Live Updates
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 17 ਕਿਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, 1 ਅਕਤੂਬਰ ਨੂੰ ਖਾਤਿਆਂ ‘ਚ ਆਵੇਗੀ ਸਹਾਇਤਾ ਰਾਸ਼ੀਹਥਿਆਰਾਂ ਦੀ ਨੁਮਾਇਸ਼ ਪਈ ਭਾਰੀ! ਪੰਜਾਬੀ ਗਾਇਕ ਆਰ ਨੇਟ ਤੇ ਸ਼ਿਵਾ ਚੌਧਰੀ ਨੂੰ ਹਰਿਆਣਾ ਪੁਲਿਸ ਦਾ ਨੋਟਿਸਧੂਰੀ ਦੇ ਬਾਲੀਆਂ ’ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਪੰਚਾਇਤ ਨੂੰ ਵਿਕਾਸ ਲਈ ₹57 ਲੱਖ ਦਾ ਚੈੱਕਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਮਾਤਾ-ਪਿਤਾਚੋਣ ਕਮਿਸ਼ਨ ਦੱਸੇ, ਵੋਟਰ ਲਿਸਟ ਤੋਂ ਅਰਵਿੰਦ ਕੇਜਰੀਵਾਲ ਦਾ ਨਾਂ ਕਿਵੇਂ ਗਾਇਬ ਹੋਇਆ? – ਆਪਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 17 ਕਿਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, 1 ਅਕਤੂਬਰ ਨੂੰ ਖਾਤਿਆਂ ‘ਚ ਆਵੇਗੀ ਸਹਾਇਤਾ ਰਾਸ਼ੀਹਥਿਆਰਾਂ ਦੀ ਨੁਮਾਇਸ਼ ਪਈ ਭਾਰੀ! ਪੰਜਾਬੀ ਗਾਇਕ ਆਰ ਨੇਟ ਤੇ ਸ਼ਿਵਾ ਚੌਧਰੀ ਨੂੰ ਹਰਿਆਣਾ ਪੁਲਿਸ ਦਾ ਨੋਟਿਸਧੂਰੀ ਦੇ ਬਾਲੀਆਂ ’ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਪੰਚਾਇਤ ਨੂੰ ਵਿਕਾਸ ਲਈ ₹57 ਲੱਖ ਦਾ ਚੈੱਕਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਮਾਤਾ-ਪਿਤਾਚੋਣ ਕਮਿਸ਼ਨ ਦੱਸੇ, ਵੋਟਰ ਲਿਸਟ ਤੋਂ ਅਰਵਿੰਦ ਕੇਜਰੀਵਾਲ ਦਾ ਨਾਂ ਕਿਵੇਂ ਗਾਇਬ ਹੋਇਆ? – ਆਪਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ
1 min read

ਕੈਨੇਡਾ ’ਚ ਪੰਜਾਬੀਆਂ ਲਈ ਵੱਡੀ ਖ਼ਬਰ, ਹੁਣ ਸਰੀ ’ਚ ਹੀ ਅਸਥੀਆਂ ਦਾ ਜਲ ਪ੍ਰਵਾਹ

ਕੈਨੇਡਾ ਦੇ ਸਰੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਲਈ ਅਹਿਮ ਖ਼ਬਰ ਹੈ। ਹੁਣ ਆਪਣੇ ਵਿਛੜੇ ਅਜ਼ੀਜ਼ਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਭਾਰਤ ਜਾਣ ਦੀ ਲੋੜ ਨਹੀਂ ਪਵੇਗੀ। ਸਰੀ ਪਬਲਿਕ ਵਾੱਰਫ ’ਤੇ ਇਸ ਮਕਸਦ ਲਈ ਇੱਕ ਅਧਿਕਾਰਤ ਥਾਂ ਤਿਆਰ ਕੀਤੀ ਗਈ ਹੈ।

ਸਰੀ ਸਿਟੀ ਵੱਲੋਂ ਇਸ ਥਾਂ ਨੂੰ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ, ਜਿੱਥੇ ਪਰਿਵਾਰ ਆਪਣੇ ਮ੍ਰਿਤਕ ਅਜ਼ੀਜ਼ਾਂ ਦੀਆਂ ਅਸਥੀਆਂ ਨੂੰ ਫਰੇਜ਼ਰ ਦਰਿਆ ਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਸਕਣਗੇ। ਸਿਟੀ ਮੁਤਾਬਕ ਇਹ ਥਾਂ ਸੱਭਿਆਚਾਰਕ ਅਤੇ ਧਾਰਮਿਕ ਰਸਮਾਂ ਨੂੰ ਸਤਿਕਾਰ ਨਾਲ ਨਿਭਾਉਣ ਲਈ ਤਿਆਰ ਕੀਤੀ ਗਈ ਹੈ।

ਇਸ ਸਹੂਲਤ ਦੀ ਵਰਤੋਂ ਕਰਨ ਲਈ ਪਰਿਵਾਰਾਂ ਨੂੰ ਪਹਿਲਾਂ ਤੋਂ ਆਨਲਾਈਨ ਬੁਕਿੰਗ ਕਰਵਾਉਣੀ ਹੋਵੇਗੀ। ਸਰੀ ਸਿਟੀ ਵੱਲੋਂ 21 ਸਤੰਬਰ ਤੋਂ ਬੁਕਿੰਗ ਬੇਨਤੀਆਂ ਸਵੀਕਾਰ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਇੱਕ ਸੈਰਾਮਨੀ ਲਈ 237 ਕੈਨੇਡੀਅਨ ਡਾਲਰ ਦੀ ਫੀਸ ਤੈਅ ਕੀਤੀ ਗਈ ਹੈ, ਜਿਸ ਵਿੱਚ ਬੁਕਿੰਗ ਪ੍ਰਬੰਧਨ, ਸਾਈਟ ਦੀ ਤਿਆਰੀ ਅਤੇ ਸਿਟੀ ਸਟਾਫ ਦੀ ਨਿਗਰਾਨੀ ਸ਼ਾਮਲ ਹੈ।

ਸਰੀ ਦੀ ਮੇਅਰ ਬ੍ਰੈਂਡਾ ਲੋਕ ਮੁਤਾਬਕ, ਵਹਿੰਦੇ ਪਾਣੀ ਵਿੱਚ ਅਸਥੀਆਂ ਦਾ ਜਲ ਪ੍ਰਵਾਹ ਕਈ ਪਰਿਵਾਰਾਂ ਲਈ ਧਾਰਮਿਕ, ਸੱਭਿਆਚਾਰਕ ਅਤੇ ਨਿੱਜੀ ਮਹੱਤਵ ਰੱਖਦਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਪਰਿਵਾਰਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਸਨਮਾਨਜਨਕ ਢੰਗ ਨਾਲ ਵਿਦਾਇਗੀ ਦੇਣ ਲਈ ਇੱਕ ਸੁਰੱਖਿਅਤ ਅਤੇ ਸਤਿਕਾਰਯੋਗ ਥਾਂ ਮੁਹੱਈਆ ਕਰਵਾਉਣਾ ਹੈ।

ਇਸ ਥਾਂ ਦੀ ਚੋਣ ਤੋਂ ਪਹਿਲਾਂ ਤਕਨੀਕੀ ਸਮੀਖਿਆ, ਭਾਈਚਾਰੇ ਨਾਲ ਸਲਾਹ-ਮਸ਼ਵਰਾ ਅਤੇ ਵਾਤਾਵਰਣ ਸਬੰਧੀ ਮੁਲਾਂਕਣ ਕੀਤਾ ਗਿਆ। ਸਿਟੀ ਕੌਂਸਲ ਨੇ 2024 ਵਿੱਚ ਫਰੇਜ਼ਰ ਦਰਿਆ ਦੇ ਨਾਲ ਅਜਿਹੀ ਥਾਂ ਲੱਭਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ Surrey Public Wharf ਨੂੰ ਇਸ ਪ੍ਰੋਜੈਕਟ ਲਈ ਚੁਣਿਆ ਗਿਆ।

ਹਾਲਾਂਕਿ, ਇਸ ਸਹੂਲਤ ਦੀ ਵਰਤੋਂ ਲਈ ਕੁਝ ਨਿਯਮ ਵੀ ਰੱਖੇ ਗਏ ਹਨ। ਸਿਟੀ ਦੀਆਂ ਹਦਾਇਤਾਂ ਮੁਤਾਬਕ ਸਿਰਫ਼ cremated remains ਯਾਨੀ ਅਸਥੀਆਂ ਹੀ ਪਾਣੀ ਵਿੱਚ ਪ੍ਰਵਾਹ ਕੀਤੀਆਂ ਜਾ ਸਕਦੀਆਂ ਹਨ। ਹੋਰ ਸਮੱਗਰੀ ਪਾਣੀ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪਰਿਵਾਰਾਂ ਨੂੰ ਸਾਈਟ ’ਤੇ ਮੌਜੂਦ ਨਿਰਦੇਸ਼ਾਂ ਅਤੇ ਸਿਟੀ ਸਟਾਫ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।

ਮੌਸਮ, ਜਵਾਰ-ਭਾਟੇ ਜਾਂ ਪਾਣੀ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਸਿਟੀ ਵੱਲੋਂ ਕਿਸੇ ਸੈਰਾਮਨੀ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਫਿਲਹਾਲ ਇਹ ਪ੍ਰੋਜੈਕਟ ਪਾਇਲਟ ਆਧਾਰ ’ਤੇ ਚੱਲੇਗਾ ਅਤੇ ਇਸ ਦੌਰਾਨ ਮਿਲਣ ਵਾਲੀ ਭਾਈਚਾਰਕ ਫੀਡਬੈਕ ਦੇ ਆਧਾਰ ’ਤੇ ਭਵਿੱਖ ਵਿੱਚ ਇਸ ਥਾਂ ਵਿੱਚ ਹੋਰ ਸੁਧਾਰ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *