ਐਂਟਰੀ ਟੈਕਸ ਨੂੰ ਲੈ ਕੇ ਪੰਜਾਬ-ਹਿਮਾਚਲ ‘ਚ ਵਧੀ ਤਕਰਾਰ, ਮਾਮਲੇ ‘ਚ ਸੁਪਰੀਮ ਕੋਰਟ ਵੀ ਜਾਵੇਗੀ ਸਰਕਾਰ : ਮੰਤਰੀ ਹਰਜੋਤ ਬੈਂਸ

ਐਂਟਰੀ ਟੈਕਸ ਨੂੰ ਲੈ ਕੇ Punjab ਅਤੇ Himachal Pradesh ਵਿਚਕਾਰ ਤਣਾਅ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ Harjot Singh Bains ਨੇ ਸਖ਼ਤ ਰੁਖ ਅਪਣਾਉਂਦੇ ਹੋਏ ਕਿਹਾ ਹੈ ਕਿ ਨੈਸ਼ਨਲ ਹਾਈਵੇ ‘ਤੇ ਟੈਕਸ ਲਗਾਉਣਾ ਗਲਤ ਹੈ ਅਤੇ ਪੰਜਾਬ ਸਰਕਾਰ ਇਸ ਮਾਮਲੇ ਨੂੰ Supreme Court of India ਤੱਕ ਲੈ ਕੇ ਜਾਵੇਗੀ।

ਜ਼ਿਕਰਯੋਗ ਹੈ ਕਿ ਹਿਮਾਚਲ ਸਰਕਾਰ ਵੱਲੋਂ ਹਿਮਾਚਲ ਐਂਟਰੀ ਟੈਕਸ ਦੀ ਫੀਸ ਵਧਾ ਦਿੱਤੀ ਗਈ ਹੈ ਜਿਸ ‘ਤੇ ਸਭ ਤੋਂ ਵੱਧ ਗੁਆਂਢੀ ਸੂਬੇ ਪੰਜਾਬ ਨੇ ਇਸ ਦਾ ਵਿਰੋਧ ਕਰਨਾ ਅਤੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜਿੱਥੇ ਪੰਜਾਬ ਵਿਧਾਨ ਸਭਾ ਵਿੱਚ ਹਿਮਾਚਲ ਐਂਟਰੀ ਟੈਕਸ ਨੂੰ ਵਾਪਸ ਕਰਨ ਦੇ ਲਈ ਅਤੇ ਪੰਜਾਬ ਵੱਲੋਂ ਵੀ ਹਿਮਾਚਲ ਦੀਆਂ ਕਮਰਸ਼ੀਅਲ ਗੱਡੀਆਂ ਉੱਤੇ ਪੰਜਾਬ ਐਂਟਰੀ ਟੈਕਸ ਲਗਾਉਣ ਦੀ ਤਿਆਰੀ ਕੀਤੀ ਜਾ ਰਹੀਆਂ ਹਨ।

ਇਸ ਨੂੰ ਲੈ ਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਨੈਸ਼ਨਲ ਹਾਈਵੇਅ ਹੈ ਅਤੇ ਕੋਈ ਵੀ ਸਟੇਟ ਨੈਸ਼ਨਲ ਹਾਈਵੇਅ ਉੱਤੇ ਆਪਣਾ ਹੱਕ ਨਹੀਂ ਜਮ੍ਹਾਂ ਸਕਦੀ। ਇਸਨੂੰ ਚੁਕਾਉਣ ਲਈ ਉਹ ਪੂਰੇ ਯਤਨ ਕਰ ਰਹੇ ਹਨ ਤੇ ਉਹ ਇਸ ਦੀ ਲੜਾਈ ਸੁਪਰੀਮ ਕੋਰਟ ਤੱਕ ਲੜਨਗੇ।

Leave a Reply

Your email address will not be published. Required fields are marked *