Live Updates
ਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡਾ ਪ੍ਰਸ਼ਾਸਨਿਕ ਫ਼ੈਸਲਾ, NDPS ਐਕਟ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਵਿਸ਼ੇਸ਼ ਅਧਿਕਾਰਏਅਰਪੋਰਟ ’ਤੇ 2 ਘੰਟੇ ਰੋਕੇ ਜਾਣ ’ਤੇ ਭੜਕੇ CM ਮਾਨ, ਜਾਂਚ ਨੂੰ ਲੈ ਕੇ ਚੁੱਕੇ ਸਵਾਲਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਅਤੇ ਨਸ਼ਿਆਂ ਦੀ ਰੋਕਥਾਮ ਲਈ 40 ਕਾਲਜਾਂ ਵਿੱਚ ‘ਸੰਗਤ’ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤਪੰਜਾਬ ਵਿਧਾਨ ਸਭਾ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਕੀਤਾ ਉਤਸ਼ਾਹਿਤਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ! ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਦੁਰਵਿਵਹਾਰ: ਕੁਲਦੀਪ ਸਿੰਘ ਧਾਲੀਵਾਲਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਦਾ 2027 ਲਈ ਲੋਕ ਵਿਰੋਧੀ’ ਏਜੰਡਾ ਕੀਤਾ ਜਨਤਕ, ਸੱਤਾ ‘ਚ ਆਏ ਤਾਂ ਮਾਨ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਕਰਨਗੇ ਬੰਦ: ਬਲਤੇਜ ਪੰਨੂਜੇਕਰ 2027 ਵਿੱਚ ਗਲਤੀ ਨਾਲ ਵੀ ਕਾਂਗਰਸ ਸੱਤਾ ਵਿੱਚ ਆਈ, ਤਾਂ ਇਹ ਮੁਫ਼ਤ ਬਿਜਲੀ, ₹10 ਲੱਖ ਦਾ ਸਿਹਤ ਕਵਰ ਅਤੇ ਔਰਤਾਂ ਦੀ ਵਿੱਤੀ ਸਹਾਇਤਾ ਖੋਹ ਲਵੇਗੀ: ਅਮਨ ਅਰੋੜਾਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡਾ ਪ੍ਰਸ਼ਾਸਨਿਕ ਫ਼ੈਸਲਾ, NDPS ਐਕਟ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੇ ਵਿਸ਼ੇਸ਼ ਅਧਿਕਾਰਏਅਰਪੋਰਟ ’ਤੇ 2 ਘੰਟੇ ਰੋਕੇ ਜਾਣ ’ਤੇ ਭੜਕੇ CM ਮਾਨ, ਜਾਂਚ ਨੂੰ ਲੈ ਕੇ ਚੁੱਕੇ ਸਵਾਲਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਅਤੇ ਨਸ਼ਿਆਂ ਦੀ ਰੋਕਥਾਮ ਲਈ 40 ਕਾਲਜਾਂ ਵਿੱਚ ‘ਸੰਗਤ’ ਮਾਨਸਿਕ ਸਿਹਤ ਕਲੱਬਾਂ ਦੀ ਸ਼ੁਰੂਆਤਪੰਜਾਬ ਵਿਧਾਨ ਸਭਾ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਕੀਤਾ ਉਤਸ਼ਾਹਿਤਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ! ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਦੁਰਵਿਵਹਾਰ: ਕੁਲਦੀਪ ਸਿੰਘ ਧਾਲੀਵਾਲਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਦਾ 2027 ਲਈ ਲੋਕ ਵਿਰੋਧੀ’ ਏਜੰਡਾ ਕੀਤਾ ਜਨਤਕ, ਸੱਤਾ ‘ਚ ਆਏ ਤਾਂ ਮਾਨ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਕਰਨਗੇ ਬੰਦ: ਬਲਤੇਜ ਪੰਨੂਜੇਕਰ 2027 ਵਿੱਚ ਗਲਤੀ ਨਾਲ ਵੀ ਕਾਂਗਰਸ ਸੱਤਾ ਵਿੱਚ ਆਈ, ਤਾਂ ਇਹ ਮੁਫ਼ਤ ਬਿਜਲੀ, ₹10 ਲੱਖ ਦਾ ਸਿਹਤ ਕਵਰ ਅਤੇ ਔਰਤਾਂ ਦੀ ਵਿੱਤੀ ਸਹਾਇਤਾ ਖੋਹ ਲਵੇਗੀ: ਅਮਨ ਅਰੋੜਾ
1 min read

ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਇੱਕ ਵਾਰ ਫਿਰ ਹੋਈ ਨੰਗੀ, ਪਾਰਟੀ ਆਗੂਆਂ ਨੇ ਦਲਿਤ ਔਰਤਾਂ ਦਾ ਕੀਤਾ ਅਪਮਾਨ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਲੈ ਕੇ ਪਾਰਟੀ ਦੇ ਛੋਟੇ-ਵੱਡੇ ਆਗੂ ਲਗਾਤਾਰ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ।

 

ਚੀਮਾ ਨੇ ਕਿਹਾ ਕਿ ਕਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਬੂਟਾ ਸਿੰਘ ਜੀ (ਸਾਬਕਾ ਗ੍ਰਹਿ ਮੰਤਰੀ) ਦੇ ਰੰਗ ਅਤੇ ਜਾਤ ‘ਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਅਤੇ ਕਦੇ ਹੋਰ ਆਗੂ ਦਲਿਤਾਂ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਹਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਦੀ ਮਾਨਸਿਕਤਾ ਪੂਰੀ ਤਰ੍ਹਾਂ ਦਲਿਤ ਵਿਰੋਧੀ ਹੈ।

 

ਨਮੋਲ ਪਿੰਡ ਦੀ ਹਾਲੀਆ ਘਟਨਾ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਉੱਥੋਂ ਦੀਆਂ ਬਹੁਤ ਸਾਰੀਆਂ ਔਰਤਾਂ ਨੇ ਕਾਂਗਰਸ ਦੇ ਸਥਾਨਕ ਆਗੂਆਂ ਵੱਲੋਂ ਨਸ਼ਾ ਵੇਚਣ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਦਾ ਪਰਦਾਫਾਸ਼ ਕੀਤਾ, ਤਾਂ ਬੌਖਲਾਹਟ ਵਿੱਚ ਆ ਕੇ ਕਾਂਗਰਸੀ ਆਗੂਆਂ ਨੇ ਸਾਡੀਆਂ ਦਲਿਤ ਭੈਣਾਂ ਅਤੇ ਔਰਤਾਂ ਪ੍ਰਤੀ ਬਹੁਤ ਹੀ ਆਪੱਤੀਜਨਕ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਹ ਘਟਨਾ ਕਾਂਗਰਸੀ ਲੀਡਰਸ਼ਿਪ ਦੇ ਨੀਵੇਂ ਪੱਧਰ ਅਤੇ ਨਫ਼ਰਤੀ ਰਵੱਈਏ ਨੂੰ ਬਿਆਨ ਕਰਦੀ ਹੈ।

 

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਭਲੇ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਤੋਂ ਡਰ ਕੇ ਅਤੇ ਬੌਖਲਾ ਕੇ ਕਾਂਗਰਸੀ ਆਗੂ ਸਮਾਜਿਕ ਪਾੜਾ ਪਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਾਂਗਰਸ ਪਾਰਟੀ ਦੇ ਅਜਿਹੇ ਦਲਿਤ ਵਿਰੋਧੀ ਬਿਆਨਾਂ ਅਤੇ ਹਰਕਤਾਂ ਦੀ ਸਖ਼ਤ ਸ਼ਬਦਾਂ ਵਿੱਚ ਘੋਰ ਨਿੰਦਾ ਕੀਤੀ।

 

 

Leave a Reply

Your email address will not be published. Required fields are marked *