LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 28 ਨਵੰਬਰ 2026
ਬ੍ਰੇਕਿੰਗਦਿਲਜੀਤ ਦੁਸਾਂਝ ਦੇ ਮੁੰਬਈ ਕੰਸਰਟ ’ਚ ਝੂਮਦੀਆਂ ਨਜ਼ਰ ਆਈਆਂ ਕ੍ਰਿਸ਼ਮਾ ਕਪੂਰ ਅਤੇ ਸਾਨਿਆ ਮਲਹੋਤਰਾ
ਪੰਜਾਬ

ਦਿਲਜੀਤ ਦੁਸਾਂਝ ਦੇ ਮੁੰਬਈ ਕੰਸਰਟ ’ਚ ਝੂਮਦੀਆਂ ਨਜ਼ਰ ਆਈਆਂ ਕ੍ਰਿਸ਼ਮਾ ਕਪੂਰ ਅਤੇ ਸਾਨਿਆ ਮਲਹੋਤਰਾ

ਮੁੰਬਈ ਵਿੱਚ ਬੀਤੀ ਰਾਤ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਸ਼ਾਨਦਾਰ ਕੰਸਰਟ ਹੋਇਆ। ਇਸ ਖ਼ਾਸ ਸ਼ਾਮ ਵਿੱਚ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਸ਼ਾਮਲ ਹੋਈਆਂ। ਕੰਸਰਟ ਤੋਂ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਅਦਾਕਾਰਾ ਕ੍ਰਿਸ਼ਮਾ ਕਪੂਰ ਆਪਣੇ ਦੋਸਤਾਂ ਨਾਲ ਖੁੱਲ੍ਹ ਕੇ ਮਸਤੀ ਕਰਦੀ ਨਜ਼ਰ ਆਈ।


ਕੈਜ਼ੂਅਲ ਬਲੈਕ ਆਊਟਫਿਟ ਅਤੇ ਖੁੱਲ੍ਹੇ ਵਾਲਾਂ ਵਿੱਚ ਕ੍ਰਿਸ਼ਮਾ ਕਪੂਰ ਕਾਫ਼ੀ ਖੁਸ਼ ਦਿਖਾਈ ਦਿੱਤੀ। ਉਹ ਹਜ਼ਾਰਾਂ ਦਰਸ਼ਕਾਂ ਦੀ ਭੀੜ ਵਿੱਚ ਦਿਲਜੀਤ ਦੇ ਸੁਪਰਹਿੱਟ ਗੀਤਾਂ ’ਤੇ ਝੂਮਦੀ ਰਹੀ। ਇਸ ਦੌਰਾਨ ਅਦਾਕਾਰਾ ਸਾਨਿਆ ਮਲਹੋਤਰਾ ਵੀ ਕੰਸਰਟ ਦਾ ਹਿੱਸਾ ਬਣੀ। ਦਿਲਜੀਤ ਦੇ ਗੀਤਾਂ ਅਤੇ ਸ਼ਾਨਦਾਰ ਪਰਫਾਰਮੈਂਸ ਨੇ ਉੱਥੇ ਮੌਜੂਦ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ।


**ਦਿਲਜੀਤ ਨੇ ਸਾਨਿਆ ਮਲਹੋਤਰਾ ਨੂੰ ਸਟੇਜ ’ਤੇ ਬੁਲਾਇਆ**


ਕੰਸਰਟ ਦਾ ਸਭ ਤੋਂ ਖ਼ਾਸ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਦਿਲਜੀਤ ਦੁਸਾਂਝ ਨੇ ਅਦਾਕਾਰਾ ਸਾਨਿਆ ਮਲਹੋਤਰਾ ਨੂੰ ਸਟੇਜ ’ਤੇ ਬੁਲਾਇਆ। ਸਾਨਿਆ ਦੇ ਚਿਹਰੇ ਦੀ ਖੁਸ਼ੀ ਅਤੇ ਦਿਲਜੀਤ ਦੇ ਇਸ ਅੰਦਾਜ਼ ਨੇ ਉੱਥੇ ਮੌਜੂਦ ਲੋਕਾਂ ਦਾ ਧਿਆਨ ਖਿੱਚਿਆ। ਰਿਪੋਰਟ ਮੁਤਾਬਕ, ਕਿਸੇ ਵੀ ਤਰ੍ਹਾਂ ਦੇ ਵਿਵਾਦ ਜਾਂ ਧਮਕੀ ਦਾ ਅਸਰ ਕੰਸਰਟ ਦੀ ਰੌਣਕ ’ਤੇ ਨਹੀਂ ਪਿਆ। ਸਿਤਾਰਿਆਂ ਦੀ ਮੌਜੂਦਗੀ ਅਤੇ ਪ੍ਰਸ਼ੰਸਕਾਂ ਦੇ ਜ਼ਬਰਦਸਤ ਉਤਸ਼ਾਹ ਨੇ ਮੁੰਬਈ ਦੀ ਇਸ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ।