Live Updates
ਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀਪੰਜਾਬ ਪੁਲਿਸ ਦੀ ਵੱਡੀ ਸਫਲਤਾ, ਮੋਲਡੋਵਾ ਤੋਂ ਜੱਗੂ ਭਗਵਾਨਪੁਰੀਆ ਗੈਂਗ ਦਾ ਸਾਥੀ ਅੰਮ੍ਰਿਤ ਦਲਮ ਭਾਰਤ ਲਿਆਂਦਾਮਨੀਸ਼ ਸਿਸੋਦੀਆ ਦੀ ਸਚਿਨ ਪਾਇਲਟ ਨੂੰ ਚੁਣੌਤੀ: ਅਸੀਂ ਤੁਹਾਨੂੰ ਪੰਜਾਬ ਦੇ 1,000 ਸ਼ਾਨਦਾਰ ਸਕੂਲ ਦਿਖਾ ਸਕਦੇ ਹਾਂ, ਕੀ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ 1,000 ਸਕੂਲ ਦਿਖਾ ਸਕਦੇ ਹੋ?ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨਾ ਬੰਦ ਕਰੇ, ਪੰਜਾਬ 1984 ਵਿੱਚ ਕਾਂਗਰਸ ਦੀ ਭੂਮਿਕਾ ਨੂੰ ਭੁੱਲਿਆ ਨਹੀਂ: ਹਰਭਜਨ ਸਿੰਘ ਈਟੀਓਅਮਨ ਅਰੋੜਾ ਨੂੰ ਆਪ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾਉਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ: ਮਨੀਸ਼ ਸਿਸੋਦੀਆਭਾਜਪਾ ਨੇ ਅਕਾਲੀ-ਭਾਜਪਾ ਗਠਜੋੜ ਬਹਾਲ ਕਰਨ ਦੇ ਬਦਲੇ ਸੁਖਬੀਰ ਬਾਦਲ ਨੂੰ ਬੇਅਦਬੀ ਮਾਮਲਿਆਂ ‘ਚ ਸੁਰੱਖਿਆ ਦਾ ਦਿੱਤਾ ਭਰੋਸਾ: ਆਪਫਿੱਲੌਰ ਵਿੱਚ ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਦੀ ਰਾਜ ਪੱਧਰੀ ਸਿਖਲਾਈ ਕਰਵਾਈ ਗਈ, 20 ਸਤੰਬਰ ਤੋਂ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਹੋਣਗੀਆਂ ਜਨ-ਜਾਗਰੂਕਤਾ ਬੈਠਕਾਂਸਾਬਕਾ ਮੰਤਰੀ ਦੇ ਪੁੱਤਰ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋਲੀਪੰਜਾਬ ਪੁਲਿਸ ਦੀ ਵੱਡੀ ਸਫਲਤਾ, ਮੋਲਡੋਵਾ ਤੋਂ ਜੱਗੂ ਭਗਵਾਨਪੁਰੀਆ ਗੈਂਗ ਦਾ ਸਾਥੀ ਅੰਮ੍ਰਿਤ ਦਲਮ ਭਾਰਤ ਲਿਆਂਦਾਮਨੀਸ਼ ਸਿਸੋਦੀਆ ਦੀ ਸਚਿਨ ਪਾਇਲਟ ਨੂੰ ਚੁਣੌਤੀ: ਅਸੀਂ ਤੁਹਾਨੂੰ ਪੰਜਾਬ ਦੇ 1,000 ਸ਼ਾਨਦਾਰ ਸਕੂਲ ਦਿਖਾ ਸਕਦੇ ਹਾਂ, ਕੀ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ 1,000 ਸਕੂਲ ਦਿਖਾ ਸਕਦੇ ਹੋ?ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨਾ ਬੰਦ ਕਰੇ, ਪੰਜਾਬ 1984 ਵਿੱਚ ਕਾਂਗਰਸ ਦੀ ਭੂਮਿਕਾ ਨੂੰ ਭੁੱਲਿਆ ਨਹੀਂ: ਹਰਭਜਨ ਸਿੰਘ ਈਟੀਓਅਮਨ ਅਰੋੜਾ ਨੂੰ ਆਪ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾਉਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ: ਮਨੀਸ਼ ਸਿਸੋਦੀਆਭਾਜਪਾ ਨੇ ਅਕਾਲੀ-ਭਾਜਪਾ ਗਠਜੋੜ ਬਹਾਲ ਕਰਨ ਦੇ ਬਦਲੇ ਸੁਖਬੀਰ ਬਾਦਲ ਨੂੰ ਬੇਅਦਬੀ ਮਾਮਲਿਆਂ ‘ਚ ਸੁਰੱਖਿਆ ਦਾ ਦਿੱਤਾ ਭਰੋਸਾ: ਆਪਫਿੱਲੌਰ ਵਿੱਚ ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਦੀ ਰਾਜ ਪੱਧਰੀ ਸਿਖਲਾਈ ਕਰਵਾਈ ਗਈ, 20 ਸਤੰਬਰ ਤੋਂ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਹੋਣਗੀਆਂ ਜਨ-ਜਾਗਰੂਕਤਾ ਬੈਠਕਾਂ
1 min read

7 ਸਾਲ ਬਾਅਦ ਭਾਰਤ ਬਣਿਆ SAFF ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਇੱਕ ਵਾਰ ਫਿਰ ਦੱਖਣੀ ਏਸ਼ੀਆ ਵਿੱਚ ਆਪਣਾ ਦਬਦਬਾ ਸਾਬਤ ਕਰਦੇ ਹੋਏ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ 3-1 ਨਾਲ ਹਰਾਕੇ ਰਿਕਾਰਡ ਛੇਵੀਂ ਵਾਰ ਇਹ ਟੂਰਨਾਮੈਂਟ ਜਿੱਤਿਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੱਤ ਸਾਲਾਂ ਬਾਅਦ ਮੁੜ SAFF ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ।

 

ਗੋਆ ਦੇ ਮਡਗਾਂਵ ਸਥਿਤ ਪੰਡਿਤ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਭਾਰਤ ਵੱਲੋਂ ਪਿਆਰੀ ਜਾਖਸਾ, ਸਨਫਿਦਾ ਨੋਂਗਰੂਮ ਅਤੇ ਲਿੰਡਾ ਕੋਮ ਸੇਤਰੋ ਨੇ ਇੱਕ-ਇੱਕ ਗੋਲ ਕਰਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਜਦਕਿ ਬੰਗਲਾਦੇਸ਼ ਵੱਲੋਂ ਇਕਲੌਤਾ ਗੋਲ ਰਿਤੂ ਪੋਰਨਾ ਚਕਮਾ ਨੇ ਕੀਤਾ।

ਮੈਚ ਦੇ 42ਵੇਂ ਮਿੰਟ ਵਿੱਚ ਪਿਆਰੀ ਜਾਖਸਾ ਨੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਹਾਲਾਂਕਿ ਪਹਿਲੇ ਹਾਫ ਦੇ ਇੰਜਰੀ ਟਾਈਮ ਵਿੱਚ ਰਿਤੂ ਪੋਰਨਾ ਚਕਮਾ ਨੇ ਗੋਲ ਕਰਕੇ ਬੰਗਲਾਦੇਸ਼ ਨੂੰ 1-1 ਦੀ ਬਰਾਬਰੀ ਦਿਵਾ ਦਿੱਤੀ। ਦੂਜੇ ਹਾਫ ਦੀ ਸ਼ੁਰੂਆਤ ਵਿੱਚ ਸਨਫਿਦਾ ਨੋਂਗਰੂਮ ਨੇ ਸ਼ਾਨਦਾਰ ਹੈਡਰ ਰਾਹੀਂ ਗੋਲ ਕਰਕੇ ਭਾਰਤ ਨੂੰ ਮੁੜ 2-1 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਮੈਚ ‘ਤੇ ਪੂਰਾ ਕੰਟਰੋਲ ਬਣਾਈ ਰੱਖਿਆ। 82ਵੇਂ ਮਿੰਟ ਵਿੱਚ ਲਿੰਡਾ ਕੋਮ ਸੇਤਰੋ ਨੇ ਬੰਗਲਾਦੇਸ਼ੀ ਡਿਫੈਂਸ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ ਤੀਜਾ ਗੋਲ ਕੀਤਾ ਅਤੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ।

ਪੂਰੇ ਟੂਰਨਾਮੈਂਟ ਦੌਰਾਨ ਭਾਰਤੀ ਟੀਮ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਟੀਮ ਨੇ ਆਪਣੇ ਸਾਰੇ ਚਾਰ ਮੈਚ ਜਿੱਤੇ, ਕੁੱਲ 18 ਗੋਲ ਕੀਤੇ ਅਤੇ ਸਿਰਫ ਇੱਕ ਗੋਲ ਹੀ ਖਾਧਾ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਦੀ ਉਮੀਦ ਵੀ ਟੁੱਟ ਗਈ।

ਇਸ ਫਾਈਨਲ ਨਾਲ ਭਾਰਤੀ ਟੀਮ ਦੀ ਤਜਰਬੇਕਾਰ ਖਿਡਾਰਨ ਡਾਂਗਮੇਈ ਗ੍ਰੇਸ ਦੇ ਅੰਤਰਰਾਸ਼ਟਰੀ ਕਰੀਅਰ ਦਾ ਵੀ ਅੰਤ ਹੋ ਗਿਆ। ਗ੍ਰੇਸ ਨੇ 2012 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ ਅਤੇ 95 ਅੰਤਰਰਾਸ਼ਟਰੀ ਮੈਚ ਖੇਡਣ ਤੋਂ ਬਾਅਦ ਇੱਕ ਹੋਰ SAFF ਖਿਤਾਬ ਜਿੱਤ ਕੇ ਆਪਣੇ ਕਰੀਅਰ ਨੂੰ ਯਾਦਗਾਰ ਅੰਤ ਦਿੱਤਾ।

ਭਾਰਤੀ ਮਹਿਲਾ ਟੀਮ ਦੀ ਇਸ ਸ਼ਾਨਦਾਰ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਆਸ ਜਤਾਈ ਕਿ ਇਸ ਇਤਿਹਾਸਕ ਜਿੱਤ ਨਾਲ ਦੇਸ਼ ਦੀਆਂ ਹੋਰ ਨੌਜਵਾਨ ਕੁੜੀਆਂ ਵੀ ਫੁੱਟਬਾਲ ਵੱਲ ਪ੍ਰੇਰਿਤ ਹੋਣਗੀਆਂ। ਪ੍ਰਧਾਨ ਮੰਤਰੀ ਨੇ ਟੀਮ ਦੇ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਇਹ ਜਿੱਤ ਨਾ ਸਿਰਫ਼ ਖੇਡ ਜਗਤ ਲਈ ਮਾਣ ਵਾਲੀ ਗੱਲ ਹੈ, ਸਗੋਂ ਦੇਸ਼ ਦੀਆਂ ਮਹਿਲਾ ਖਿਡਾਰਨਾਂ ਦੀ ਵਧਦੀ ਤਾਕਤ ਅਤੇ ਸਮਰੱਥਾ ਦਾ ਵੀ ਪ੍ਰਤੀਕ ਹੈ।

Leave a Reply

Your email address will not be published. Required fields are marked *