ਪੰਜਾਬ ਵਿੱਚ ਹੋਵੇਗਾ ਹਾਕੀ ਏਸ਼ੀਆ ਕੱਪ – ਜਲੰਧਰ ਤੇ ਮੋਹਾਲੀ ਬਣਨਗੇ ਮੈਚਾਂ ਦੇ ਮੇਜ਼ਬਾਨ

ਪੰਜਾਬ ਵਿੱਚ ਖੇਡਾਂ ਨੂੰ ਹੋਰ ਵੱਡਾ ਮੰਚ ਮਿਲਣ ਜਾ ਰਿਹਾ ਹੈ। ਹੁਣ ਪੰਜਾਬ ਹਾਕੀ ਏਸ਼ੀਆ ਕੱਪ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਸ ਵੱਡੇ ਟੂਰਨਾਮੈਂਟ ਦੇ ਮੈਚ ਜਲੰਧਰ ਅਤੇ ਮੋਹਾਲੀ ਵਿੱਚ ਖੇਡੇ ਜਾਣਗੇ, ਜਦਕਿ ਫਾਈਨਲ ਮੁਕਾਬਲਾ 22 ਤੋਂ 23 ਤਰੀਕ ਦੇ ਦਰਮਿਆਨ ਕਰਵਾਇਆ ਜਾਵੇਗਾ। ਇਸ ਦਾ ਐਲਾਨ ਮੁੱਖ ਮੰਤਰੀ Bhagwant Mann ਵੱਲੋਂ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਇੱਕ ਇਤਿਹਾਸਕ ਨਿਵੇਸ਼ ਕਰ ਰਿਹਾ ਹੈ। 1,100 ਕਰੋੜ ਰੁਪਏ ਦੇ ਨਿਵੇਸ਼ ਨਾਲ 3,000 ਆਧੁਨਿਕ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ 6,000 ਹੋਰ ‘ਤੇ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਨੌਜਵਾਨਾਂ ਵਿੱਚ ਤੰਦਰੁਸਤੀ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡਾਂ ਵਿੱਚ 6,000 ਇਨਡੋਰ ਜਿੰਮ ਬਣਾਏ ਜਾ ਰਹੇ ਹਨ। ਓਲੰਪਿਕ ਤਮਗੇ ਜਿੱਤਣ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। 2025 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਜੇਤੂਆਂ ਨੂੰ 4.91 ਕਰੋੜ ਰੁਪਏ ਦੇ ਇਨਾਮ ਦਿੱਤੇ ਗਏ।

 

CM ਭਗਵੰਤ ਮਾਨ ਨੇ ‘ਆਪ’ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਟਵੀਟ ਵੀ ਕੀਤਾ, ਜਿਸ ਵਿਚ ਉਨ੍ਹਾਂ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਕਿਹਾ ਕਿ –

ਪਿਆਰੇ ਪੰਜਾਬੀਓ, ਤੁਹਾਡੀ ਆਪਣੀ ਸਰਕਾਰ ਦੇ 4 ਸਾਲ ਬੇਮਿਸਾਲ ਜੋ ਕਿਹਾ, ਉਹ ਕਰ ਦਿਖਾਇਆ। ‘ਰੰਗਲਾ ਪੰਜਾਬ’ ਵੱਲ ਸਾਡੇ ਇਤਿਹਾਸਕ ਕਦਮ
ਸਿੱਖਿਆ ਤੇ ਰੁਜ਼ਗਾਰ, ਪੰਜਾਬ ਦੇ ਸਰਕਾਰੀ ਸਕੂਲ ਦੇਸ਼ ‘ਚ ਨੰ. 11 9000+ ਸਮਾਰਟ ਕਲਾਸਾਂ, 15000+ ਅਧਿਆਪਕ ਪੱਕੇ। ਬਿਨਾਂ ਸਿਫ਼ਾਰਸ਼ 65,000 ਤੋਂ ਵੱਧ ਸਰਕਾਰੀ ਨੌਕਰੀਆਂ।

ਸਿਹਤ ਤੇ ਸੁਰੱਖਿਆ, 983 ਆਮ ਆਦਮੀ ਕਲੀਨਿਕ (5 ਕਰੋੜ+ OPD), T10 ਲੱਖ ਮੁਫ਼ਤ ਇਲਾਜ (ਸਿਹਤ ਯੋਜਨਾ)। ਦੇਸ਼ ਦੀ ਪਹਿਲੀ SSF (ਸੜਕ ਸੁਰੱਖਿਆ ਫੋਰਸ) ਨਾਲ ਮੌਤਾਂ 50% ਘਟੀਆਂ। ਖੇਤੀ, ਪਿੰਡ ਤੇ ਨਹਿਰੀ ਪਾਣੀ, 78% ਖੇਤਾਂ ਤੱਕ ਪਹੁੰਚਿਆ ਨਹਿਰੀ ਪਾਣੀ (2022 ‘ਚ ਸਿਰਫ਼ 26% ਸੀ)। ਗੰਨੇ ਦਾ ਦੇਸ਼ ‘ਚ ਸਭ ਤੋਂ ਵੱਧ ਰੇਟ (5416)। ਸਿੰਚਾਈ ਲਈ 8 ਘੰਟੇ ਨਿਰਵਿਘਨ ਬਿਜਲੀ। ਬਿਜਲੀ ਤੇ ਉਦਯੋਗ, 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ। ਪਹਿਲੀ ਵਾਰ ਪ੍ਰਾਈਵੇਟ ਪਲਾਂਟ (GVK) ਖਰੀਦਿਆ। 31.55 ਲੱਖ ਕਰੋੜ ਦਾ ਰਿਕਾਰਡ ਨਿਵੇਸ਼ ਤੇ 5.5 ਲੱਖ ਪ੍ਰਾਈਵੇਟ ਨੌਕਰੀਆਂ। ਮਹਿਲਾ ਸਸ਼ਕਤੀਕਰਨ, ‘ਮੁੱਖ ਮੰਤਰੀ

ਮਾਵਾਂ-ਧੀਆਂ ਸਤਿਕਾਰ ਯੋਜਨਾ (ਹਰ ਮਹੀਨੇ ਵ1000/ SC ਭੈਣਾਂ ਨੂੰ ਝ1500)। ਬੱਸਾਂ ‘ਚ ਮੁਫ਼ਤ ਸਫ਼ਰ।

ਕਾਨੂੰਨ ਤੇ ਨਸ਼ਾ ਮੁਕਤ ਪੰਜਾਬ: 92,264 ਨਸ਼ਾ ਤਸਕਰ ਗ੍ਰਿਫ਼ਤਾਰ, 5480 ਕਿਲੋ ਹੈਰੋਇਨ ਜ਼ਬਤ। 14,722 ਗੈਂਗਸਟਰ ਕਾਬੂ।

ਭ੍ਰਿਸ਼ਟਾਚਾਰ ਮੁਕਤ ਤੇ ਸਹੂਲਤਾਂ, 1076 ਹੈਲਪਲਾਈਨ ਰਾਹੀਂ 406 ਸੇਵਾਵਾਂ ਘਰ ਬੈਠੇ। ਸ਼ਹੀਦਾਂ ਦਾ ਸਤਿਕਾਰ, ਸ਼ਹੀਦਾਂ ਦੇ ਪਰਿਵਾਰਾਂ ਨੂੰ 11 ਕਰੋੜ ਸਨਮਾਨ ਰਾਸ਼ੀ। ਹਰ ਹਫ਼ਤੇ 9300 ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ। 3000 ਨਵੇਂ ਖੇਡ ਮੈਦਾਨ।

ਤੁਹਾਡੇ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਦੇ ਹੋਏ, ਅਸੀਂ ਪੰਜਾਬ ਨੂੰ ਮੁੜ ਤੋਂ ‘ਰੰਗਲਾ ਪੰਜਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ। ਤੁਹਾਡਾ ਸਾਥ ਇਸੇ ਤਰ੍ਹਾਂ ਬਣਿਆ ਰਹੇ!

Leave a Reply

Your email address will not be published. Required fields are marked *