‘ਰਾਘਵ ਚੱਢਾ ਭਾਜਪਾ ਨਾਲ…’ ਰਾਜ ਸਭਾ ਸਾਂਸਦ ਦੇ ਮਾਮਲੇ ‘ਤੇ ਬੋਲੇ ਪੰਜਾਬ ਦੇ CM ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਪੰਜਾਬ ਦੇ CM ਨੇ ਦੋਸ਼ ਲਗਾਇਆ ਹੈ ਕਿ ਰਾਘਵ ਚੱਢਾ ਭਾਜਪਾ ਨਾਲ ਸਮਝੌਤਾ ਕਰ ਚੁੱਕੇ ਹਨ।

ਮਾਨ ਨੇ ਸ਼ੁੱਕਰਵਾਰ, 3 ਅਪ੍ਰੈਲ ਨੂੰ ਕਿਹਾ ਕਿ ਰਾਘਵ ਚੱਢਾ ਭਾਜਪਾ ਨਾਲ compromised ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਕੋਈ ਮਸਲੇ ਤੈਅ ਕਰਦੀ ਹੈ ਕਿ ਇਨ੍ਹਾਂ ਮਸਲਿਆਂ ‘ਤੇ ਰਾਜ ਸਭਾ ਵਿੱਚ ਬੋਲਣਾ ਹੈ, ਪਰ ਨੇਤਾ ਕੈਂਟੀਨ ਵਿੱਚ ਸਮੋਸਿਆਂ ਦੀ ਕੀਮਤ ‘ਤੇ ਬੋਲਦਾ ਹੈ, ਤਾਂ ਲੱਗਦਾ ਹੈ ਕਿ ਉਹ ਨੇਤਾ ਕਿਸੇ ਹੋਰ ਸਟੇਸ਼ਨ ਤੋਂ ਬੋਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪਾਰਟੀ ਨੇਤਾ ‘ਤੇ ਕਾਰਵਾਈ ਕਰਦੀ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰਾਲੇ ਨੂੰ ਪੱਤਰ ਲਿਖ ਕੇ ਚੱਢਾ ਨੂੰ ਸਦਨ ਵਿੱਚ ਪਾਰਟੀ ਦੇ ਉਪਨੇਤਾ ਦੇ ਅਹੁਦੇ ਤੋਂ ਹਟਾਉਣ ਦੀ ਬੇਨਤੀ ਕੀਤੀ ਹੈ ਅਤੇ ਉਨ੍ਹਾਂ ਦੀ ਥਾਂ ਪੰਜਾਬ ਤੋਂ ਸੰਸਦ ਮੈਂਬਰ ਅਸ਼ੋਕ ਮਿੱਤਲ ਦਾ ਨਾਮ ਸੁਝਾਇਆ ਹੈ।

ਸੂਤਰਾਂ ਮੁਤਾਬਕ, ਪੱਤਰ ਵਿੱਚ ਕਿਹਾ ਗਿਆ ਹੈ ਕਿ ਚੱਢਾ ਨੂੰ ਸਦਨ ਵਿੱਚ ਬੋਲਣ ਲਈ ‘ਆਪ’ ਦੇ ਨਿਰਧਾਰਿਤ ਕੋਟੇ ਵਿੱਚੋਂ ਸਮਾਂ ਨਾ ਦਿੱਤਾ ਜਾਵੇ। ਚੱਢਾ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ। ਇੱਕ ਸਮੇਂ ਉਹ ‘ਆਪ’ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਸ਼ਵਾਸਪਾਤਰ ਮੰਨੇ ਜਾਂਦੇ ਸਨ।

Leave a Reply

Your email address will not be published. Required fields are marked *