Live Updates
ਡਰੱਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਣ ਨਾਲ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂਕੌਣ ਹਨ ਮਾਰਕੋ ਯਾਨਸਨ? ਟੈਸਟ ਗੇਂਦਬਾਜ਼ੀ ਅਤੇ ਆਲਰਾਊਂਡਰ ਰੈਂਕਿੰਗ ਵਿੱਚ ਇੱਕੋ ਸਮੇਂ ਬਣੇ ਦੁਨੀਆ ਦੇ ਨੰਬਰ-1 ਖਿਡਾਰੀਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਵੱਲੋਂ ਸਾਰੇ 23 ਜ਼ਿਲ੍ਹਿਆਂ ਦੀਆਂ ਤਿਆਰੀਆਂ ਦੀ ਵਿਸਥਾਰਪੂਰਵਕ ਸਮੀਖਿਆਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, 31 ਅਕਤੂਬਰ ਨੂੰ ਲਏ ਜਾ ਸਕਦੇ ਨੇ ਵੱਡੇ ਫੈਸਲੇਪੰਜਾਬ ’ਚ 2 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਜਾਣੋ ਨਵੀਂ ਟਾਈਮਿੰਗਸੀਬੀਆਈ ਨੇ 4.5 ਘੰਟਿਆਂ ਵਿੱਚ ਮੇਰੇ ਤੋਂ ਲਗਭਗ 100 ਸਵਾਲ ਪੁੱਛੇ, ਜ਼ਿਆਦਾਤਰ ਦੁਹਰਾਓ ਵਾਲੇ ਸਨ, ਏਜੰਸੀਆਂ ਰਾਜਨੀਤਿਕ ਦਬਾਅ ਹੇਠ ਹਨ: ਰਾਜਬੀਰ ਸਿੰਘ ਘੁੰਮਣਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨਡਰੱਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਣ ਨਾਲ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂਕੌਣ ਹਨ ਮਾਰਕੋ ਯਾਨਸਨ? ਟੈਸਟ ਗੇਂਦਬਾਜ਼ੀ ਅਤੇ ਆਲਰਾਊਂਡਰ ਰੈਂਕਿੰਗ ਵਿੱਚ ਇੱਕੋ ਸਮੇਂ ਬਣੇ ਦੁਨੀਆ ਦੇ ਨੰਬਰ-1 ਖਿਡਾਰੀਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਵੱਲੋਂ ਸਾਰੇ 23 ਜ਼ਿਲ੍ਹਿਆਂ ਦੀਆਂ ਤਿਆਰੀਆਂ ਦੀ ਵਿਸਥਾਰਪੂਰਵਕ ਸਮੀਖਿਆਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, 31 ਅਕਤੂਬਰ ਨੂੰ ਲਏ ਜਾ ਸਕਦੇ ਨੇ ਵੱਡੇ ਫੈਸਲੇਪੰਜਾਬ ’ਚ 2 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਜਾਣੋ ਨਵੀਂ ਟਾਈਮਿੰਗਸੀਬੀਆਈ ਨੇ 4.5 ਘੰਟਿਆਂ ਵਿੱਚ ਮੇਰੇ ਤੋਂ ਲਗਭਗ 100 ਸਵਾਲ ਪੁੱਛੇ, ਜ਼ਿਆਦਾਤਰ ਦੁਹਰਾਓ ਵਾਲੇ ਸਨ, ਏਜੰਸੀਆਂ ਰਾਜਨੀਤਿਕ ਦਬਾਅ ਹੇਠ ਹਨ: ਰਾਜਬੀਰ ਸਿੰਘ ਘੁੰਮਣਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟੂਰਨਾਮੈਂਟ ਦਾ ਕੀਤਾ ਉਦਘਾਟਨ
1 min read

ਪੰਜਾਬ ’ਚ 2 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਜਾਣੋ ਨਵੀਂ ਟਾਈਮਿੰਗ

ਪੰਜਾਬ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਅਹਿਮ ਖ਼ਬਰ ਹੈ। ਠੰਢ ਦੇ ਮੌਸਮ ਨੂੰ ਦੇਖਦੇ ਹੋਏ 2 ਨਵੰਬਰ ਤੋਂ ਸੂਬੇ ਦੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਨਵੇਂ ਸ਼ਡਿਊਲ ਮੁਤਾਬਕ, ਸਾਰੇ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲ ਸਵੇਰੇ 9 ਵਜੇ ਖੁੱਲ੍ਹਣਗੇ।

ਨਵੇਂ ਸਮੇਂ ਅਨੁਸਾਰ, ਪ੍ਰਾਇਮਰੀ ਸਕੂਲ ਦੁਪਹਿਰ 3 ਵਜੇ ਤੱਕ ਚੱਲਣਗੇ, ਜਦਕਿ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੁੱਟੀ ਦੁਪਹਿਰ 3 ਵੱਜ ਕੇ 20 ਮਿੰਟ ’ਤੇ ਹੋਵੇਗੀ। ਇਹ ਸਮਾਂ-ਸਾਰਣੀ 28 ਫਰਵਰੀ ਤੱਕ ਲਾਗੂ ਰਹੇਗੀ ਅਤੇ ਇਸ ਦਾ ਅਸਰ ਪੰਜਾਬ ਦੇ 19 ਹਜ਼ਾਰ ਤੋਂ ਵੱਧ ਸਕੂਲਾਂ ’ਤੇ ਪਵੇਗਾ।

ਦੱਸ ਦੇਈਏ ਕਿ ਪੰਜਾਬ ਵਿੱਚ ਮੌਸਮ ਦੇ ਹਿਸਾਬ ਨਾਲ ਸਾਲ ਦੌਰਾਨ ਸਕੂਲਾਂ ਦੇ ਸਮੇਂ ਵਿੱਚ ਤਿੰਨ ਵਾਰ ਬਦਲਾਅ ਕੀਤਾ ਜਾਂਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਦੇ ਹਨ। ਇਸ ਤੋਂ ਬਾਅਦ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ, ਜਦਕਿ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਵਜੇ ਤੱਕ ਚੱਲਦੇ ਹਨ।

ਹੁਣ ਸਰਦੀਆਂ ਦੇ ਸ਼ਡਿਊਲ ਤਹਿਤ 2 ਨਵੰਬਰ ਤੋਂ ਸਕੂਲ ਸਵੇਰੇ 9 ਵਜੇ ਸ਼ੁਰੂ ਹੋਣਗੇ। ਇਸ ਤੋਂ ਬਾਅਦ 1 ਮਾਰਚ ਤੋਂ ਸਕੂਲਾਂ ਦੇ ਸਮੇਂ ਵਿੱਚ ਮੁੜ ਬਦਲਾਅ ਕੀਤਾ ਜਾਵੇਗਾ।

Leave a Reply

Your email address will not be published. Required fields are marked *