Live Updates
ਡਰੱਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਣ ਨਾਲ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂਕੌਣ ਹਨ ਮਾਰਕੋ ਯਾਨਸਨ? ਟੈਸਟ ਗੇਂਦਬਾਜ਼ੀ ਅਤੇ ਆਲਰਾਊਂਡਰ ਰੈਂਕਿੰਗ ਵਿੱਚ ਇੱਕੋ ਸਮੇਂ ਬਣੇ ਦੁਨੀਆ ਦੇ ਨੰਬਰ-1 ਖਿਡਾਰੀਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਵੱਲੋਂ ਸਾਰੇ 23 ਜ਼ਿਲ੍ਹਿਆਂ ਦੀਆਂ ਤਿਆਰੀਆਂ ਦੀ ਵਿਸਥਾਰਪੂਰਵਕ ਸਮੀਖਿਆਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, 31 ਅਕਤੂਬਰ ਨੂੰ ਲਏ ਜਾ ਸਕਦੇ ਨੇ ਵੱਡੇ ਫੈਸਲੇਪੰਜਾਬ ’ਚ 2 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਜਾਣੋ ਨਵੀਂ ਟਾਈਮਿੰਗਸੀਬੀਆਈ ਨੇ 4.5 ਘੰਟਿਆਂ ਵਿੱਚ ਮੇਰੇ ਤੋਂ ਲਗਭਗ 100 ਸਵਾਲ ਪੁੱਛੇ, ਜ਼ਿਆਦਾਤਰ ਦੁਹਰਾਓ ਵਾਲੇ ਸਨ, ਏਜੰਸੀਆਂ ਰਾਜਨੀਤਿਕ ਦਬਾਅ ਹੇਠ ਹਨ: ਰਾਜਬੀਰ ਸਿੰਘ ਘੁੰਮਣਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨਡਰੱਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਣ ਨਾਲ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂਕੌਣ ਹਨ ਮਾਰਕੋ ਯਾਨਸਨ? ਟੈਸਟ ਗੇਂਦਬਾਜ਼ੀ ਅਤੇ ਆਲਰਾਊਂਡਰ ਰੈਂਕਿੰਗ ਵਿੱਚ ਇੱਕੋ ਸਮੇਂ ਬਣੇ ਦੁਨੀਆ ਦੇ ਨੰਬਰ-1 ਖਿਡਾਰੀਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਵੱਲੋਂ ਸਾਰੇ 23 ਜ਼ਿਲ੍ਹਿਆਂ ਦੀਆਂ ਤਿਆਰੀਆਂ ਦੀ ਵਿਸਥਾਰਪੂਰਵਕ ਸਮੀਖਿਆਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, 31 ਅਕਤੂਬਰ ਨੂੰ ਲਏ ਜਾ ਸਕਦੇ ਨੇ ਵੱਡੇ ਫੈਸਲੇਪੰਜਾਬ ’ਚ 2 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਜਾਣੋ ਨਵੀਂ ਟਾਈਮਿੰਗਸੀਬੀਆਈ ਨੇ 4.5 ਘੰਟਿਆਂ ਵਿੱਚ ਮੇਰੇ ਤੋਂ ਲਗਭਗ 100 ਸਵਾਲ ਪੁੱਛੇ, ਜ਼ਿਆਦਾਤਰ ਦੁਹਰਾਓ ਵਾਲੇ ਸਨ, ਏਜੰਸੀਆਂ ਰਾਜਨੀਤਿਕ ਦਬਾਅ ਹੇਠ ਹਨ: ਰਾਜਬੀਰ ਸਿੰਘ ਘੁੰਮਣਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨ
1 min read

AI ਦੇ ਵਧਦੇ ਦਬਦਬੇ ਵਿਚਾਲੇ ਮਾਈਕ੍ਰੋਸਾਫਟ ਦਾ ਵੱਡਾ ਫ਼ੈਸਲਾ, 60 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦਾ ਆਫ਼ਰ!

AI ਦੇ ਵਧਦੇ ਦਬਦਬੇ ਵਿਚਾਲੇ ਵੱਡੀ ਟੈਕ ਕੰਪਨੀ ਮਾਈਕ੍ਰੋਸਾਫਟ ਨੇ ਵੱਡਾ ਫ਼ੈਸਲਾ ਲਿਆ ਹੈ। ਕੰਪਨੀ ਦੁਨੀਆ ਭਰ ਦੇ ਲਗਪਗ 60 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦਾ ਆਫ਼ਰ ਦੇ ਰਹੀ ਹੈ। ਇਸ ਵਿੱਚ ਭਾਰਤ, ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਦੇ ਮੁਲਾਜ਼ਮ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਖ਼ਰਚੇ ਘਟਾਉਣ ਅਤੇ AI ਵਿੱਚ ਵੱਧ ਨਿਵੇਸ਼ ਕਰਨ ਲਈ ਇਹ ਕਦਮ ਚੁੱਕ ਰਹੀ ਹੈ।

ਇਸ ਆਫ਼ਰ ਤਹਿਤ AI, ਕੋ-ਪਾਇਲਟ, ਵਿੱਤ, HR, ਐਕਸਬਾਕਸ ਅਤੇ ਵਿੰਡੋਜ਼ ਵਰਗੇ ਵਿਭਾਗਾਂ ਦੇ ਯੋਗ ਮੁਲਾਜ਼ਮ ਕੰਪਨੀ ਛੱਡ ਸਕਦੇ ਹਨ। ਹਾਲਾਂਕਿ, ਮਾਰਕੀਟਿੰਗ, ਵਪਾਰ ਅਤੇ ਸੁਰੱਖਿਆ ਵਿਭਾਗਾਂ ਦੇ ਮੁਲਾਜ਼ਮ ਇਸ ਵਿੱਚ ਸ਼ਾਮਲ ਨਹੀਂ ਹੋਣਗੇ। ਇਹ ਆਫ਼ਰ ਸੀਮਤ ਸਮੇਂ ਲਈ ਹੈ ਅਤੇ ਮੁਲਾਜ਼ਮ ਆਪਣੀ ਮਰਜ਼ੀ ਨਾਲ ਇਸ ਨੂੰ ਸਵੀਕਾਰ ਕਰ ਸਕਦੇ ਹਨ।

ਭਾਰਤ ਵਿੱਚ ਮਾਈਕ੍ਰੋਸਾਫਟ ਦੇ ਲਗਪਗ 23 ਹਜ਼ਾਰ ਮੁਲਾਜ਼ਮ ਹਨ, ਪਰ ਹਾਲੇ ਇਹ ਸਾਫ਼ ਨਹੀਂ ਹੋਇਆ ਕਿ ਇਨ੍ਹਾਂ ਵਿੱਚੋਂ ਕਿੰਨੇ ਇਸ ਆਫ਼ਰ ਲਈ ਯੋਗ ਹੋਣਗੇ। ਭਾਰਤ ਵਿੱਚ ਯੋਗ ਮੁਲਾਜ਼ਮ ਪਹਿਲੀ ਦਸੰਬਰ ਤੱਕ ਆਪਣਾ ਫ਼ੈਸਲਾ ਲੈ ਸਕਦੇ ਹਨ। ਆਫ਼ਰ ਵਿੱਚ ਨੌਕਰੀ ਦੇ ਹਰ ਸਾਲ ਬਦਲੇ ਇੱਕ ਮਹੀਨੇ ਦੀ ਮੂਲ ਤਨਖ਼ਾਹ, ਸਿਹਤ ਬੀਮਾ ਅਤੇ ਨਵੀਂ ਨੌਕਰੀ ਲੱਭਣ ਵਿੱਚ ਮਦਦ ਵਰਗੀਆਂ ਸਹੂਲਤਾਂ ਸ਼ਾਮਲ ਹਨ।

ਮਾਈਕ੍ਰੋਸਾਫਟ ਦੀ ਰਿਪੋਰਟ ਮੁਤਾਬਕ, 30 ਜੂਨ 2026 ਤੱਕ ਕੰਪਨੀ ਵਿੱਚ ਦੁਨੀਆ ਭਰ ਵਿੱਚ ਲਗਪਗ 2 ਲੱਖ 23 ਹਜ਼ਾਰ ਮੁਲਾਜ਼ਮ ਕੰਮ ਕਰ ਰਹੇ ਸਨ। ਇਸ ਸਾਲ ਦੇ ਸ਼ੁਰੂ ਵਿੱਚ ਵੀ ਕੰਪਨੀ ਨੇ ਅਮਰੀਕਾ ਵਿੱਚ ਲਗਪਗ 9 ਹਜ਼ਾਰ ਮੁਲਾਜ਼ਮਾਂ ਨੂੰ ਅਜਿਹਾ ਆਫ਼ਰ ਦਿੱਤਾ ਸੀ। ਇਸ ਤੋਂ ਇਲਾਵਾ, ਜੁਲਾਈ ਵਿੱਚ ਕੰਪਨੀ ਨੇ 4 ਹਜ਼ਾਰ 800 ਨੌਕਰੀਆਂ ਘਟਾਉਣ ਦਾ ਐਲਾਨ ਵੀ ਕੀਤਾ ਸੀ।

Leave a Reply

Your email address will not be published. Required fields are marked *