ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ 7 ਘੰਟੇ ਤੱਕ ਬਿਜਲੀ ਬੰਦ: ਲੱਗੇਗਾ ਲੰਮਾ ਪਾਵਰ ਕਟ

ਪੰਜਾਬ ਵਿੱਚ ਅੱਜ ਵੱਖ-ਵੱਖ ਇਲਾਕਿਆਂ ਵਿੱਚ ਲੰਬੇ ਸਮੇਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਂਟੇਨੈਂਸ ਕੰਮਾਂ ਕਾਰਨ ਕਈ ਥਾਵਾਂ ‘ਤੇ ਬਿਜਲੀ ਕੱਟ ਲਗਾਇਆ ਜਾਵੇਗਾ। ਇਸ ਸਬੰਧੀ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕੁਝ ਇਲਾਕਿਆਂ ਵਿੱਚ 7 ਘੰਟਿਆਂ ਤੱਕ ਬਿਜਲੀ ਬੰਦ ਰਹੇਗੀ।


ਟਾਂਡਾ ਉੜਮੁੜ / ਬੁੱਲੋਵਾਲ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ-ਡਿਵੀਜ਼ਨ ਬੁੱਲੋਵਾਲ ਅਧੀਨ 66 ਕੇਵੀ ਸਬ-ਸਟੇਸ਼ਨ ਨਾਲ ਜੁੜੇ ਕਈ ਪਿੰਡਾਂ ਵਿੱਚ 19 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਟ੍ਰਾਂਸਫਾਰਮਰ T-1 ਦੀ ਮੁਰੰਮਤ ਕਾਰਨ ਪੰਡੋਰੀ, ਧਾਰੀਵਾਲ ਅਤੇ ਗੀਗਨੋਵਾਲ ਫੀਡਰ ਪ੍ਰਭਾਵਿਤ ਰਹਿਣਗੇ।
ਸਮਾਂ: ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ
ਪ੍ਰਭਾਵਿਤ ਪਿੰਡ: ਦੋਸੜਕਾ, ਗੀਗਨੋਵਾਲ, ਜਰਬਦੀਵਾਲ, ਤਾਜੋਵਾਲ, ਡੋਗਰ ਮੁੰਡੀਆਂ, ਪੰਡੋਰੀ ਖਜੂਰ, ਖਡਿਆਲਾ ਸੈਣੀਆਂ, ਬੁਰੇ ਜੱਟਾਂ, ਪੰਡੋਰੀ ਬਾਬਾ ਦਾਸ, ਲੁੱਡਾ, ਭਾਗੋਵਾਲ, ਬੁੱਲੋਵਾਲ, ਡਾਲਮਬਾਲ, ਆਲਾਵਾਲ, ਬਾਕਰਪੁਰ, ਫਤਿਹਪੁਰ, ਲਿਦੜਾ ਧਾਰੀਵਾਲ, ਮਿਰਜ਼ਾਪੁਰ, ਹੁਸੈਨਪੁਰ, ਕੋਟਲਾ ਨੌਧ ਸਿੰਘ, ਢੱਡੇ ਫਤਿਹ, ਭਕਲਾ ਆਦਿ।


ਨੂਰਪੁਰਬੇਦੀ

11 ਕੇਵੀ ਝਾਂਗੜੀਆਂ ਫੀਡਰ ਹੇਠ ਆਉਂਦੇ ਪਿੰਡਾਂ ਵਿੱਚ ਵੀ ਬਿਜਲੀ ਬੰਦ ਰਹੇਗੀ।
ਸਮਾਂ: ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ
ਪ੍ਰਭਾਵਿਤ ਪਿੰਡ: ਝਾਂਗੜੀਆਂ, ਕਰੂਰਾ ਅਤੇ ਸਾਖਪੁਰ
(ਕੰਮ ਦੇ ਅਨੁਸਾਰ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ)


ਕੋਟਕਪੂਰਾ

ਸਿਟੀ ਸਬ-ਡਿਵੀਜ਼ਨ PSPCL ਮੁਤਾਬਕ 11 ਕੇਵੀ ਫੈਕਟਰੀ ਰੋਡ ਫੀਡਰ-1 ਦੀ ਸਪਲਾਈ ਬੰਦ ਰਹੇਗੀ।
ਸਮਾਂ: ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ
ਪ੍ਰਭਾਵਿਤ ਇਲਾਕੇ: ਫੈਕਟਰੀ ਰੋਡ, ਮੁਕਤਸਰ ਰੋਡ, ਹਰੀ ਨੌ ਰੋਡ, ਬਾਹਮਣ ਵਾਲਾ ਰੋਡ, ਮੋਹੱਲਾ ਨਿਰਮਾਣ ਪੁਰਾ, ਚੋਪੜਾ ਬਾਗ, ਗੋਬਿੰਦਪੁਰੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨਗਰ


ਕੋਟ ਫਤੂਹੀ

66 ਕੇਵੀ ਸਬ-ਸਟੇਸ਼ਨ ਭਾਮ ਨਾਲ ਜੁੜੇ ਫੀਡਰ ਦੀ ਮੁਰੰਮਤ ਕਾਰਨ ਬਿਜਲੀ ਪ੍ਰਭਾਵਿਤ ਰਹੇਗੀ।
ਸਮਾਂ: ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ
ਪ੍ਰਭਾਵਿਤ ਪਿੰਡ: ਰਸੂਲਪੁਰ, ਸਰਹਾਲਾ ਕਲਾਂ, ਸਰਹਾਲਾ ਖੁਰਦ, ਮੁੱਗੋਪੱਟੀ, ਮਾਹਲਾਂ ਬਲਟੋਹੀਆਂ, ਗੂੰਦੀਆਂ, ਲਕਸ਼ਮੀਹਾ, ਅਲਾਵਲਪੁਰ, ਭਾਣਾ, ਕੁੱਕੜਾਂ, ਗੋਪਾਲੀਆਂ, ਜੰਗਣੀਵਾਲ, ਅਟਵਾਲਾਂ, ਬਾਗਾਂ, ਮੱਖਣਗੜ੍ਹ ਆਦਿ


ਜੈਤੋ

220 ਕੇਵੀ ਸਬ-ਸਟੇਸ਼ਨ ਬਾਜਾਖਾਨਾ ਵਿੱਚ ਗ੍ਰਿਡ ਮੇਂਟੇਨੈਂਸ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ।
ਸਮਾਂ: ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ
ਪ੍ਰਭਾਵਿਤ ਇਲਾਕੇ: ਚੰਦਭਾਨ, ਗੁਮਟੀ ਖੁਰਦ, ਕੋਟਕਪੂਰਾ ਰੋਡ, ਮੁਕਤਸਰ ਰੋਡ, ਜੈਤੋ ਸ਼ਹਿਰ, ਬਠਿੰਡਾ ਰੋਡ, ਬਾਜਾਖਾਨਾ ਰੋਡ, ਕੋਠੇ ਸੰਪਰੂਣ ਸਿੰਘ, ਚੈਣਾ, ਰਾਮੇਆਣਾ, ਭਗਤੂਆਣਾ, ਕਰੀਰਵਾਲੀ, ਬਿਸ਼ਨੰਦੀ, ਥਰਕੰਡੀ ਆਦਿ


ਜ਼ਰੂਰੀ ਸੁਚਨਾ

ਬਿਜਲੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਤੋਂ ਹੀ ਆਪਣੀ ਲੋੜ ਮੁਤਾਬਕ ਵਿਕਲਪਿਕ ਪ੍ਰਬੰਧ ਕਰ ਲੈਣ, ਕਿਉਂਕਿ ਮੇਂਟੇਨੈਂਸ ਕੰਮ ਦੌਰਾਨ ਸਪਲਾਈ ਵਿੱਚ ਰੁਕਾਵਟ ਆਉਣਾ ਲਾਜ਼ਮੀ ਹੈ।

Leave a Reply

Your email address will not be published. Required fields are marked *