ਪੰਜਾਬ ਦੇ ਸਿੱਖਿਆ ਮੰਤਰੀ Harjot Singh Bains ਨੇ ਮਾਨਸਾ ਸਥਿਤ ਸਕੂਲ ਆਫ ਐਮੀਨੈਂਸ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਸਕੂਲ ਵਿੱਚ ਬਣ ਰਹੀ ਨਵੀਂ ਬਿਲਡਿੰਗ ਦਾ ਨਿਰੀਖਣ ਕੀਤਾ।
ਦੌਰੇ ਦੌਰਾਨ ਸਕੂਲ ਵਿੱਚ ਕੁਝ ਬੱਚੇ ਟੀਨਸ਼ੀਡ ਦੇ ਹੇਠਾਂ ਪੜ੍ਹਾਈ ਕਰਦੇ ਮਿਲੇ, ਜਿਸ ‘ਤੇ ਮੰਤਰੀ ਨੇ ਉਨ੍ਹਾਂ ਤੋਂ ਮਾਫ਼ੀ ਮੰਗੀ ਅਤੇ ਵਿਸ਼ਵਾਸ ਦਿਵਾਇਆ ਕਿ ਅਗਲੇ ਇੱਕ ਮਹੀਨੇ ਵਿੱਚ ਬੱਚਿਆਂ ਨੂੰ ਨਵੀਂ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਬਿਲਡਿੰਗ ਮਿਲੇਗੀ, ਜਿੱਥੇ ਉਹ ਬਿਹਤਰ ਵਾਤਾਵਰਨ ਵਿੱਚ ਪੜ੍ਹਾਈ ਕਰ ਸਕਣਗੇ।
ਮੰਤਰੀ ਨੇ ਕੀ ਕੀਤਾ ਦੌਰੇ ਦੌਰਾਨ
-
ਨਿਰਮਾਣਧੀਨ ਨਵੀਂ ਬਿਲਡਿੰਗ ਦਾ ਜਾਇਜ਼ਾ ਲਿਆ।
-
ਵਿਦਿਆਰਥੀਆਂ ਨਾਲ ਪੜ੍ਹਾਈ ਸੰਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਤਿਆਰੀ ‘ਤੇ ਤਸੱਲੀ ਦਿਖਾਈ।
-
ਸਕੂਲ ਦੇ ਕੋਲ ਬਣੇ ਕੂੜੇ ਡੰਪ ਨੂੰ ਹਟਾਉਣ ਲਈ ਨਗਰ ਕੌਂਸਲ ਨੂੰ ਹੁਕਮ ਦਿੱਤੇ।
-
ਸਕੂਲ ਪ੍ਰਬੰਧਨ ਨਾਲ ਹੋਰ ਸੁਵਿਧਾਵਾਂ ਬਾਰੇ ਵੀ ਵਿਚਾਰ-ਚਰਚਾ ਕੀਤੀ।
ਮੰਤਰੀ ਹਰਜੋਤ ਬੈਂਸ ਪੂਰੇ ਸੂਬੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਰਹੇ ਹਨ, ਤਾਂ ਜੋ ਵਿਦਿਆਰਥੀਆਂ ਲਈ ਸੁਵਿਧਾਵਾਂ ਵਿੱਚ ਸੁਧਾਰ ਅਤੇ ਪੜ੍ਹਾਈ ਦਾ ਵਾਤਾਵਰਨ ਬਿਹਤਰ ਬਣਾਇਆ ਜਾ ਸਕੇ।
