cjp – punjabtelevision.com

ਪੰਜਾਬ ‘ਚ ਸਾਈਬਰ ਠੱਗਾਂ ਦਾ ਨਵਾਂ ਜਾਲ, ਕਾਕਰੋਚ ਜਨਤਾ ਪਾਰਟੀ ਦੇ ਨਾਂ ‘ਤੇ ਲਿੰਕ ਭੇਜ ਕੇ ਹੋ ਰਿਹਾ ਸਕੈਮ!
ਪੰਜਾਬ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹੁਣ ਠੱਗਾਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਨਵਾਂ ਤਰੀਕਾ ਅਪਣਾਇਆ ਹੈ। ਸਾਈਬਰ ਅਪਰਾਧੀ ਹੁਣ “ਕਾਕਰੋਚ ਜਨਤਾ ਪਾਰਟੀ” ਯਾਨੀ ਸੀਜੇਪੀ ਦੇ ਨਾਮ ‘ਤੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਧੋਖੇਬਾਜ਼ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲੋਕਾਂ ਨੂੰ ਸ਼ੱਕੀ ਲਿੰਕ ਭੇਜ ਰਹੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਜਾਂ ਰਜਿਸਟ੍ਰੇਸ਼ਨ ਕਰਨ ਦਾ ਝਾਂਸਾ ਦਿੱਤਾ ਜਾ ਰਿਹਾ ਹੈ।

ਇਸ ਨਵੀਂ ਸਾਈਬਰ ਠੱਗੀ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਕਮਿਸ਼ਨਰੇਟ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ 42 ਸਕਿੰਟ ਦੀ ਇੱਕ ਜਾਗਰੂਕਤਾ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਲਾਪਰਵਾਹੀ ਲੋਕਾਂ ਲਈ ਵੱਡਾ ਨੁਕਸਾਨ ਬਣ ਸਕਦੀ ਹੈ।

ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਸਾਈਬਰ ਅਪਰਾਧੀ ਵਟਸਐਪ ‘ਤੇ ਸੁਨੇਹੇ ਭੇਜ ਕੇ ਲੋਕਾਂ ਨੂੰ ਇੱਕ ਲਿੰਕ ‘ਤੇ ਕਲਿੱਕ ਕਰਨ ਲਈ ਉਕਸਾਉਂਦੇ ਹਨ। ਇਹ ਲਿੰਕ ਅਸਲ ਵਿੱਚ ਇੱਕ ਫਿਸ਼ਿੰਗ ਲਿੰਕ ਹੁੰਦਾ ਹੈ। ਜਿਵੇਂ ਹੀ ਕੋਈ ਵਿਅਕਤੀ ਇਸ ਲਿੰਕ ‘ਤੇ ਕਲਿੱਕ ਕਰਦਾ ਹੈ, ਉਸਦਾ ਮੋਬਾਈਲ ਫੋਨ ਹੈਕ ਹੋ ਸਕਦਾ ਹੈ। ਫੋਨ ਹੈਕ ਹੋਣ ਤੋਂ ਬਾਅਦ ਠੱਗ ਪੀੜਤ ਦੇ ਬੈਂਕ ਖਾਤਿਆਂ ਦੀ ਜਾਣਕਾਰੀ, ਪਾਸਵਰਡ, ਓਟੀਪੀ ਅਤੇ ਹੋਰ ਨਿੱਜੀ ਡੇਟਾ ਤੱਕ ਪਹੁੰਚ ਹਾਸਲ ਕਰ ਲੈਂਦੇ ਹਨ।

ਪੁਲਿਸ ਮੁਤਾਬਕ, ਇਸ ਡੇਟਾ ਦੀ ਵਰਤੋਂ ਕਰਕੇ ਸਾਈਬਰ ਅਪਰਾਧੀ ਬੈਂਕ ਖਾਤਿਆਂ ਵਿੱਚੋਂ ਪੈਸੇ ਟ੍ਰਾਂਸਫਰ ਕਰ ਸਕਦੇ ਹਨ ਅਤੇ ਪੀੜਤ ਦੇ ਨਾਮ ‘ਤੇ ਆਨਲਾਈਨ ਕਰਜ਼ੇ ਵੀ ਲੈ ਸਕਦੇ ਹਨ। ਕਈ ਵਾਰ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਬਚਤ ਮਿੰਟਾਂ ਵਿੱਚ ਖਾਲੀ ਹੋ ਜਾਂਦੀ ਹੈ।

ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਜਾਂ ਸ਼ੱਕੀ ਲਿੰਕ ‘ਤੇ ਕਲਿੱਕ ਨਾ ਕਰਨ। ਕਿਸੇ ਵੀ ਪਾਰਟੀ, ਸਕੀਮ ਜਾਂ ਆਫਰ ਦੇ ਨਾਮ ‘ਤੇ ਆਏ ਸੁਨੇਹਿਆਂ ਦੀ ਪਹਿਲਾਂ ਪੁਸ਼ਟੀ ਕਰਨੀ ਜ਼ਰੂਰੀ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਅਜਿਹੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਘਬਰਾਏ ਨਾ ਅਤੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਸੰਪਰਕ ਕਰੇ। ਸਮੇਂ ਸਿਰ ਸ਼ਿਕਾਇਤ ਦਰਜ ਕਰਵਾਉਣ ਨਾਲ ਚੋਰੀ ਹੋਏ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ।

ਪੁਲਿਸ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਉਹ ਸਾਈਬਰ ਠੱਗਾਂ ਦੇ ਜਾਲ ਵਿੱਚ ਫਸਣ ਤੋਂ ਬਚ ਸਕਣ।