ਅੱਜ ਤੋਂ ਬਿਨ੍ਹਾਂ SIM ਨਹੀਂ ਚੱਲੇਗਾ Whtsapp ! ਨਵੇਂ ਨਿਯਮ ਹੋਏ ਲਾਗੂ

ਅੱਜ ਯਾਨੀ 1 ਮਾਰਚ ਤੋਂ ਮੈਸੇਜਿੰਗ ਐਪਸ ਦੀ ਵਰਤੋਂ ਨੂੰ ਲੈ ਕੇ ਨਵੇਂ ਨਿਯਮ ਲਾਗੂ ਹੋ ਗਏ ਹਨ। ਨਵੇਂ ਪ੍ਰਬੰਧ ਅਨੁਸਾਰ ਹੁਣ ਮੋਬਾਈਲ ਫ਼ੋਨ ਵਿੱਚ ਉਹੀ ਸਿਮ ਕਾਰਡ ਹੋਣਾ ਲਾਜ਼ਮੀ ਹੋਵੇਗਾ, ਜਿਸ ਨੰਬਰ ’ਤੇ ਵਟਸਐਪ ਜਾਂ ਹੋਰ ਮੈਸੇਜਿੰਗ ਐਪ ਰਜਿਸਟਰ ਹੈ।

ਜੇ ਫ਼ੋਨ ਵਿੱਚ ਸਿਮ ਕਾਰਡ ਮੌਜੂਦ ਨਹੀਂ ਹੋਵੇਗਾ, ਤਾਂ ਵਟਸਐਪ, ਟੈਲੀਗ੍ਰਾਮ, ਸਿਗਨਲ, ਸਨੈਪਚੈਟ, ਸ਼ੇਅਰਚੈਟ ਅਤੇ ਜੀਓਚੈਟ ਵਰਗੇ ਐਪਸ ਕੰਮ ਨਹੀਂ ਕਰਨਗੇ। ਇਸਦਾ ਮਤਲਬ ਹੈ ਕਿ ਹੁਣ ਸਿਰਫ਼ ਵਾਈ-ਫਾਈ ਦੇ ਆਧਾਰ ’ਤੇ ਬਿਨਾਂ ਸਿਮ ਵਾਲੇ ਫ਼ੋਨ ’ਤੇ ਇਹ ਐਪਸ ਨਹੀਂ ਚਲ ਸਕਣਗੇ।

ਕੰਪਿਊਟਰ ਅਤੇ ਲੈਪਟਾਪ ਵਰਤੋਂਕਾਰਾਂ ’ਤੇ ਵੀ ਅਸਰ

ਨਵੇਂ ਨਿਯਮਾਂ ਦਾ ਅਸਰ ਉਨ੍ਹਾਂ ਲੋਕਾਂ ’ਤੇ ਵੀ ਪਵੇਗਾ ਜੋ ਕੰਪਿਊਟਰ ਜਾਂ ਲੈਪਟਾਪ ’ਤੇ ਵਟਸਐਪ ਵਰਤਦੇ ਹਨ। ਹੁਣ ਡੈਸਕਟਾਪ ਵਰਜਨ ਹਰ 6 ਘੰਟਿਆਂ ਬਾਅਦ ਆਪਣੇ ਆਪ ਲਾਗਆਉਟ ਹੋ ਜਾਵੇਗਾ। ਵਰਤੋਂਕਾਰਾਂ ਨੂੰ ਦੁਬਾਰਾ ਕਿਊਆਰ ਕੋਡ ਸਕੈਨ ਕਰਕੇ ਲਾਗਇਨ ਕਰਨਾ ਪਵੇਗਾ।

ਸਰਕਾਰ ਦਾ ਮਕਸਦ

ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸਾਈਬਰ ਅਪਰਾਧਾਂ ’ਤੇ ਨਕੇਲ ਕੱਸਣ, ਫ਼ਰਜ਼ੀ ਅਕਾਊਂਟਾਂ ਨੂੰ ਰੋਕਣ ਅਤੇ ਡਿਜ਼ੀਟਲ ਸੁਰੱਖਿਆ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ। ਇਸ ਨਾਲ ਧੋਖਾਧੜੀ ਦੇ ਮਾਮਲਿਆਂ ’ਚ ਕਮੀ ਆਉਣ ਅਤੇ ਵਰਤੋਂਕਾਰਾਂ ਦੇ ਡਾਟਾ ਨੂੰ ਵਧੇਰੇ ਸੁਰੱਖਿਆ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *