ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ Ammy Virk ਨੇ ਯੂਏਈ ਵਿੱਚ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਸ ਸਬੰਧੀ ਉਹਨਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ Baltej Pannu ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਬਲਤੇਜ ਪੰਨੂ ਨੇ ਐਮੀ ਵਿਰਕ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ Bhagwant Mann ਨਿੱਜੀ ਤੌਰ ‘ਤੇ ਦਖਲ ਦੇਣਗੇ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਫ਼ੋਨ ‘ਤੇ ਗੱਲਬਾਤ ਦੌਰਾਨ ਐਮੀ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ, ਪਤਨੀ ਅਤੇ ਭੈਣਾਂ ਦੁਬਈ ਵਿੱਚ ਫਸੀਆਂ ਹਨ।

ਇਸ ਘਟਨਾ ਦੇ ਪਿੱਛੇ ਕਾਰਨ ਮੱਧ ਪੂਰਬ ਵਿੱਚ ਬਦਲਦਾ ਸੁਰੱਖਿਆ ਮਾਹੌਲ ਹੈ। ਪਿਛਲੇ ਦਿਨੀਂ ਅਚਾਨਕ ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਨੇ ਹਮਲਾ ਕੀਤਾ, ਜਿਸ ਵਿੱਚ Ali Khamenei ਦੀ ਮੌਤ ਹੋ ਗਈ। ਇਸ ਯੁੱਧ ਕਾਰਨ ਮੱਧ ਪੂਰਬ ਅਤੇ ਭਾਰਤੀ ਏਅਰਲਾਈਨਾਂ ਦੀਆਂ ਉਡਾਣਾਂ ਬਹੁਤ ਪ੍ਰਭਾਵਿਤ ਹੋਈਆਂ ਹਨ।
ਐਤਵਾਰ ਨੂੰ ਲਗਭਗ 350 ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਾਰਨ, ਭਾਰਤ ਤੋਂ ਯਾਤਰੀ ਜੋ ਦੁਬਈ ਜਾਂ ਮੱਧ ਪੂਰਬ ਗਏ ਸਨ, ਉਹ ਉੱਥੇ ਫਸੇ ਹੋਏ ਹਨ। ਇਸ ਵਿਚ ਆਮ ਭਾਰਤੀ ਨਾਲ-ਨਾਲ ਪੰਜਾਬੀ ਅਦਾਕਾਰਾਂ ਦੇ ਪਰਿਵਾਰ ਵੀ ਸ਼ਾਮਿਲ ਹਨ। ਲੋਕ ਡਰੇ ਹੋਏ ਹਨ ਕਿ ਕੀ ਉਹ ਸੁਰੱਖਿਅਤ ਵਾਪਸ ਆ ਸਕਣਗੇ ਜਾਂ ਨਹੀਂ।
