LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਹਰਿਆਣਾ

ਹਰਿਆਣਾ ਵਿੱਚ ਪਟਾਕਿਆਂ 'ਤੇ ਪਾਬੰਦੀ: ਐੱਨਸੀਆਰ ਜ਼ਿਲ੍ਹਿਆਂ 'ਚ ਪੂਰੀ ਰੋਕ, ਬਾਕੀ ਥਾਈਂ ਸਿਰਫ਼ ਗ੍ਰੀਨ ਪਟਾਕੇ ਚੱਲਣਗੇ

ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਵਿੱਚ ਪਟਾਕਿਆਂ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਐੱਨਸੀਆਰ ਖੇਤਰ ਵਿੱਚ ਸਾਲ ਭਰ ਪਟਾਕਿਆਂ 'ਤੇ ਪੂਰਨ ਪਾਬੰਦੀ ਰਹੇਗੀ।

ਹਰਿਆਣਾ ਵਿੱਚ ਪਟਾਕਿਆਂ 'ਤੇ ਪਾਬੰਦੀ: ਐੱਨਸੀਆਰ ਜ਼ਿਲ੍ਹਿਆਂ 'ਚ ਪੂਰੀ ਰੋਕ, ਬਾਕੀ ਥਾਈਂ ਸਿਰਫ਼ ਗ੍ਰੀਨ ਪਟਾਕੇ ਚੱਲਣਗੇ
ਪੰਜਾਬ ਟੈਲੀਵਿਜ਼ਨ

ਹਰਿਆਣਾ ਸਰਕਾਰ ਨੇ ਤਿਉਹਾਰਾਂ ਦੇ ਮੱਦੇਨਜ਼ਰ ਸੂਬੇ ਵਿੱਚ ਪਟਾਕਿਆਂ ਦੇ ਨਿਰਮਾਣ, ਭੰਡਾਰਨ, ਵਿਕਰੀ ਅਤੇ ਵਰਤੋਂ ਨੂੰ ਲੈ ਕੇ ਨਿਯਮ ਸਪੱਸ਼ਟ ਕਰ ਦਿੱਤੇ ਹਨ।

ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਯੋਗੇਸ਼ ਕੁਮਾਰ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ, ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਅਧੀਨ ਆਉਂਦੇ ਸਾਰੇ ਜ਼ਿਲ੍ਹਿਆਂ ਵਿੱਚ ਪੂਰਾ ਸਾਲ ਹਰ ਤਰ੍ਹਾਂ ਦੇ ਪਟਾਕਿਆਂ 'ਤੇ ਮੁਕੰਮਲ ਪਾਬੰਦੀ ਲਾਗੂ ਰਹੇਗੀ।

ਸੁਪਰੀਮ ਕੋਰਟ ਦੇ 17 ਜਨਵਰੀ 2025 ਦੇ ਨਿਰਦੇਸ਼ਾਂ ਮਗਰੋਂ ਸਰਕਾਰ ਨੇ 28 ਫ਼ਰਵਰੀ 2025 ਨੂੰ ਵਾਤਾਵਰਨ ਸੁਰੱਖਿਆ ਕਾਨੂੰਨ ਤਹਿਤ ਹੁਕਮ ਜਾਰੀ ਕਰਕੇ ਐੱਨਸੀਆਰ ਖੇਤਰ ਵਿੱਚ ਇਹ ਪਾਬੰਦੀ ਲਾਈ ਸੀ।

ਗ਼ੈਰ-ਐੱਨਸੀਆਰ ਜ਼ਿਲ੍ਹਿਆਂ ਵਿੱਚ ਵੀ ਲੜੀਵਾਰ ਪਟਾਕਿਆਂ ਅਤੇ ਆਮ ਪਟਾਕਿਆਂ ਦੀ ਵਿਕਰੀ, ਨਿਰਮਾਣ ਤੇ ਵਰਤੋਂ 'ਤੇ ਰੋਕ ਰਹੇਗੀ। ਆਤਿਸ਼ਬਾਜ਼ੀ ਵਿੱਚ ਬੇਰੀਅਮ ਸਾਲਟ ਦੀ ਵਰਤੋਂ ਉੱਤੇ ਵੀ ਮਨਾਹੀ ਕੀਤੀ ਗਈ ਹੈ।

ਗ਼ੈਰ-ਐੱਨਸੀਆਰ ਇਲਾਕਿਆਂ ਵਿੱਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਛੋਟ ਹੋਵੇਗੀ, ਜਿਸ ਲਈ ਰਾਤ 8 ਵਜੇ ਤੋਂ 10 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਇਹ ਛੋਟ ਰਾਤ 11:55 ਤੋਂ 12:30 ਵਜੇ ਤੱਕ ਰਹੇਗੀ।

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।

ਅਹਿਮ ਘਟਨਾਕ੍ਰਮ

  • ਐੱਨਸੀਆਰ ਜ਼ਿਲ੍ਹਿਆਂ ਵਿੱਚ ਸਾਲ ਭਰ ਹਰ ਕਿਸਮ ਦੇ ਪਟਾਕਿਆਂ 'ਤੇ ਮੁਕੰਮਲ ਰੋਕ
  • ਗ਼ੈਰ-ਐੱਨਸੀਆਰ ਇਲਾਕਿਆਂ ਵਿੱਚ ਲੜੀਵਾਰ ਪਟਾਕਿਆਂ ਅਤੇ ਬੇਰੀਅਮ ਸਾਲਟ 'ਤੇ ਮਨਾਹੀ
  • ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਗ੍ਰੀਨ ਪਟਾਕੇ ਰਾਤ 8 ਤੋਂ 10 ਵਜੇ ਤੱਕ ਚੱਲ ਸਕਣਗੇ