LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 21 ਨਵੰਬਰ 2026
ਅੰਤਰਰਾਸ਼ਟਰੀ

ਪੰਨੂ ਕਤਲ ਸਾਜ਼ਿਸ਼ ਮਾਮਲੇ ਵਿੱਚ ਅਮਰੀਕੀ ਅਦਾਲਤ ਨਿਖਿਲ ਗੁਪਤਾ ਨੂੰ ਅੱਜ ਸੁਣਾਏਗੀ ਸਜ਼ਾ

ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਦੋਸ਼ ਕਬੂਲ ਚੁੱਕੇ ਨਿਖਿਲ ਗੁਪਤਾ ਨੂੰ ਅੱਜ ਨਿਊਯਾਰਕ ਦੀ ਅਦਾਲਤ ਸਜ਼ਾ ਸੁਣਾਏਗੀ। ਇਸ ਮਾਮਲੇ ਵਿੱਚ ਸਰਕਾਰੀ ਵਕੀਲਾਂ ਨੇ ਗੁਪਤਾ ਲਈ 24 ਸਾਲ ਦੀ ਕੈਦ ਦੀ ਮੰਗ ਕੀਤੀ ਹੈ।

ਪੰਨੂ ਕਤਲ ਸਾਜ਼ਿਸ਼ ਮਾਮਲੇ ਵਿੱਚ ਅਮਰੀਕੀ ਅਦਾਲਤ ਨਿਖਿਲ ਗੁਪਤਾ ਨੂੰ ਅੱਜ ਸੁਣਾਏਗੀ ਸਜ਼ਾ
ਪੰਜਾਬ ਟੈਲੀਵਿਜ਼ਨ

ਅਮਰੀਕਾ ਦੀ ਧਰਤੀ ਉੱਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਨਿਖਿਲ ਗੁਪਤਾ ਨੂੰ ਸ਼ੁੱਕਰਵਾਰ ਨੂੰ ਨਿਊਯਾਰਕ ਦੀ ਅਦਾਲਤ ਸਜ਼ਾ ਸੁਣਾਏਗੀ। ਯੂਐੱਸ ਜ਼ਿਲ੍ਹਾ ਜੱਜ ਵਿਕਟਰ ਮਾਰੇਰੋ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 10 ਵਜੇ ਇਹ ਫ਼ੈਸਲਾ ਦੇਣਗੇ।

ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਅਰਜ਼ੀ ਦਾਖ਼ਲ ਕਰਕੇ 55 ਸਾਲਾ ਨਿਖਿਲ ਗੁਪਤਾ ਲਈ 24 ਸਾਲ (293 ਮਹੀਨੇ) ਦੀ ਕੈਦ ਦੀ ਮੰਗ ਕੀਤੀ ਹੈ। ਯੂਐੱਸ ਅਟਾਰਨੀ ਜੇਮਜ਼ ਮੈਕਡੋਨਲਡ ਨੇ ਜੱਜ ਨੂੰ ਸੌਂਪੇ ਦਸਤਾਵੇਜ਼ ਵਿੱਚ ਕਿਹਾ ਕਿ ਗੁਪਤਾ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜ਼ਿਸ਼ ਦਾ ਅਹਿਮ ਹਿੱਸਾ ਸੀ, ਇਸ ਲਈ ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਖ਼ਤ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ।

ਦੂਜੇ ਪਾਸੇ ਨਿਖਿਲ ਗੁਪਤਾ ਦੇ ਵਕੀਲਾਂ ਨੇ ਅਦਾਲਤ ਨੂੰ ਨਰਮੀ ਵਰਤਣ ਦੀ ਅਪੀਲ ਕਰਦਿਆਂ 12 ਸਾਲ (144 ਮਹੀਨੇ) ਦੀ ਕੈਦ ਅਤੇ ਬਾਅਦ ਵਿੱਚ ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਦੀ ਮੰਗ ਕੀਤੀ ਹੈ। ਵਕੀਲਾਂ ਦਾ ਕਹਿਣਾ ਹੈ ਕਿ ਗੁਪਤਾ ਦਾ ਪਹਿਲਾਂ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਅਤੇ ਉਸ ਵੇਲੇ ਉਹ ਸ਼ਰਾਬ ਦੀ ਲਤ ਨਾਲ ਜੂਝ ਰਿਹਾ ਸੀ।

ਗੁਪਤਾ ਨੇ ਅਦਾਲਤ ਨੂੰ ਇੱਕ ਚਿੱਠੀ ਲਿਖ ਕੇ ਆਪਣੇ ਕੀਤੇ 'ਤੇ ਪਛਤਾਵਾ ਪ੍ਰਗਟਾਇਆ ਹੈ। ਉਸ ਨੇ ਲਿਖਿਆ ਕਿ ਉਹ ਸਾਲ 2023 ਵਿੱਚ ਵਾਪਸ ਜਾ ਕੇ ਆਪਣੀਆਂ ਗ਼ਲਤੀਆਂ ਸੁਧਾਰਨਾ ਚਾਹੁੰਦਾ ਹੈ ਅਤੇ ਉਸ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਸ ਦੀਆਂ ਹਰਕਤਾਂ ਕਾਰਨ ਕਿਸੇ ਮਨੁੱਖੀ ਜਾਨ ਦਾ ਨੁਕਸਾਨ ਨਹੀਂ ਹੋਇਆ।

ਨਿਖਿਲ ਗੁਪਤਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਸੁਪਾਰੀ ਦੇ ਕੇ ਕਤਲ ਕਰਵਾਉਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ ਸਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਗੁਪਤਾ ਨੇ ਵਿਕਾਸ ਯਾਦਵ ਦੇ ਕਹਿਣ 'ਤੇ ਇੱਕ ਅੰਡਰਕਵਰ ਅਫ਼ਸਰ ਨਾਲ ਸੰਪਰਕ ਕੀਤਾ ਸੀ ਅਤੇ ਕਤਲ ਬਦਲੇ 1 ਲੱਖ ਡਾਲਰ ਦੇਣ ਦਾ ਸੌਦਾ ਤੈਅ ਹੋਇਆ ਸੀ, ਜਿਸ ਵਿੱਚੋਂ 15,000 ਡਾਲਰ ਪੇਸ਼ਗੀ ਵਜੋਂ ਦਿੱਤੇ ਗਏ ਸਨ।

ਅਹਿਮ ਘਟਨਾਕ੍ਰਮ

  • ਅਮਰੀਕੀ ਅਦਾਲਤ ਨਿਖਿਲ ਗੁਪਤਾ ਨੂੰ ਅੱਜ ਸੁਣਾਏਗੀ ਸਜ਼ਾ
  • ਸਰਕਾਰੀ ਵਕੀਲਾਂ ਨੇ 24 ਸਾਲ ਕੈਦ ਦੀ ਮੰਗ ਕੀਤੀ
  • ਬਚਾਅ ਪੱਖ ਦੇ ਵਕੀਲਾਂ ਨੇ 12 ਸਾਲ ਦੀ ਸਜ਼ਾ ਦੀ ਅਪੀਲ ਕੀਤੀ
  • ਗੁਪਤਾ ਨੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਪਹਿਲਾਂ ਹੀ ਕਬੂਲ ਕਰ ਲਏ ਸਨ