ਮੁੱਖ ਮੰਤਰੀ ਨਾਇਬ ਸੈਣੀ ਨੇ UPSC ਵਿੱਚ ਚੁਣੇ ਗਏ ਹਰਿਆਣਾ ਦੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ, ਇਕਾਂਸ਼ ਢੁੱਲ ਨਾਲ ਫੋਨ ‘ਤੇ ਗੱਲਬਾਤ ਕੀਤੀ।

ਸੰਘ ਲੋਕ ਸੇਵਾ ਆਯੋਗ (UPSC) ਨੇ ਸ਼ੁੱਕਰਵਾਰ ਨੂੰ ਸਿਵਲ ਸਰਵਿਸਿਜ਼ ਐਗਜ਼ਾਮ (CSE) 2025 ਦੇ ਫਾਈਨਲ ਨਤੀਜੇ ਜਾਰੀ ਕੀਤੇ। ਇਸ ਸਾਲ ਅਨੁਜ ਅਗਨਿਹੋਤਰੀ ਨੇ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਹਰਿਆਣਾ ਦੇ ਪੰਚਕੂਲਾ ਨਾਲ ਸੰਬੰਧਤ ਇੱਕਾਂਸ਼ ਢੁੱਲ ਨੇ ਆਲ ਇੰਡੀਆ ਤੀਜੀ ਰੈਂਕ (AIR 3) ਪ੍ਰਾਪਤ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ।

ਇੱਕਾਂਸ਼ ਦੀ ਇਹ ਸਫਲਤਾ ਇਕ ਦਿਨ ਵਿੱਚ ਨਹੀਂ ਮਿਲੀ। ਉਹ ਇਸ ਤੋਂ ਪਹਿਲਾਂ ਵੀ ਦੋ ਵਾਰ UPSC ਪ੍ਰੀਖਿਆ ਪਾਸ ਕਰ ਚੁੱਕੇ ਹਨ। ਸਾਲ 2024 ਵਿੱਚ ਉਨ੍ਹਾਂ ਨੇ 342ਵੀਂ ਰੈਂਕ, 2025 ਵਿੱਚ 295ਵੀਂ ਰੈਂਕ ਅਤੇ ਹੁਣ 2026 ਦੇ ਨਤੀਜਿਆਂ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਜ਼ਬੂਤ ਇਰਾਦਿਆਂ ਦਾ ਸਬੂਤ ਦਿੱਤਾ ਹੈ।

ਇੱਕਾਂਸ਼ ਢੁੱਲ ਇੱਕ ਪ੍ਰਬੁੱਧ ਪਰਿਵਾਰ ਨਾਲ ਸੰਬੰਧਿਤ ਹਨ। ਉਨ੍ਹਾਂ ਦੇ ਪਿਤਾ ਕ੍ਰਿਸ਼ਨ ਢੁੱਲ ਹਰਿਆਣਾ BJP ਦੇ ਸੀਨੀਅਰ ਨੇਤਾ, ਪ੍ਰਵਕਤਾ ਅਤੇ ਹਰਿਆਣਾ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਹਨ, ਜਦਕਿ ਉਨ੍ਹਾਂ ਦੀ ਮਾਤਾ ਨਿਰਮਲ ਢੁੱਲ ਪੰਚਕੂਲਾ ਦੇ ਇੱਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਹਨ।

ਇੱਕਾਂਸ਼ ਦੀ ਸਕੂਲੀ ਪੜਾਈ ਚੰਡੀਗੜ੍ਹ ਦੇ ਭਵਨ ਵਿਦਿਆਲਯ ਤੋਂ 10ਵੀਂ ਅਤੇ ਸੇਂਟ ਕਬੀਰ ਪਬਲਿਕ ਸਕੂਲ ਤੋਂ 12ਵੀਂ ਤੱਕ ਹੋਈ। ਇਸ ਤੋਂ ਬਾਅਦ ਉੱਚ ਸਿੱਖਿਆ ਲਈ ਉਹ ਦਿੱਲੀ ਚਲੇ ਗਏ, ਜਿੱਥੇ ਉਨ੍ਹਾਂ ਨੇ ਮਸ਼ਹੂਰ ਸ਼੍ਰੀ ਰਾਮ ਕਾਲਜ ਆਫ਼ ਕਾਮਰਸ (SRCC) ਤੋਂ BA (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕਾਂਸ਼ ਢੁੱਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਸਫਲਤਾ “ਵਿਕਸਿਤ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਜ਼ਬੂਤ ਸਤੰਭ ਸਾਬਤ ਹੋਵੇਗੀ। ਉਨ੍ਹਾਂ ਨੇ UPSC ਵਿੱਚ ਕਾਮਯਾਬ ਹੋਏ ਸਾਰੇ 958 ਉਮੀਦਵਾਰਾਂ ਨੂੰ ਦੇਸ਼ ਦੀ ਸੇਵਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Leave a Reply

Your email address will not be published. Required fields are marked *