ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਲੇਰਕੋਟਲਾ ਦੀ ਈਦਗਾਹ ਪਹੁੰਚੇ: ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ, ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਈਦ ਦੇ ਮੌਕੇ ‘ਤੇ ਮਲੇਰਕੋਟਲਾ ਵਿੱਚ ਈਦਗਾਹ ਪਹੁੰਚੇ। ਈਦ ਦੀ ਨਮਾਜ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।

ਸੀਐਮ ਨੇ ਕਿਹਾ ਕਿ ਈਦਗਾਹ ਵਿੱਚ ਆ ਕੇ ਉਨ੍ਹਾਂ ਨੂੰ ਸੱਕੂਨ ਮਿਲਿਆ। ਉਨ੍ਹਾਂ ਕਿਹਾ ਕਿ ਈਦ ਦੇ ਮੌਕੇ ‘ਤੇ ਸਾਰੇ ਲੋਕ ਪਿਆਰ ਨਾਲ ਇਕੱਠੇ ਹੋ ਕੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ। ਈਦ ਸਾਨੂੰ ਆਪਸੀ ਸਾਂਝ ਤੇ ਭਰਾਵਾਂਚਾਰੇ ਦੀ ਪ੍ਰੇਰਣਾ ਦਿੰਦੀ ਹੈ।

ਇਸ ਮੌਕੇ ‘ਤੇ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਮਲੇਰਕੋਟਲਾ ਵਿੱਚ ਜਲਦੀ ਹੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਹੋਰ ਵੀ ਕਈ ਵਿਕਾਸੀ ਕੰਮ ਕਰਵਾਏ ਜਾ ਰਹੇ ਹਨ। ਮਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਮਾਨ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

ਮਲੇਰਕੋਟਲਾ ਵਿੱਚ ਸਵੇਰੇ-ਸਵੇਰੇ ਵੱਡੀ ਗਿਣਤੀ ਵਿੱਚ ਲੋਕ ਈਦ ਦੀ ਨਮਾਜ ਅਦਾ ਕਰਨ ਲਈ ਇਕੱਠੇ ਹੋਏ। ਵਿਧਾਇਕ ਮੁਹੰਮਦ ਜਮੀਲ ਉਰ ਰਹਮਾਨ ਨੇ ਕਿਹਾ ਕਿ ਈਦ ਆਪਸੀ ਭਾਈਚਾਰੇ ਦਾ ਤਿਉਹਾਰ ਹੈ, ਜਿੱਥੇ ਲੋਕ ਗਲੇ ਮਿਲ ਕੇ ਆਪਣੇ ਗਿਲੇ-ਸ਼ਿਕਵੇ ਦੂਰ ਕਰਦੇ ਹਨ ਅਤੇ ਇਕੱਠੇ ਅੱਗੇ ਵਧਦੇ ਹਨ।

Leave a Reply

Your email address will not be published. Required fields are marked *