Live Updates
ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮਿਲੇ CM ਮਾਨ, ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨਵਿੱਤੀ ਤੰਗੀ ਕਾਰਨ ਯੋਗ ਮਰੀਜ਼ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ: ਡਾ. ਬਲਬੀਰ ਸਿੰਘਨਾਗਪੁਰ ’ਚ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਕਲੋਰੀਨ ਗੈਸ ਲੀਕ, 40 ਲੋਕ ਹਸਪਤਾਲ ਦਾਖ਼ਲ‘ਅਮਰੀਕਾ ਜਿੰਨਾ ਟੈਰਿਫ ਲਗਾਏਗਾ, ਕੈਨੇਡਾ ਵੀ ਓਨਾ ਹੀ ਜਵਾਬ ਦੇਵੇਗਾ’, ਅਮਰੀਕਾ ਨਾਲ ਟੈਰਿਫ ਜੰਗ ’ਤੇ ਬੋਲੇ ਕੈਨੇਡਾ PM ਮਾਰਕ ਕਾਰਨੀ‘ਦੋਸ਼ ਸਾਬਤ ਕਰੋ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ’—ਡਾ. ਗੁਰਪ੍ਰੀਤ ਕੌਰਤੀਜ ਦੇ ਮੇਲੇ ਤੋਂ ਵੀ ਵੱਡਾ ਹੋਵੇਗਾ 2027 ਵਿੱਚ ਭਗਵੰਤ ਮਾਨ ਦੇ ਪੱਖ ਵਿੱਚ ਔਰਤਾਂ ਦਾ ਜਨ-ਸਮਰਥਨਵਾਅਦਾ ਨਿਭਾਉਣ ਬਠਿੰਡਾ ਪਹੁੰਚੇ ਮੰਤਰੀ ਹਰਭਜਨ ਸਿੰਘ ETO, ਸੜਕ ਦੀ ਗੁਣਵੱਤਾ ਦੀ ਖੁਦ ਕੀਤੀ ਜਾਂਚਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮਿਲੇ CM ਮਾਨ, ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨਵਿੱਤੀ ਤੰਗੀ ਕਾਰਨ ਯੋਗ ਮਰੀਜ਼ ਕੈਂਸਰ ਦੇ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ: ਡਾ. ਬਲਬੀਰ ਸਿੰਘਨਾਗਪੁਰ ’ਚ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਕਲੋਰੀਨ ਗੈਸ ਲੀਕ, 40 ਲੋਕ ਹਸਪਤਾਲ ਦਾਖ਼ਲ‘ਅਮਰੀਕਾ ਜਿੰਨਾ ਟੈਰਿਫ ਲਗਾਏਗਾ, ਕੈਨੇਡਾ ਵੀ ਓਨਾ ਹੀ ਜਵਾਬ ਦੇਵੇਗਾ’, ਅਮਰੀਕਾ ਨਾਲ ਟੈਰਿਫ ਜੰਗ ’ਤੇ ਬੋਲੇ ਕੈਨੇਡਾ PM ਮਾਰਕ ਕਾਰਨੀ‘ਦੋਸ਼ ਸਾਬਤ ਕਰੋ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ’—ਡਾ. ਗੁਰਪ੍ਰੀਤ ਕੌਰਤੀਜ ਦੇ ਮੇਲੇ ਤੋਂ ਵੀ ਵੱਡਾ ਹੋਵੇਗਾ 2027 ਵਿੱਚ ਭਗਵੰਤ ਮਾਨ ਦੇ ਪੱਖ ਵਿੱਚ ਔਰਤਾਂ ਦਾ ਜਨ-ਸਮਰਥਨਵਾਅਦਾ ਨਿਭਾਉਣ ਬਠਿੰਡਾ ਪਹੁੰਚੇ ਮੰਤਰੀ ਹਰਭਜਨ ਸਿੰਘ ETO, ਸੜਕ ਦੀ ਗੁਣਵੱਤਾ ਦੀ ਖੁਦ ਕੀਤੀ ਜਾਂਚ
1 min read

ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਸੰਕਟ ‘ਤੇ ਜਤਾਈ ਚਿੰਤਾ, ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਕੀਤੀ ਮੰਗ

ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂਵਿਸ਼ੇਸ਼ ਤੌਰ ਤੇ ਪੰਜਾਬੀ ਵਿਦਿਆਰਥੀਆਂ ਦੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਸੰਕਟ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਸਰਕਾਰ ਨਾਲ ਰਾਜਦੂਤਕ ਪੱਧਰ ਤੇ ਗੱਲਬਾਤ ਕਰਕੇ ਪ੍ਰਭਾਵਿਤ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਹੋਣ ਤੋਂ ਬਚਾਏ।

 

ਮੰਤਰੀ ਨੇ ਕਿਹਾ ਕਿ ਬ੍ਰੈਂਪਟਨ ਦੇ ਪੋਟਾਸ ਕਾਲਜ ਵਿੱਚ ਸਾਲ 2024 ਵਿੱਚ ਦਾਖਲ ਹੋਏ ਵਿਦਿਆਰਥੀਆਂ ਨੇ ਆਪਣੀ 2 ਸਾਲ ਦੀ ਪੋਸਟ-ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਪਰਕੈਨੇਡਾ ਵਿੱਚ ਸਰਕਾਰ ਬਦਲਣ ਤੋਂ ਬਾਅਦ ਉੱਥੋਂ ਦੇ ਪ੍ਰਸ਼ਾਸਨ ਨੇ ਮਨਮਾਨੇ ਢੰਗ ਨਾਲ ਨਿਯਮਾਂ ਵਿੱਚ ਬਦਲਾਅ ਕਰਕੇ ਵਿਦਿਆਰਥੀਆਂ ਦਾ ਵਰਕ ਪਰਮਿਟ ਰੋਕ ਦਿੱਤਾ ਹੈ। ਇਹ ਸਿੱਧੀ-ਸਾਦੀ ਧੋਖਾਧੜੀ ਹੈ।

 

ਉਹਨਾਂ ਕਿਹਾ ਕਿ ਭਾਰੀ-ਭਰਕਮ ਫੀਸਾਂ ਭਰਨ ਅਤੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਤੋਂ ਬਾਅਦ ਵੀ ਅੱਜ ਸਾਡੇ ਹੋਣਹਾਰ ਬੱਚੇਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਧੀਆਂ ਵੀ ਸ਼ਾਮਲ ਹਨਭਾਰੀ ਬਾਰਿਸ਼ ਦੇ ਵਿਚਕਾਰ ਸੜਕਾਂ ਤੇ ਤੰਬੂ (ਟੈਂਟ) ਲਗਾ ਕੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ।

 

ਮੰਤਰੀ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਤੇ ਵੀ ਢਿੱਲੇ ਰਵੱਈਏ ਅਪਣਾਉਣ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਜਦੋਂ ਦੇਸ਼ ਦੇ ਬੱਚੇ ਵਿਦੇਸ਼ਾਂ ਵਿੱਚ ਸੜਕਾਂ ਤੇ ਰੋ ਰਹੇ ਹੋਣਉਦੋਂ ਭਾਰਤ ਸਰਕਾਰ ਹੱਥ ਤੇ ਹੱਥ ਧਰ ਕੇ ਨਹੀਂ ਬੈਠ ਸਕਦੀ। ਇਹ ਕੇਵਲ ਕੁਝ ਵਿਦਿਆਰਥੀਆਂ ਦਾ ਮੁੱਦਾ ਨਹੀਂ ਹੈਸਗੋਂ ਦੇਸ਼ ਦੇ ਆਤਮ-ਸਨਮਾਨ ਅਤੇ ਸਾਡੇ ਨੌਜਵਾਨਾਂ ਦੇ ਭਵਿੱਖ ਦਾ ਸਵਾਲ ਹੈ। ਕੇਂਦਰ ਸਰਕਾਰ ਨੂੰ ਤੁਰੰਤ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ ਤੇ ਕੈਨੇਡੀਅਨ ਸਰਕਾਰ ਨਾਲ ਸਖ਼ਤ ਰਾਜਦੂਤਕ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ ਅਤੇ ਵਰਕ ਪਰਮਿਟ ਦੀ ਬਹਾਲੀ ਯਕੀਨੀ ਬਣਾਉਣੀ ਚਾਹੀਦੀ ਹੈ।

 

ਕੈਬਨਿਟ ਮੰਤਰੀ ਨੇ ਕਿਹਾ ਕਿ ਪਠਾਨਕੋਟਗੁਰਦਾਸਪੁਰ ਸਮੇਤ ਪੂਰੇ ਪੰਜਾਬ ਦੇ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਦੀ ਇਹ ਦੁਰਦਸ਼ਾ ਦੇਖ ਕੇ ਭਾਰੀ ਚਿੰਤਾ ਅਤੇ ਰੋਸ ਫੈਲਿਆ ਹੋਇਆ ਹੈ। ਪੰਜਾਬ ਸਰਕਾਰ ਆਪਣੇ ਪੱਧਰ ਤੇ ਇਸ ਮਾਮਲੇ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ ਅਤੇ ਹਰ ਸੰਭਵ ਕਦਮ ਚੁੱਕ ਰਹੀ ਹੈ। ਪਰ ਅੰਤਰਰਾਸ਼ਟਰੀ ਗੱਲਬਾਤ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈਇਸ ਲਈ ਮੋਦੀ ਸਰਕਾਰ ਨੂੰ ਤੁਰੰਤ ਨੀਂਦ ਤੋਂ ਜਾਗ ਕੇ ਕੈਨੇਡੀਅਨ ਹਕੂਮਤ ਨਾਲ ਸੰਪਰਕ ਸਾਧਣਾ ਚਾਹੀਦਾ ਹੈ ਅਤੇ ਇਸ ਸੰਕਟ ਦਾ ਤੁਰੰਤ ਹੱਲ ਕੱਢਣਾ ਚਾਹੀਦਾ ਹੈ।

Leave a Reply

Your email address will not be published. Required fields are marked *