Live Updates
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 17 ਕਿਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, 1 ਅਕਤੂਬਰ ਨੂੰ ਖਾਤਿਆਂ ‘ਚ ਆਵੇਗੀ ਸਹਾਇਤਾ ਰਾਸ਼ੀਹਥਿਆਰਾਂ ਦੀ ਨੁਮਾਇਸ਼ ਪਈ ਭਾਰੀ! ਪੰਜਾਬੀ ਗਾਇਕ ਆਰ ਨੇਟ ਤੇ ਸ਼ਿਵਾ ਚੌਧਰੀ ਨੂੰ ਹਰਿਆਣਾ ਪੁਲਿਸ ਦਾ ਨੋਟਿਸਧੂਰੀ ਦੇ ਬਾਲੀਆਂ ’ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਪੰਚਾਇਤ ਨੂੰ ਵਿਕਾਸ ਲਈ ₹57 ਲੱਖ ਦਾ ਚੈੱਕਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਮਾਤਾ-ਪਿਤਾਚੋਣ ਕਮਿਸ਼ਨ ਦੱਸੇ, ਵੋਟਰ ਲਿਸਟ ਤੋਂ ਅਰਵਿੰਦ ਕੇਜਰੀਵਾਲ ਦਾ ਨਾਂ ਕਿਵੇਂ ਗਾਇਬ ਹੋਇਆ? – ਆਪਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 17 ਕਿਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, 1 ਅਕਤੂਬਰ ਨੂੰ ਖਾਤਿਆਂ ‘ਚ ਆਵੇਗੀ ਸਹਾਇਤਾ ਰਾਸ਼ੀਹਥਿਆਰਾਂ ਦੀ ਨੁਮਾਇਸ਼ ਪਈ ਭਾਰੀ! ਪੰਜਾਬੀ ਗਾਇਕ ਆਰ ਨੇਟ ਤੇ ਸ਼ਿਵਾ ਚੌਧਰੀ ਨੂੰ ਹਰਿਆਣਾ ਪੁਲਿਸ ਦਾ ਨੋਟਿਸਧੂਰੀ ਦੇ ਬਾਲੀਆਂ ’ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਪੰਚਾਇਤ ਨੂੰ ਵਿਕਾਸ ਲਈ ₹57 ਲੱਖ ਦਾ ਚੈੱਕਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਦੂਜੀ ਵਾਰ ਬਣੇ ਮਾਤਾ-ਪਿਤਾਚੋਣ ਕਮਿਸ਼ਨ ਦੱਸੇ, ਵੋਟਰ ਲਿਸਟ ਤੋਂ ਅਰਵਿੰਦ ਕੇਜਰੀਵਾਲ ਦਾ ਨਾਂ ਕਿਵੇਂ ਗਾਇਬ ਹੋਇਆ? – ਆਪਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ
1 min read

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਦਲੇ ਪਾਸਪੋਰਟ ਦੇ ਨਿਯਮ, ਜਾਣੋ ਨਵੀਂ Validity

ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿੱਚ ਅਹਿਮ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਤਹਿਤ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਦੀ ਵੈਧਤਾ ਹੁਣ ਨਵੇਂ ਤਰੀਕੇ ਨਾਲ ਤੈਅ ਕੀਤੀ ਜਾਵੇਗੀ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਸੋਧੇ ਹੋਏ ਨਿਯਮਾਂ ਮੁਤਾਬਕ, 15 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਆਮ 36 ਪੰਨਿਆਂ ਵਾਲਾ ਪਾਸਪੋਰਟ ਜਾਰੀ ਹੋਣ ਦੀ ਤਾਰੀਖ ਤੋਂ ਪੰਜ ਸਾਲਾਂ ਤੱਕ ਜਾਂ ਬੱਚੇ ਦੇ 18 ਸਾਲ ਦੇ ਹੋਣ ਤੱਕ ਵੈਧ ਰਹੇਗਾ। ਇਨ੍ਹਾਂ ਦੋਵਾਂ ਵਿੱਚੋਂ ਜਿਹੜੀ ਮਿਆਦ ਪਹਿਲਾਂ ਪੂਰੀ ਹੋਵੇਗੀ, ਉਸੇ ਨੂੰ ਪਾਸਪੋਰਟ ਦੀ ਵੈਧਤਾ ਦੀ ਅੰਤਿਮ ਮਿਆਦ ਮੰਨਿਆ ਜਾਵੇਗਾ।

ਇਹ ਬਦਲਾਅ ‘ਪਾਸਪੋਰਟ (ਸੋਧ) ਨਿਯਮ, 2026’ ਰਾਹੀਂ ਕੀਤਾ ਗਿਆ ਹੈ। ਨਵੇਂ ਨਿਯਮ ਵੀਰਵਾਰ ਨੂੰ ਭਾਰਤ ਦੇ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਰਾਣੇ ‘ਪਾਸਪੋਰਟ ਨਿਯਮ, 1980’ ਵਿੱਚ ਵੀ ਸੋਧ ਕੀਤੀ ਗਈ ਹੈ।

ਸੋਧੇ ਹੋਏ ਨਿਯਮ 12(11) ਵਿੱਚ ਬੱਚਿਆਂ ਦੇ ਪਾਸਪੋਰਟ ਦੀ ਵੈਧਤਾ ਬਾਰੇ ਸਪੱਸ਼ਟ ਕੀਤਾ ਗਿਆ ਹੈ। ਇਸ ਤਹਿਤ 15 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਜਾਰੀ ਪਾਸਪੋਰਟ ਪੰਜ ਸਾਲ ਜਾਂ 18 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਰਹੇਗਾ।

ਇਸ ਤੋਂ ਇਲਾਵਾ ਪਾਸਪੋਰਟ ਅਰਜ਼ੀ ਦੀ ਫੀਸ ਨਾਲ ਜੁੜੇ ਨਿਯਮਾਂ ਵਿੱਚ ਵੀ ਸੋਧ ਕੀਤੀ ਗਈ ਹੈ। 15 ਸਤੰਬਰ 2026 ਨੂੰ ਜਾਰੀ ਨੋਟਿਸ ਮੁਤਾਬਕ, ਹਰ ਸ਼੍ਰੇਣੀ ਦੀ ਅਰਜ਼ੀ ਲਈ ਫੀਸ ਨਿਯਮਾਂ ਦੇ ਸ਼ਡਿਊਲ-4 ਵਿੱਚ ਦਿੱਤੇ ਵੇਰਵਿਆਂ ਅਨੁਸਾਰ ਹੋਵੇਗੀ।

ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਨ ਦੀ ਤਾਰੀਖ ਤੋਂ ਇਹ ਸੋਧੇ ਹੋਏ ਨਿਯਮ ਲਾਗੂ ਹੋ ਜਾਣਗੇ। ਯਾਨੀ ਹੁਣ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਦੀ ਵੈਧਤਾ ਨਵੇਂ ਨਿਯਮਾਂ ਮੁਤਾਬਕ ਤੈਅ ਕੀਤੀ ਜਾਵੇਗੀ।

Leave a Reply

Your email address will not be published. Required fields are marked *