Live Updates
ਪੰਜਾਬ-ਚੰਡੀਗੜ੍ਹ ‘ਚ 4 ਦਿਨਾਂ ਤੱਕ ਮੀਂਹ ਦਾ ਅਲਰਟ, ਕਈ ਜ਼ਿਲ੍ਹਿਆਂ ਲਈ ਰੈੱਡ ਅਤੇ ਔਰੇਂਜ ਚੇਤਾਵਨੀਪੰਜਾਬ ਸਰਕਾਰ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਮੁਫ਼ਤ ਤੀਰਥ ਯਾਤਰਾ ਕਰਵਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨPM ਮੋਦੀ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀ ਮਾਮਲੇ ‘ਚ ਨੋਇਡਾ ਦੀ ਲੜਕੀ ਖ਼ਿਲਾਫ਼ ਹੋਇਆ ਐਕਸ਼ਨ, FIR ਹੋਈ ਦਰਜਚੀਨ ਬਣਾਉਟੀ ਸੂਰਜ ਬਣਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਬੱਚਿਆਂ ‘ਤੇ ਐਫਆਈਆਰ ਦਰਜ ਕਰਵਾਉਣ ‘ਚ ਰੁੱਝੇ ਹੋਏ ਹਨ- ਕੇਜਰੀਵਾਲਮਾਨਸਿਕ ਸਿਹਤ ਆਗੂਆਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦਿੱਤੀ ਨਵੀਂ ਮਜ਼ਬੂਤੀ; ਐਲਐਮਐਚਪੀ ਦੇ ਦੂਜੇ ਬੈਚ ਲਈ ਅਰਜ਼ੀਆਂ ਅਗਸਤ ਦੇ ਸ਼ੁਰੂ ਵਿੱਚ ਖੁੱਲ੍ਹਣਗੀਆਂਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ‘ਤੇ ਮਾਲਵਿੰਦਰ ਕੰਗ ਨੇ ਕਿਹਾ- ਐਕਟ ਦਾ ਮਕਸਦ ਸਿਰਫ਼ ਸ਼ਰਾਰਤੀ ਅਨਸਰਾਂ ਨੂੰ ਸਜ਼ਾ ਦੇਣਾ ਹੈ, ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨਾ ਜਾਂ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਨਹੀਂਪੰਜਾਬ-ਚੰਡੀਗੜ੍ਹ ‘ਚ 4 ਦਿਨਾਂ ਤੱਕ ਮੀਂਹ ਦਾ ਅਲਰਟ, ਕਈ ਜ਼ਿਲ੍ਹਿਆਂ ਲਈ ਰੈੱਡ ਅਤੇ ਔਰੇਂਜ ਚੇਤਾਵਨੀਪੰਜਾਬ ਸਰਕਾਰ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਮੁਫ਼ਤ ਤੀਰਥ ਯਾਤਰਾ ਕਰਵਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨPM ਮੋਦੀ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀ ਮਾਮਲੇ ‘ਚ ਨੋਇਡਾ ਦੀ ਲੜਕੀ ਖ਼ਿਲਾਫ਼ ਹੋਇਆ ਐਕਸ਼ਨ, FIR ਹੋਈ ਦਰਜਚੀਨ ਬਣਾਉਟੀ ਸੂਰਜ ਬਣਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਬੱਚਿਆਂ ‘ਤੇ ਐਫਆਈਆਰ ਦਰਜ ਕਰਵਾਉਣ ‘ਚ ਰੁੱਝੇ ਹੋਏ ਹਨ- ਕੇਜਰੀਵਾਲਮਾਨਸਿਕ ਸਿਹਤ ਆਗੂਆਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦਿੱਤੀ ਨਵੀਂ ਮਜ਼ਬੂਤੀ; ਐਲਐਮਐਚਪੀ ਦੇ ਦੂਜੇ ਬੈਚ ਲਈ ਅਰਜ਼ੀਆਂ ਅਗਸਤ ਦੇ ਸ਼ੁਰੂ ਵਿੱਚ ਖੁੱਲ੍ਹਣਗੀਆਂਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ‘ਤੇ ਮਾਲਵਿੰਦਰ ਕੰਗ ਨੇ ਕਿਹਾ- ਐਕਟ ਦਾ ਮਕਸਦ ਸਿਰਫ਼ ਸ਼ਰਾਰਤੀ ਅਨਸਰਾਂ ਨੂੰ ਸਜ਼ਾ ਦੇਣਾ ਹੈ, ਸ਼ਰਧਾਲੂਆਂ ਨੂੰ ਪਰੇਸ਼ਾਨ ਕਰਨਾ ਜਾਂ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਨਹੀਂ
1 min read

ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਭਾਰਤੀ ਫੌਜ ਦੇ ਨਵੇਂ ਮੁਖੀ, ਕੇਂਦਰ ਸਰਕਾਰ ਨੇ ਕੀਤਾ ਐਲਾਨ

ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ ਦਾ ਅਗਲਾ ਚੀਫ਼ ਆਫ਼ ਆਰਮੀ ਸਟਾਫ਼ (COAS) ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹ ਭਾਰਤੀ ਫੌਜ ਦੇ 31ਵੇਂ ਆਰਮੀ ਚੀਫ਼ ਵਜੋਂ ਅਹੁਦਾ ਸੰਭਾਲਣਗੇ। ਮੌਜੂਦਾ ਸਮੇਂ ਉਹ ਉਪ-ਸੈਨਾ ਮੁਖੀ (Vice Chief of Army Staff) ਦੇ ਅਹੁਦੇ ‘ਤੇ ਤਾਇਨਾਤ ਹਨ।

ਲੈਫਟੀਨੈਂਟ ਜਨਰਲ ਧੀਰਜ ਸੇਠ ਮੌਜੂਦਾ ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਜੂਨ 2026 ਵਿੱਚ ਸਮਾਪਤ ਹੋ ਰਿਹਾ ਹੈ। ਜਨਰਲ ਦਿਵੇਦੀ ਨੇ 30 ਜੂਨ 2024 ਨੂੰ ਭਾਰਤੀ ਫੌਜ ਦੀ ਕਮਾਨ ਸੰਭਾਲੀ ਸੀ। ਨਿਯਮਾਂ ਅਨੁਸਾਰ ਆਰਮੀ ਚੀਫ਼ ਦਾ ਕਾਰਜਕਾਲ ਤਿੰਨ ਸਾਲ ਜਾਂ 62 ਸਾਲ ਦੀ ਉਮਰ ਤੱਕ ਹੁੰਦਾ ਹੈ, ਜੋ ਵੀ ਪਹਿਲਾਂ ਹੋਵੇ।

ਦਸੰਬਰ 1986 ਵਿੱਚ ਆਰਮਡ ਕੋਰ ਵਿੱਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਲੈਫਟੀਨੈਂਟ ਜਨਰਲ ਧੀਰਜ ਸੇਠ ਕੋਲ ਲਗਭਗ ਚਾਰ ਦਹਾਕਿਆਂ ਦਾ ਵਿਸ਼ਾਲ ਫੌਜੀ ਤਜਰਬਾ ਹੈ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਦੇਸ਼ ਦੇ ਕਈ ਅਹਿਮ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੇਵਾ ਨਿਭਾਈ ਹੈ। ਉਨ੍ਹਾਂ ਨੇ ਮਾਰੂਥਲ ਖੇਤਰਾਂ, ਜੰਮੂ-ਕਸ਼ਮੀਰ ਅਤੇ ਪੱਛਮੀ ਸਰਹੱਦ ‘ਤੇ ਵੱਖ-ਵੱਖ ਆਪਰੇਸ਼ਨਲ ਅਤੇ ਕਮਾਂਡ ਜ਼ਿੰਮੇਵਾਰੀਆਂ ਸੰਭਾਲੀਆਂ ਹਨ।

ਧੀਰਜ ਸੇਠ ਉਹਨਾਂ ਚੁਣਿੰਦਾ ਅਧਿਕਾਰੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਪੱਛਮੀ ਮੋਰਚੇ ‘ਤੇ ਦੋ ਮਹੱਤਵਪੂਰਨ ਆਪਰੇਸ਼ਨਲ ਕਮਾਂਡਾਂ ਦੀ ਅਗਵਾਈ ਕੀਤੀ ਹੈ। ਇਸ ਤੋਂ ਇਲਾਵਾ ਉਹ ਦੱਖਣ-ਪੱਛਮੀ ਕਮਾਂਡ ਅਤੇ ਦੱਖਣੀ ਕਮਾਂਡ ਦੇ ਜੀਓਸੀ-ਇਨ-ਸੀ (General Officer Commanding-in-Chief) ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਅੰਗੋਲਾ ਮਿਸ਼ਨ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਫੌਜ ਹੈੱਡਕੁਆਰਟਰ ਵਿੱਚ ਕਈ ਅਹਿਮ ਅਹੁਦਿਆਂ ‘ਤੇ ਕੰਮ ਕੀਤਾ। ਫੌਜ ਦੀ ਸਮਰੱਥਾ ਵਿਕਾਸ, ਰਣਨੀਤਕ ਯੋਜਨਾਬੰਦੀ ਅਤੇ ਆਧੁਨਿਕੀਕਰਨ ਨਾਲ ਜੁੜੇ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।

ਸਿੱਖਿਆ ਅਤੇ ਟ੍ਰੇਨਿੰਗ ਦੇ ਖੇਤਰ ਵਿੱਚ ਵੀ ਧੀਰਜ ਸੇਠ ਦਾ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। ਉਹ ਨੈਸ਼ਨਲ ਡਿਫੈਂਸ ਅਕੈਡਮੀ (NDA) ਖੜਕਵਾਸਲਾ, ਇੰਡੀਅਨ ਮਿਲਟਰੀ ਅਕੈਡਮੀ (IMA) ਦੇਹਰਾਦੂਨ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ (DSSC) ਵੈਲਿੰਗਟਨ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਜੂਨੀਅਰ ਕਮਾਂਡ ਕੋਰਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ DSSC ਵਿੱਚ ਸਰਵੋਤਮ ਆਲ-ਰਾਊਂਡ ਸਟੂਡੈਂਟ ਅਫ਼ਸਰ ਦਾ ਮੈਡਲ ਵੀ ਜਿੱਤਿਆ ਸੀ।

ਦੇਸ਼ ਪ੍ਰਤੀ ਉਨ੍ਹਾਂ ਦੀ ਸ਼ਾਨਦਾਰ ਅਤੇ ਵਿਲੱਖਣ ਸੇਵਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ (PVSM), ਉੱਤਮ ਯੁੱਧ ਸੇਵਾ ਮੈਡਲ (UYSM) ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM) ਵਰਗੇ ਉੱਚ ਸੈਨਿਕ ਸਨਮਾਨਾਂ ਨਾਲ ਨਵਾਜਿਆ ਜਾ ਚੁੱਕਾ ਹੈ।

ਭਾਰਤੀ ਫੌਜ ਦੀ ਕਮਾਨ ਸੰਭਾਲਣ ਜਾ ਰਹੇ ਲੈਫਟੀਨੈਂਟ ਜਨਰਲ ਧੀਰਜ ਸੇਠ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਦੇਸ਼ ਦੀ ਸੁਰੱਖਿਆ, ਫੌਜੀ ਆਧੁਨਿਕੀਕਰਨ ਅਤੇ ਰਣਨੀਤਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

Leave a Reply

Your email address will not be published. Required fields are marked *