ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਖਿਡਾਰੀਆਂ ਦੀ ਡਾਇਟ ਅਲਾਊਂਸ ਨੂੰ ਕੀਤਾ ਡਬਲ

ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਖਿਡਾਰੀਆਂ ਦੀ ਡਾਇਟ ਅਲਾਊਂਸ ਨੂੰ ਡਬਲ ਕਰ ਦਿੱਤਾ ਗਿਆ ਹੈ। ਹੁਣ ਖਿਡਾਰੀਆਂ ਨੂੰ 480 ਰੁਪਏ ਡਾਈਟ ਅਲਾਊਂਸ ਦਿੱਤਾ ਜਾਵੇਗਾ। ਖਿਡਾਰੀਆਂ ਲਈ ਬਾਕਾਇਦਾ ਸ਼ੈੱਫ ਰੱਖੇ ਜਾਣਗੇ। ਨੌਕਰੀਆਂ ਵਿਚ 3 ਫੀਸਦੀ ਕੋਟਾ ਰਿਜ਼ਰਵ ਕੀਤਾ। ਦੂਜੇ ਪਾਸੇ ਮਹਿਲਾ ਕ੍ਰਿਕਟ ਵਰਲਡ ਕੱਪ ਵਿਚ ਹਿੱਸਾ ਲੈਣ ਵਾਲੀਆਂ ਤਿੰਨੋਂ ਖਿਡਾਰੀਆਂ ਨੂੰ ਡੇਢ-ਡੇਢ ਕਰੋੜ ਰੁਪਏ ਦੇਣ ਜਾ ਰਹੇ ਹਾਂ। ਇਹ ਰਕਮ ਆਨਲਾਈਨ ਟਰਾਂਸਫਰ ਕੀਤੀ ਜਾ ਰਹੀ ਹੈ।

ਸੀਐੱਮ ਮਾਨ ਨੇ ਸਾਲ 2026-27 ‘ਚ ਖੇਡਾਂ ਲਈ ਬਜਟ 350 ਕਰੋੜ ਤੋਂ ਵਧਾ ਕੇ 1,791 ਕਰੋੜ ਰੁਪਏ ਕਰ ਦਿੱਤਾ ਹੈ। ਸੂਬੇ ਵਿਚ ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2,458 ਕੀਤੀ ਗਈ ਹੈ। 324 ਨਵੇਂ ਕੋਚ ਭਰਤੀ ਕੀਤੇ ਗਏ ਤੇ 48 ਵੱਡੇ ਖਿਡਾਰੀਆਂ ਨੂੰ ਕੋਚ ਵਜੋਂ ਨੌਕਰੀ ਦਿੱਤੀ ਗਈ ਹੈ।

ਓਲੰਪਿਕ ਖੇਡਾਂ ਦੀ ਤਿਆਰੀ ਲਈ 15 ਲੱਖ ਰੁਪਏ ਤੇ ਏਸ਼ਿਆਈ ਖੇਡਾਂ ਲਈ 8 ਲੱਖ ਰੁਪਏ ਦਿੱਤੇ ਜਾ ਰਹੇ ਹਨ। ਗੋਲਡ ਮੈਡਲਿਸਟ ਖਿਡਾਰੀਆਂ ਨੂੰ 1 ਕਰੋੜ ਦਾ ਇਨਾਮ ਰੱਖਿਆ ਗਿਆ ਹੈ। 4 ਸਾਲ ਵਿਚ ਲਗਭਗ 100 ਕਰੋੜ ਦੇ ਇਨਾਮ ਦਿੱਤੇ ਗਏ ਹਨ। ਆਰਮੀ/ਏਅਰਫੋਰਸ ਖਿਡਾਰੀਆਂ ਨੂੰ ਵੀ ਸਮਾਨ, 9 ਖਿਡਾਰੀਆਂ ਨੂੰ PCS ਤੇ ਡੀਐੱਸਪੀ ਦੀ ਨੌਕਰੀ ਦਿੱਤੀ ਗਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਸਤੰਬਰ ਮਹੀਨੇ ’ਚ ‘ਖੇਡਾਂ ਵਤਨ ਪੰਜਾਬ ਦੀਆਂ ’ ਕਰਵਾਈਆਂ ਜਾਣਗੀਆਂ । ‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਪੰਜਾਬ ਦੀਆਂ ਰਿਵਾਇਤੀ ਖੇਡਾਂ ਖੇਡੀਆਂ ਜਾਣਗੀਆਂ। ਕਿਲ੍ਹਾ ਰਾਏਪੁਰ ਵਿਚ ਬਲਦਾਂ ਦੀਆਂ ਦੌੜਾਂ 14 ਸਾਲ ਬਾਅਦ ਸ਼ੁਰੂ ਹੋਈਆਂ ਹਨ।

Leave a Reply

Your email address will not be published. Required fields are marked *