 2007-17 ਦੌਰਾਨ ਆਪਣੀ ਭੂਮਿਕਾ ਦਾ ਜਵਾਬ ਦੇਣਾ ਚਾਹੀਦਾ ਹੈ: ਬਲਤੇਜ ਪੰਨੂਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਵਨਡੇ ਤੇ ਟੀ-20 ਟੀਮ ਦਾ ਐਲਾਨ, ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਕਰਨਗੇ ਕਪਤਾਨੀ‘ਆਪ’ ਦੀ ਨਵੀਂ ਬਣੀ ਪੀਏਸੀ ਦੀ ਬੈਠਕ ਵਿੱਚ ਪੰਜਾਬ, ਗੋਆ ਅਤੇ ਗੁਜਰਾਤ ਚੋਣਾਂ ਜਿੱਤਣ ‘ਤੇ ਹੋਈ ਚਰਚਾ – ਮਨੀਸ਼ ਸਿਸੋਦੀਆਪੰਜਾਬ ‘ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਠੰਡੀਆਂ ਹਵਾਵਾਂ ਨੇ ਗਰਮੀ ਤੋਂ ਦਿਵਾਈ ਰਾਹਤCM ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਨਾਲ ਕੀਤੀ ਅਹਿਮ ਮੀਟਿੰਗ, ਸਰਕਾਰੀ ਬੱਸ ਸੇਵਾਵਾਂ ਨੂੰ ਲੈ ਕੇ ਦਿੱਤੇ ਨਿਰਦੇਸ਼ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਆਪਭਗਵੰਤ ਮਾਨ ਸਰਕਾਰ ਵਲੋਂ ‘ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸਿਆਸੀ ਨੌਟੰਕੀ ਹੈ, ਉਨ੍ਹਾਂ ਨੂੰ ਪਹਿਲਾਂ 2007-17 ਦੌਰਾਨ ਆਪਣੀ ਭੂਮਿਕਾ ਦਾ ਜਵਾਬ ਦੇਣਾ ਚਾਹੀਦਾ ਹੈ: ਬਲਤੇਜ ਪੰਨੂਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਵਨਡੇ ਤੇ ਟੀ-20 ਟੀਮ ਦਾ ਐਲਾਨ, ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਕਰਨਗੇ ਕਪਤਾਨੀ‘ਆਪ’ ਦੀ ਨਵੀਂ ਬਣੀ ਪੀਏਸੀ ਦੀ ਬੈਠਕ ਵਿੱਚ ਪੰਜਾਬ, ਗੋਆ ਅਤੇ ਗੁਜਰਾਤ ਚੋਣਾਂ ਜਿੱਤਣ ‘ਤੇ ਹੋਈ ਚਰਚਾ – ਮਨੀਸ਼ ਸਿਸੋਦੀਆਪੰਜਾਬ ‘ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਠੰਡੀਆਂ ਹਵਾਵਾਂ ਨੇ ਗਰਮੀ ਤੋਂ ਦਿਵਾਈ ਰਾਹਤCM ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਨਾਲ ਕੀਤੀ ਅਹਿਮ ਮੀਟਿੰਗ, ਸਰਕਾਰੀ ਬੱਸ ਸੇਵਾਵਾਂ ਨੂੰ ਲੈ ਕੇ ਦਿੱਤੇ ਨਿਰਦੇਸ਼ਘਟੀਆ ਰਾਜਨੀਤੀ ਅਤੇ ਵੋਟ ਬੈਂਕ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਆਪਭਗਵੰਤ ਮਾਨ ਸਰਕਾਰ ਵਲੋਂ ‘ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਤਾਲਮੇਲ ਲਈ 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ
1 min read

ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼

ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਪ੍ਰਦੇਸ਼ ਦੇ ਬੀਬੀਐਨ ਉਦਯੋਗਿਕ ਖੇਤਰ ਤੋਂ ਸਰਸਾ ਨਦੀ ਵਿੱਚ ਅਣ-ਸੋਧੇ ਉਦਯੋਗਿਕ ਕੂੜੇ ਅਤੇ ਸੀਵਰੇਜ ਦੇ ਪਾਣੀ ਨੂੰ ਸੁੱਟੇ ਜਾਣ ਤੇ ਗੰਭੀਰ ਚਿੰਤਾ ਪ੍ਰਗਟਾਈ ਹੈਜੋ ਬਾਅਦ ਵਿੱਚ ਸਤਲੁਜ ਨਦੀ ਵਿੱਚ ਮਿਲਦਾ ਹੈ।

 

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ, “ਬੱਦੀ ਖੇਤਰ ਦੇ ਦੌਰੇ ਦੌਰਾਨ ਸਾਡੀ ਟੀਮ ਨੇ ਦੇਖਿਆ ਕਿ ਕਈ ਸਥਾਨਕ ਨਾਲੇ ਅਤੇ ਖੱਡਾਂ ਉਦਯੋਗਿਕ ਕੂੜਾ ਸਰਸਾ ਨਦੀ ਵਿੱਚ ਲੈ ਕੇ ਜਾ ਰਹੀਆਂ ਹਨ। ਫਾਰਮਾਸਿਊਟੀਕਲ ਕੂੜਾਤੇਜ਼ਾਬ ਅਤੇ ਹੋਰ ਉਦਯੋਗਿਕ ਰਸਾਇਣ ਵੱਖ-ਵੱਖ ਥਾਵਾਂ ਤੇ ਨਾਲਿਆਂ ਰਾਹੀਂ ਬਹਾਏ ਜਾ ਰਹੇ ਹਨ। ਇਹ ਉਦਯੋਗਿਕ ਕੂੜਾ ਆਖਰਕਾਰ ਸਰਸਾ ਅਤੇ ਫਿਰ ਸਤਲੁਜ ਵਿੱਚ ਪਹੁੰਚਦਾ ਹੈਜੋ ਪੰਜਾਬ ਦੇ ਪਾਣੀ ਦੇ ਸਰੋਤਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਕੈਂਸਰ ਫੈਲਾ ਰਿਹਾ ਹੈ।”

 

ਆਪ’ ਵਿਧਾਇਕ ਨੇ ਦੱਸਿਆ, “ਬੀਬੀਐਨ ਉਦਯੋਗਿਕ ਖੇਤਰ ਵਿੱਚ ਲਗਭਗ 2,200 ਉਦਯੋਗ ਹਨ। ਇਨ੍ਹਾਂ ਵਿੱਚੋਂ 1,000 ਉਦਯੋਗ ਤਰਲ ਕੂੜਾ ਪੈਦਾ ਕਰਦੇ ਹਨਜਦੋਂ ਕਿ ਸਿਰਫ਼ 377 ਦੇ ਲਗਭਗ ਇਕਾਈਆਂ ਹੀ ਆਪਣੇ ਕੂੜੇ ਨੂੰ ਕਾਮਨ ਏਫਲੂਐਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਵਿੱਚ ਭੇਜ ਰਹੀਆਂ ਹਨ। 600 ਤੋਂ ਵੱਧ ਉਦਯੋਗ ਆਪਣੇ ਕੂੜੇ ਨੂੰ ਸਹੀ ਢੰਗ ਨਾਲ ਸੋਧਣ ਦੀ ਬਜਾਏ ਨਾਲਿਆਂ ਵਿੱਚ ਬਹਾ ਰਹੇ ਹਨ।” ਉਨ੍ਹਾਂ ਨੇ ਬੱਦੀ ਵਿੱਚ ਸੀਵਰੇਜ ਟ੍ਰੀਟਮੈਂਟ ਦੇ ਨਾਕਾਫ਼ੀ ਢਾਂਚੇ ਤੇ ਵੀ ਚਿੰਤਾ ਪ੍ਰਗਟਾਈ।

 

ਰੋਪੜ ਦੇ ਵਿਧਾਇਕ ਨੇ ਦੱਸਿਆ, “ਬੱਦੀ ਦੀ ਸਰਕਾਰੀ ਰਿਕਾਰਡ ਅਨੁਸਾਰ ਆਬਾਦੀ ਲਗਭਗ 2.2 ਲੱਖ ਹੈਜਦੋਂ ਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਅਤੇ ਉਦਯੋਗਿਕ ਮਜ਼ਦੂਰਾਂ ਦੇ ਕਾਰਨ ਅਸਲ ਆਬਾਦੀ ਲਗਭਗ ਚਾਰ ਲੱਖ ਹੋਣ ਦਾ ਅਨੁਮਾਨ ਹੈ। ਸਰਕਾਰੀ ਰਿਕਾਰਡ ਵਾਲੀ ਆਬਾਦੀ ਲਈ ਵੀ ਸੀਵਰੇਜ ਟ੍ਰੀਟਮੈਂਟ ਦੀ ਲੋੜ ਲਗਭਗ 32 ਐਮਐਲਡੀ ਹੈਜਿਸ ਦੇ ਮੁਕਾਬਲੇ ਫਿਲਹਾਲ ਸਿਰਫ਼ 5 ਐਮਐਲਡੀ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੀ ਚੱਲ ਰਿਹਾ ਹੈ।”

 

ਉਨ੍ਹਾਂ ਖੇਤਰ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਤੇ ਵੀ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ, “ਮਾਜਰਾ ਸਥਿਤ ਸ਼ਿਵਾਲਿਕ ਸੋਲਿਡ ਵੇਸਟ ਪਲਾਂਟ ਚ ਵੀ ਸਥਾਨਕ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਹਾ ਹੈ ਅਤੇ ਉੱਥੇ ਕੂੜੇ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ।”

 

ਦਿਨੇਸ਼ ਚੱਢਾ ਨੇ ਅੱਗੇ ਕਿਹਾ, “ਇਹ ਮੁੱਦਾ ਮੇਰੀ ਪਟੀਸ਼ਨ ਰਾਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਪਹੁੰਚ ਚੁੱਕਾ ਹੈਅਤੇ ਟ੍ਰਿਬਿਊਨਲ ਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਜਵਾਬ ਮੰਗਿਆ ਹੈ। ਸਤਲੁਜ ਦੇ ਪਾਣੀ ਦੀ ਵਰਤੋਂ ਪੰਜਾਬ ਦੇ ਲੋਕ ਪੀਣ ਅਤੇ ਸਿੰਚਾਈ ਲਈ ਕਰਦੇ ਹਨਜਿਸ ਕਰਕੇ ਉੱਪਰਲੇ ਖੇਤਰਾਂ ਤੋਂ ਨਦੀ ਵਿੱਚ ਪਹੁੰਚ ਰਿਹਾ ਪ੍ਰਦੂਸ਼ਣ ਇੱਕ ਗੰਭੀਰ ਚਿੰਤਾ ਦਾ ਵੀਸ਼ਾ ਹੈ।”

 

ਹਿਮਾਚਲ ਪ੍ਰਦੇਸ਼ਹਰਿਆਣਾ ਅਤੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ‘ਆਪ’ ਵਿਧਾਇਕ ਨੇ ਕਿਹਾ, “ਅਣ-ਸੋਧੇ ਉਦਯੋਗਿਕ ਕੂੜੇ ਅਤੇ ਸੀਵਰੇਜ ਦੇ ਪਾਣੀ ਨੂੰ ਬਹਾਉਣ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈਅਤੇ ਬੀਬੀਐਨ ਖੇਤਰ ਦੇ ਉਦਯੋਗਿਕ ਕੂੜੇ ਨੂੰ ਨਿਪਟਾਉਣ ਤੋਂ ਪਹਿਲਾਂ ਸਹੀ ਢੰਗ ਨਾਲ ਸੋਧਿਆ ਜਾਣਾ ਚਾਹੀਦਾ ਹੈ।” ਉਨ੍ਹਾਂ ਬੱਦੀ ਵਿੱਚ ਸੀਵਰੇਜ ਟ੍ਰੀਟਮੈਂਟ ਦੇ ਢੁਕਵੇਂ ਢਾਂਚੇ ਦੀ ਵੀ ਮੰਗ ਕੀਤੀ।

 

 

ਉਨ੍ਹਾਂ ਜ਼ੋਰ ਦੇ ਕੇ ਕਿਹਾ, “ਪੰਜਾਬ ਤੋਂ ਆਪਣੇ ਪਾਣੀ ਦੇ ਸਰੋਤਾਂ ਦੀ ਰਾਖੀ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉੱਪਰਲੇ ਖੇਤਰਾਂ ਤੋਂ ਅਣ-ਸੋਧਿਆ ਉਦਯੋਗਿਕ ਕੂੜਾ ਸਤਲੁਜ ਵਿੱਚ ਲਗਾਤਾਰ ਡਿੱਗਦਾ ਰਹੇਗਾ।” ਉਨ੍ਹਾਂ ਸਬੰਧਤ ਪ੍ਰਦੂਸ਼ਣ ਕੰਟਰੋਲਵਾਤਾਵਰਣ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਤੇ ਸਵਾਲ ਚੁੱਕੇ ਅਤੇ ਉਨ੍ਹਾਂ ਨੂੰ ਪੰਜਾਬ ਦੇ ਪਾਣੀ ਅਤੇ ਜਨਤਕ ਸਿਹਤ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *