ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿੱਚ AAP ਨੇ ਰਚਿਆ ਇਤਿਹਾਸ, 13 ‘ਚੋਂ 11 ਵਾਰਡਾਂ ‘ਤੇ ਜਿੱਤ ਕੀਤੀ ਹਾਸਿਲ

ਪੰਜਾਬ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ‘ਚ ਆਮ ਆਦਮੀ ਪਾਰਟੀ ਦਾ ਦਬਦਬਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਕਈ ਸ਼ਹਿਰਾਂ ਅਤੇ ਕਸਬਿਆਂ ‘ਚ ‘ਆਪ’ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਵਿਰੋਧੀ ਪਾਰਟੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਭ ਤੋਂ ਵੱਡੀ ਜਿੱਤ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ 13 ਵਿੱਚੋਂ 11 ਸੀਟਾਂ ‘ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰਕੇ ਇਤਿਹਾਸ ਰਚ ਦਿੱਤਾ ਹੈ।

ਇਸ ਜਿੱਤ ਤੋਂ ਬਾਅਦ ਮੰਤਰੀ ਹਰਜੋਤ ਬੈਂਸ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਇਮਾਨਦਾਰ ਰਾਜਨੀਤੀ ‘ਤੇ ਆਪਣੀ ਮੋਹਰ ਲਗਾਈ ਹੈ।

ਫ਼ਾਜ਼ਿਲਕਾ ‘ਚ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਭਜਨ ਲਾਲ 162 ਵੋਟਾਂ ਨਾਲ ਜੇਤੂ ਰਹੇ, ਜਦਕਿ ਵਾਰਡ ਨੰਬਰ 3 ਤੋਂ AAP ਦੇ ਸੁਨੀਲ ਮੈਨੀ ਨੇ ਜਿੱਤ ਦਰਜ ਕੀਤੀ। ਬਠਿੰਡਾ ਦੀ ਨਗਰ ਪੰਚਾਇਤ ਕੋਟ ਸ਼ਮੀਰ ਦੇ 3 ਵਾਰਡਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ। ਨਗਰ ਕੌਂਸਲ ਰਮਦਾਸ ਦੇ ਵਾਰਡ ਨੰਬਰ 3, 6, 9, 10 ਅਤੇ 11 ‘ਚ AAP ਨੇ ਬਾਜ਼ੀ ਮਾਰੀ ਹੈ। ਮਾਨਸਾ ਦੀ ਬੋਹਾ ਨਗਰ ਪੰਚਾਇਤ ‘ਚ 4 ਆਜ਼ਾਦ ਉਮੀਦਵਾਰ ਜਿੱਤੇ ਹਨ।

ਮੁਕੇਰੀਆਂ ਨਗਰ ਕੌਂਸਲ ‘ਚ ਕਾਂਗਰਸ ਨੇ 2 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਇਕ ਵਾਰਡ ‘ਚ BJP ਅਤੇ ਇਕ ‘ਚ AAP ਉਮੀਦਵਾਰ ਜੇਤੂ ਰਹੇ ਹਨ। ਬੰਗਾ ਕੌਂਸਲ ਦੇ 15 ਵਿੱਚੋਂ 10 ਵਾਰਡਾਂ ‘ਚ AAP ਨੇ ਜਿੱਤ ਹਾਸਿਲ ਕਰਕੇ ਆਪਣੀ ਮਜ਼ਬੂਤ ਪਕੜ ਦਿਖਾਈ ਹੈ। ਇਸ ਤੋਂ ਇਲਾਵਾ ਜਲੰਧਰ ਦੇ ਆਦਮਪੁਰ ‘ਚ ਵੀ AAP ਨੇ ਕਈ ਵਾਰਡਾਂ ‘ਚ ਜਿੱਤ ਦਰਜ ਕੀਤੀ ਹੈ।

ਮੋਗਾ ਦੇ ਕੋਟ ਈਸੇ ਖਾਂ ਨਗਰ ਪੰਚਾਇਤ ‘ਤੇ ਵੀ AAP ਦਾ ਕਬਜ਼ਾ ਹੋ ਗਿਆ ਹੈ, ਜਿੱਥੇ 13 ਵਿੱਚੋਂ 11 ਵਾਰਡਾਂ ‘ਚ ਪਾਰਟੀ ਉਮੀਦਵਾਰ ਜੇਤੂ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਸ਼ੁਰੂਆਤੀ ਨਤੀਜਿਆਂ ‘ਚ ਵੀ AAP, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

Leave a Reply

Your email address will not be published. Required fields are marked *