‘ਰਾਘਵ ਚੱਢਾ ਨੇ ‘X’ ਤੋਂ ਹਟਾਈਆਂ BJP ਦੇ ਵਿਰੋਧ ਵਾਲੀਆਂ ਪੋਸਟਾਂ’, ਸੌਰਭ ਭਾਰਦਵਾਜ ਦਾ ਵੱਡਾ ਦਾਅਵਾ

ਰਾਜ ਸਭਾ ਵਿੱਚ ‘ਆਪ’ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਨੂੰ ਲੈ ਕੇ ਇੱਕ ਨਵੀਂ ਚਰਚਾ ਛਿੜ ਗਈ ਹੈ। ਹੁਣ ਉਨ੍ਹਾਂ ਦੇ ਹੀ ਪੁਰਾਣੇ ਸਾਥੀ ਸੌਰਭ ਭਾਰਦਵਾਜ ਨੇ ਰਾਘਵ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਇਹ ਕਿਆਸ ਹੋਰ ਤੇਜ਼ ਹੋ ਗਏ ਹਨ ਕਿ ਉਹ ਕਿਸੇ ਹੋਰ ਪਾਰਟੀ, ਖਾਸ ਕਰਕੇ ਭਾਜਪਾ, ਵੱਲ ਰੁਖ ਕਰ ਸਕਦੇ ਹਨ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ।

ਸੌਰਭ ਭਾਰਦਵਾਜ ਵੱਲੋਂ ਟਵੀਟ ਕੀਤਾ ਗਿਆ ਜਿਸ ਵਿਚ ਉਨ੍ਹਾਂ ਰਾਘਵ ‘ਤੇ ਸਵਾਲ ਚੁੱਕਿਆ ਹੈ ਕਿ ਉਨ੍ਹਾਂ ਨੇ ਆਪਣੇ ਉਹ ਸਾਰੇ ਟਵੀਟ ਹਟਾ ਦਿੱਤੇ ਹਨ ਜਿਨ੍ਹਾਂ ਵਿਚ ਕੇਂਦਰ ਵਿਚ ਭਾਜਪਾ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਚ ਕਰਨ ‘ਤੇ BJP ਦੀ ਆਲੋਚਨਾ ਵਾਲਾ ਕੋਈ ਪੁਰਾਣਾ ਟਵੀਟ ਨਹੀਂ ਦਿਖਿਆ। ਉਨ੍ਹਾਂ ਵੱਲੋਂ PM ਮੋਦੀ ਤੇ ਭਾਜਪਾ ਦੇ ਵਿਰੋਧ ਵਾਲੀਆਂ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ ਤੇ ਨਾਲ ਹੀ ਇਹ ਚਰਚਾ ਵੀ ਛਿੜ ਗਈ ਹੈ ਕਿ ਰਾਘਵ ਚੱਢਾ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਹਾਲਾਂਕਿ ਲਗਾਤਾਰ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਰਾਘਵ ਚੱਢਾ ਪਾਰਟੀ ਬਦਲ ਸਕਦੇ ਹਨ ਤੇ ਭਾਜਪਾ ਵੱਲੋਂ ਆਫਰ ਵੀ ਦਿੱਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਰਾਘਵ ਚੱਢਾ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ।

ਦੱਸ ਦੇਈਏ ਕਿ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਵਿਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸ ਮਗਰੋਂ ਉਨ੍ਹਾਂ ਵੱਲੋਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਪਾਈਆਂ ਜਾ ਰਹੀਆਂ ਸਨ ਜਿਸ ਵਿਚ ਉਹ ਆਪਣੀ ਪੁਰਾਣੀ ਪਾਰਟੀ ‘ਆਪ’ ਖਿਲਾਫ ਬੋਲ ਰਹੇ ਹਨ।

Leave a Reply

Your email address will not be published. Required fields are marked *