Live Updates
ਆਮ ਆਦਮੀ ਪਾਰਟੀ ਮਲੇਰਕੋਟਲਾ ਵਿੱਚ ਹੋਈ ਹੋਰ ਮਜਬੂਤ, ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨ ਆਜ਼ਾਦ ਮਿਊਂਸੀਪਲ ਕੌਂਸਲਰ ਆਪ ‘ਚ ਸ਼ਾਮਲਅਕਾਲੀ-ਭਾਜਪਾ ਗਠਜੋੜ ਦੀ ਚਰਚਾ ਸੁਖਬੀਰ ਬਾਦਲ ਨੂੰ ਸਿਆਸੀ ਰਾਹ ਦੇਣ ਲਈ ਜਾਣਬੁੱਝ ਕੇ ਚਲਾਈ ਗਈ: ਬਲਤੇਜ ਪੰਨੂਪੰਜਾਬ ਦੇ ਅਧਿਆਪਕ ਨੇ ਵਧਾਇਆ ਮਾਣ, ਦਿਨੇਸ਼ ਕੁਮਾਰ ਨੂੰ ਮਿਲਿਆ ਰਾਸ਼ਟਰੀ ਅਧਿਆਪਕ ਪੁਰਸਕਾਰ 2026ਖੰਡ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਰਕਾਰ ਦਾ ਵੱਡਾ ਫੈਸਲਾ, 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦਪੰਜਾਬ ’ਚ ਟ੍ਰੈਫਿਕ ਚਲਾਨਾਂ ਦਾ ਰਿਕਾਰਡ ਵਾਧਾ, 7 ਮਹੀਨਿਆਂ ’ਚ 41 ਲੱਖ ਤੋਂ ਪਾਰਭੋਆ ਦੇ 4 ਪਿੰਡਾਂ ਨੂੰ ਮਿਲੇਗੀ ਵੱਡੀ ਸੜਕ ਸਹੂਲਤ, ₹1 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲਆਮ ਆਦਮੀ ਪਾਰਟੀ ਮਲੇਰਕੋਟਲਾ ਵਿੱਚ ਹੋਈ ਹੋਰ ਮਜਬੂਤ, ਡਾ. ਗੁਲਜ਼ਾਰ ਮੁਹੰਮਦ ਅਤੇ ਤਿੰਨ ਆਜ਼ਾਦ ਮਿਊਂਸੀਪਲ ਕੌਂਸਲਰ ਆਪ ‘ਚ ਸ਼ਾਮਲਅਕਾਲੀ-ਭਾਜਪਾ ਗਠਜੋੜ ਦੀ ਚਰਚਾ ਸੁਖਬੀਰ ਬਾਦਲ ਨੂੰ ਸਿਆਸੀ ਰਾਹ ਦੇਣ ਲਈ ਜਾਣਬੁੱਝ ਕੇ ਚਲਾਈ ਗਈ: ਬਲਤੇਜ ਪੰਨੂਪੰਜਾਬ ਦੇ ਅਧਿਆਪਕ ਨੇ ਵਧਾਇਆ ਮਾਣ, ਦਿਨੇਸ਼ ਕੁਮਾਰ ਨੂੰ ਮਿਲਿਆ ਰਾਸ਼ਟਰੀ ਅਧਿਆਪਕ ਪੁਰਸਕਾਰ 2026ਖੰਡ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਰਕਾਰ ਦਾ ਵੱਡਾ ਫੈਸਲਾ, 10 ਲੱਖ ਟਨ ਕੱਚੀ ਖੰਡ ਦੀ ਡਿਊਟੀ-ਫ੍ਰੀ ਦਰਾਮਦਪੰਜਾਬ ’ਚ ਟ੍ਰੈਫਿਕ ਚਲਾਨਾਂ ਦਾ ਰਿਕਾਰਡ ਵਾਧਾ, 7 ਮਹੀਨਿਆਂ ’ਚ 41 ਲੱਖ ਤੋਂ ਪਾਰਭੋਆ ਦੇ 4 ਪਿੰਡਾਂ ਨੂੰ ਮਿਲੇਗੀ ਵੱਡੀ ਸੜਕ ਸਹੂਲਤ, ₹1 ਕਰੋੜ ਦੀ ਲਾਗਤ ਨਾਲ ਕੰਮ ਸ਼ੁਰੂਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲ
1 min read

ਹਿਮਾਚਲ ਪ੍ਰਦੇਸ਼ ‘ਚ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ, ਹੁਣ ਬਿੱਲਾਂ ‘ਚ ਜੁੜਿਆ ਫਿਊਲ ਚਾਰਜ

ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਉਲਟ, ਸੂਬੇ ਦੇ ਬਿਜਲੀ ਖਪਤਕਾਰਾਂ ‘ਤੇ ਨਵੇਂ-ਨਵੇਂ ਸੈੱਸ ਅਤੇ ਚਾਰਜਾਂ ਦਾ ਬੋਝ ਵਧਦਾ ਜਾ ਰਿਹਾ ਹੈ। ਹੁਣ ਸੁੱਖੂ ਸਰਕਾਰ ਵੱਲੋਂ ਫਿਊਲ ਚਾਰਜ ਲਾਗੂ ਕੀਤੇ ਜਾਣ ਤੋਂ ਬਾਅਦ ਲੋਕਾਂ ਦੇ ਬਿਜਲੀ ਬਿੱਲਾਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਆਮ ਖਪਤਕਾਰਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। 30 ਮਈ ਨੂੰ ਬਿਜਲੀ ਬੋਰਡ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦਰ ਨਾਲ ਈਂਧਣ ਤੇ ਬਿਜਲੀ ਖਰੀਦ ਨੂੰ ਲੈ ਕੇ ਫਿਊਲ ਚਾਰਜ ਲਗਾਇਆ ਹੈ ਤੇ ਜੂਨ ਵਿਚ ਜਾਰੀ ਮਈ ਦੇ ਬਿਜਲੀ ਬਿੱਲ ਫਿਊਲ ਚਾਰਜਿਸ ਦੇ ਨਾਲ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਲੋਕ ਆਪਣੇ ਬਿੱਲ ਸ਼ੇਅਰ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਫਿਊਲ ਚਾਰਜ ਦੀ ਵਜ੍ਹਾ ਤੋਂ ਉਨ੍ਹਾਂ ਦਾ ਬਿੱਲ 50 ਤੋਂ 150 ਰੁਪਏ ਤਕ ਵਧਿਆ ਹੈ।

ਜ਼ਿਕਰਯੋਗ ਹੈ ਕਿ ਜੇਕਰ ਤੁਹਾਡੀ ਬਿਜਲੀ ਖਪਤ 100 ਯੂਨਿਟ ਦੇ ਨੇੜੇ ਹੈ ਤਾ ਤੁਹਾਨੂੰ 33 ਰੁਪਏ ਫਿਊਲ ਚਾਰਜ ਲੱਗੇਗਾ ਤੇ 200 ਯੂਨਿਟ ਬਿਜਲੀ ਖਪਤ ‘ਤੇ 67 ਰੁਪਏ ਫਿਊਲ ਚਾਰਜ ਲੱਗੇਗਾ ਤੇ ਫਿਰ ਅਜਿਹੇ ਹੀ ਖਪਤ ਵਧਣ ‘ਤੇ ਫਿਊਲ ਚਾਰਜਿਸ ਵਧਦੇ ਜਾਣਗੇ। ਇਸ ਦਾ ਅਸਰ ਸਾਰੇ ਵਰਗਾਂ ‘ਤੇ ਪਿਆ ਹੈ। ਇਸੇ ਤਰ੍ਹਾਂ 300 ਯੂਨਿਟ ਖਪਤ ‘ਤੇ 100 ਰੁਪਏ ਵਾਧੂ ਬਿੱਲ ਆਏਗਾ। ਹਿਮਾਚਲ ਵਿਚ ਬਿਜਲੀ ਖਪਤਕਾਰ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਸੈੱਸ ਦੇ ਰਹੇ ਹਨ। ਇਸ ਵਿਚ ਮਿਲਸ ਸੈੱਸ ਵੀ ਲਗਾਇਆ ਗਿਆ ਹੈ। ਘਰੇਲੂ ਖਪਤਕਾਰਾਂ ਨੂੰ ਸਬਸਿਡੀ ਦਾ ਫਾਇਦਾ ਵੀ ਸਿਰਫ 2 ਮੀਟਰਾਂ ‘ਤੇ ਕਰ ਦਿੱਤਾ ਗਿਆ ਹੈ। ਅਜਿਹੇ ਵਿਚ ਸੁੱਖੂ ਸਰਕਾਰ ਦੀ ਵਿਵਸਥਾ ‘ਤੇ ਲੋਕਾਂ ਵਿਚ ਰੋਸ ਹੈ।

ਸਰਕਾਰ ਵੱਲੋਂ 125 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਸ ਵਿਚ ਵੀ ਕਈ ਸ਼ਰਤਾਂ ਹਨ ਜਿਵੇਂ ਜੇਕਰ ਪ੍ਰਤੀ ਦਿਨ ਦੀ ਖਪਤ 4 ਯੂਨਿਟ ਤੋਂ ਵੱਧ ਹੋਵੇਗੀ ਤਾਂ ਵੀ 125 ਯੂਨਿਟ ਬਿਜਲੀ ਤੋਂ ਘੱਟ ਖਪਤ ‘ਤੇ ਬਿਲ ਆਏਗਾ। ਇਸ ਤੋਂ ਪਹਿਲਾਂ ਸਰਕਾਰ ਨੇ 125 ਤੋਂ 300 ਯੂਨਿਟ ‘ਤੇ ਬਿਜਲੀ ਸਬਸਿਡੀ ਵੀ ਬੰਦ ਕਰ ਦਿੱਤੀ ਸੀ ਪਰ ਫਿਰ ਬਾਅਦ ਵਿਚ ਇਸ ਨੂੰ ਬਹਾਲ ਕਰ ਦਿੱਤਾ। ਹਿਮਾਚਲ ਵਿਚ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਯੂਨਿਟ ਬਿਜਲੀ 5.89 ਰੁਪਏ ਦੀ ਦਰ ਨਾਲ ਬਿੱਲ ਆਉਂਦਾ ਹੈ। ਹਾਲਾਂਕਿ ਇਸ ਵਿਚ ਸਰਕਾਰ ਡੇਢ ਰੁਪਏ ਦੇ ਲਗਭਗ ਸਬਸਿਡੀ ਦੇ ਰਹੀ ਹੈ।

Leave a Reply

Your email address will not be published. Required fields are marked *