ਬਾਲੀਵੁੱਡ ਦੇ ਮਸ਼ਹੂਰ ਕੱਪਲ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਦੀਪਿਕਾ ਪਾਦੁਕੋਣ ਨੇ ਦੂਜੀ ਵਾਰ ਧੀ ਨੂੰ ਜਨਮ ਦਿੱਤਾ ਹੈ। ਕੱਪਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਗੁੱਡ ਨਿਊਜ਼ ਸਾਂਝੀ ਕੀਤੀ ਹੈ।
ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਪੋਸਟ ਵਿੱਚ ਦੋਵਾਂ ਨੇ ਨਿਊਬੋਰਨ ਬੇਬੀ ਗਰਲ ਦੇ ਪੈਰਾਂ ਦੇ ਨਿਸ਼ਾਨ ਸਾਂਝੇ ਕੀਤੇ ਹਨ। ਇਸ ਦੇ ਨਾਲ ਹੀ ਪੋਸਟ ਵਿੱਚ ਇਮੋਜੀ ਰਾਹੀਂ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਗਈ ਹੈ।
ਦੱਸ ਦੇਈਏ ਕਿ ਦੀਪਿਕਾ ਅਤੇ ਰਣਵੀਰ ਨੇ 19 ਅਪ੍ਰੈਲ ਨੂੰ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਇਸ ਮੌਕੇ ਉਨ੍ਹਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੀ ਧੀ ਦੁਆ ਦੇ ਹੱਥ ਵਿੱਚ ਪ੍ਰੈਗਨੈਂਸੀ ਟੈਸਟ ਕਿੱਟ ਨਜ਼ਰ ਆ ਰਹੀ ਸੀ ਅਤੇ ਉਸ ‘ਤੇ ਪਾਜ਼ੇਟਿਵ ਰਿਜ਼ਲਟ ਦਿਖਾਈ ਦੇ ਰਿਹਾ ਸੀ।
ਇਸ ਤੋਂ ਪਹਿਲਾਂ 8 ਸਤੰਬਰ 2024 ਨੂੰ ਦੀਪਿਕਾ ਅਤੇ ਰਣਵੀਰ ਪਹਿਲੀ ਵਾਰ ਮਾਤਾ-ਪਿਤਾ ਬਣੇ ਸਨ। ਉਸ ਸਮੇਂ ਉਨ੍ਹਾਂ ਨੇ ਆਪਣੀ ਧੀ ਦੇ ਜਨਮ ਦੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਸੀ, ‘ਵੈਲਕਮ ਬੇਬੀ ਗਰਲ’। ਉਨ੍ਹਾਂ ਨੇ ਆਪਣੀ ਧੀ ਦਾ ਨਾਮ ਦੁਆ ਰੱਖਿਆ ਹੈ।
ਦੀਪਿਕਾ ਅਤੇ ਰਣਵੀਰ ਦੀ ਲਵਸਟੋਰੀ ਦੀ ਗੱਲ ਕਰੀਏ ਤਾਂ ਦੋਵਾਂ ਦੀ ਮੁਲਾਕਾਤ ਫਿਲਮ ‘ਗੋਲੀਆਂ ਕੀ ਰਾਸਲੀਲਾ ਰਾਮ-ਲੀਲਾ’ ਦੇ ਸੈੱਟ ‘ਤੇ ਹੋਈ ਸੀ। ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ 2018 ਵਿੱਚ ਇਟਲੀ ਵਿੱਚ ਵਿਆਹ ਕਰਵਾ ਲਿਆ ਸੀ।
