ਇਰਾਨ-ਇਜ਼ਰਾਈਲ ਤਣਾਅ ਦਰਮਿਆਨ PM ਮੋਦੀ ਨੇ ਬਹਿਰੀਨ ਦੇ ਰਾਜਾ ਤੇ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ

ਇਜ਼ਰਾਈਲ-ਈਰਾਨ ਜੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੇ ਰਾਜਾ ਅਤੇ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਹੈ। PM ਮੋਦੀ ਨੇ ਰਾਜਾ ਹਮਾਦ ਬਿਨ ਈਸਾ ਅਲ ਖਲੀਫ਼ਾ ਤੇ ਮੁਹੰਮਦ ਬਿਨ ਸਲਮਾਨ ਅਲ ਸਾਊਦ ਨਾਲ ਫੋਨ ਰਾਹੀਂ ਗੱਲ ਕੀਤੀ। ਪੀਐੱਮ ਮੋਦੀ ਨੇ ਦੋਵਾਂ ਦੇਸ਼ਾਂ ‘ਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਉੱਥੇ ਰਹਿਣ ਵਾਲੇ ਭਾਰਤੀ ਭਾਈਚਾਰੇ ਦੀ ਸੁਰੱਖਿਆ ਬਾਰੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਮੁਸ਼ਕਲ ਸਮਿਆਂ ‘ਚ ਭਾਰਤੀ ਭਾਈਚਾਰੇ ਦੀ ਭਲਾਈ ਦਾ ਧਿਆਨ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਦੂਜੇ ਪਾਸੇ ਓਮਾਨ ਦੀ ਖਾੜੀ ਵਿਚ ਇਕ ਤੇਲ ਟੈਂਕਰ ‘ਤੇ ਬੰਬ ਨਾਲ ਲੈਸ ਡ੍ਰੋਨ ਬੋਟ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਇਕ ਭਾਰਤੀ ਦੀ ਮੌਤ ਹੋ ਜਾਣ ਦੀ ਖਬਰ ਹੈ। ਪਿਛਲੇ ਦੋ ਦਿਨ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਹੋਏ ਈਰਾਨੀ ਹਮਲਿਆਂ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਕ ਭਾਰਤੀ ਨਾਗਰਿਕ ਸਣੇ 58 ਲੋਕ ਜਖਮੀ ਹੋ ਗਏ ਹਨ। ਮਿਡਲ ਈਸਟ ਦੇ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਆਬੂਧਾਬੀ ਦੇ BAPS ਹਿੰਦੂ ਮੰਦਰ ਨੂੰ 9 ਮਾਰਚ ਤੱਕ ਵਿਜ਼ੀਟਰ ਲਈ ਬੰਦ ਕੀਤਾ ਗਿਆ ਹੈ।

ਦੱਸ ਦੇਈਏ ਕਿ ਏਅਰਸਪੇਸ ‘ਤੇ ਪਾਬੰਦੀਆਂ ਦੀ ਵਜ੍ਹਾ ਤੋਂ ਅੱਜ ਬੇਂਗਲੁਰੂ ਏਅਰਪੋਰਟ ਤੋਂ ਕੁੱਲ 39 ਆਉਣ ਵਾਲੀਆਂ ਤੇ 33 ਜਾਣ ਵਾਲੀਆਂ ਉਡਾਣਾਂ ਕੈਂਸਲ ਕਰ ਦਿੱਤੀਆਂ ਗਈਆਂ। ਜਿਨ੍ਹਾਂ ਮੁੱਖ ਰੂਟ ‘ਤੇ ਅਸਰ ਪਿਆ ਹੈ ਉਨ੍ਹਾਂ ਵਿਚ ਆਬੂਧਾਬੀ, ਰਿਆਦ, ਜੇਦਾ, ਦਮਾਮ, ਦੁਬਈ ਤੇ ਦੋਹਾ ਸ਼ਾਮਲ ਹਨ।

Leave a Reply

Your email address will not be published. Required fields are marked *