Live Updates
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 17 ਕਿਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, 1 ਅਕਤੂਬਰ ਨੂੰ ਖਾਤਿਆਂ ‘ਚ ਆਵੇਗੀ ਸਹਾਇਤਾ ਰਾਸ਼ੀਹਥਿਆਰਾਂ ਦੀ ਨੁਮਾਇਸ਼ ਪਈ ਭਾਰੀ! ਪੰਜਾਬੀ ਗਾਇਕ ਆਰ ਨੇਟ ਤੇ ਸ਼ਿਵਾ ਚੌਧਰੀ ਨੂੰ ਹਰਿਆਣਾ ਪੁਲਿਸ ਦਾ ਨੋਟਿਸਧੂਰੀ ਦੇ ਬਾਲੀਆਂ ’ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਪੰਚਾਇਤ ਨੂੰ ਵਿਕਾਸ ਲਈ ₹57 ਲੱਖ ਦਾ ਚੈੱਕਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਮਾਤਾ-ਪਿਤਾਚੋਣ ਕਮਿਸ਼ਨ ਦੱਸੇ, ਵੋਟਰ ਲਿਸਟ ਤੋਂ ਅਰਵਿੰਦ ਕੇਜਰੀਵਾਲ ਦਾ ਨਾਂ ਕਿਵੇਂ ਗਾਇਬ ਹੋਇਆ? – ਆਪਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 17 ਕਿਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, 1 ਅਕਤੂਬਰ ਨੂੰ ਖਾਤਿਆਂ ‘ਚ ਆਵੇਗੀ ਸਹਾਇਤਾ ਰਾਸ਼ੀਹਥਿਆਰਾਂ ਦੀ ਨੁਮਾਇਸ਼ ਪਈ ਭਾਰੀ! ਪੰਜਾਬੀ ਗਾਇਕ ਆਰ ਨੇਟ ਤੇ ਸ਼ਿਵਾ ਚੌਧਰੀ ਨੂੰ ਹਰਿਆਣਾ ਪੁਲਿਸ ਦਾ ਨੋਟਿਸਧੂਰੀ ਦੇ ਬਾਲੀਆਂ ’ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਪੰਚਾਇਤ ਨੂੰ ਵਿਕਾਸ ਲਈ ₹57 ਲੱਖ ਦਾ ਚੈੱਕਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਮਾਤਾ-ਪਿਤਾਚੋਣ ਕਮਿਸ਼ਨ ਦੱਸੇ, ਵੋਟਰ ਲਿਸਟ ਤੋਂ ਅਰਵਿੰਦ ਕੇਜਰੀਵਾਲ ਦਾ ਨਾਂ ਕਿਵੇਂ ਗਾਇਬ ਹੋਇਆ? – ਆਪਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ
1 min read

AAP ਨੇ ਰੌਬੀ ਕੰਗ ਨੂੰ ਸੌਂਪੀ ਨਵਾਂਸ਼ਹਿਰ ਦੀ ਕਮਾਨ, ਹਲਕਾ ਇੰਚਾਰਜ ਕੀਤਾ ਨਿਯੁਕਤ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਕਵਾਇਦ ਤਹਿਤ ਜਸਪ੍ਰੀਤ ਸਿੰਘ ਰੌਬੀ ਕੰਗ ਨੂੰ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਇਸ ਸਬੰਧੀ ਪਾਰਟੀ ਵੱਲੋਂ ਅਧਿਕਾਰਕ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਰੌਬੀ ਕੰਗ ਪਾਰਟੀ ਦੇ ਸਰਗਰਮ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਇੱਕ ਆਮ ਵਰਕਰ ਵਜੋਂ ਸ਼ੁਰੂ ਕੀਤਾ ਸੀ ਅਤੇ ਆਪਣੀ ਮਿਹਨਤ ਤੇ ਸੰਗਠਨਕ ਯੋਗਤਾ ਦੇ ਆਧਾਰ ‘ਤੇ ਲਗਾਤਾਰ ਅੱਗੇ ਵਧਦੇ ਗਏ। ਸ਼ੁਰੂਆਤੀ ਦੌਰ ਵਿੱਚ ਉਹ ਯੂਥ ਵਿੰਗ ਦੇ ਪੰਜਾਬ ਸਕੱਤਰ ਰਹੇ ਅਤੇ ਬਾਅਦ ਵਿੱਚ ਜ਼ਿਲ੍ਹਾ ਪੱਧਰ ‘ਤੇ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ।

ਮਾਰਚ 2026 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਯੂਥ ਵਿੰਗ ਦਾ ਸਟੇਟ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਸੀ। ਨਵਾਂਸ਼ਹਿਰ ਹਲਕੇ ਵਿੱਚ ਪਾਰਟੀ ਨੂੰ ਸੰਗਠਨਕ ਤੌਰ ‘ਤੇ ਮਜ਼ਬੂਤ ਕਰਨ, ਸਥਾਨਕ ਪੱਧਰ ‘ਤੇ ਕੈਡਰ ਨੂੰ ਇਕਜੁੱਟ ਰੱਖਣ ਅਤੇ ਗੁੱਟਬਾਜ਼ੀ ਨੂੰ ਘਟਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

ਇਸ ਤੋਂ ਪਹਿਲਾਂ 2 ਜੂਨ ਨੂੰ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਪ੍ਰਧਾਨ ਵੀ ਬਣਾਇਆ ਗਿਆ ਸੀ। ਨਵੀਂ ਜ਼ਿੰਮੇਵਾਰੀ ਮਿਲਣ ਉਪਰੰਤ ਰੌਬੀ ਕੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਸਾਂਝੀ ਕਰਦੇ ਹੋਏ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਮੂਹ ਪਾਰਟੀ ਹਾਈਕਮਾਨ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ।

ਪਾਰਟੀ ਵਰਕਰਾਂ ਦਾ ਮੰਨਣਾ ਹੈ ਕਿ ਰੌਬੀ ਕੰਗ ਦੀ ਨਿਯੁਕਤੀ ਨਾਲ ਨਵਾਂਸ਼ਹਿਰ ਹਲਕੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਨਵਾਂ ਉਤਸ਼ਾਹ ਮਿਲੇਗਾ।

Leave a Reply

Your email address will not be published. Required fields are marked *