Live Updates
ਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ? – ਬਲਤੇਜ ਪੰਨੂਪੰਜਾਬ ਲਈ ਚੰਗੀ ਸੋਚ ਰੱਖਣ ਵਾਲੇ ਲੋਕਾਂ ਦਾ ‘ਆਪ’ ਵਿੱਚ ਹਮੇਸ਼ਾ ਸਵਾਗਤ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨਹਰਦੀਪ ਸਿੰਘ ਮੁੰਡੀਆਂ ਤੇ ਦੀਪਕ ਬਾਲੀ ਨੇ ‘ਹਮਾਰੇ ਰਾਮ’ ਸ਼ੋਅ ਲਈ ਲੁਧਿਆਣਾ ਵਾਸੀਆਂ ਨੂੰ ਦਿੱਤਾ ਸੱਦਾ, ਆਸ਼ੂਤੋਸ਼ ਰਾਣਾ ਕਰਨਗੇ ਲਾਈਵ ਪ੍ਰਦਰਸ਼ਨਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਗਮਾਪੰਜਾਬ ਪੁਲਿਸ ਦੀ ਵਰਦੀ ਨੂੰ ਲੈ ਕੇ ਵਾਇਰਲ ਆਡੀਓ ਤੇ ਚਿੱਠੀ ਦਾ ਖੰਡਨ, ਪੁਲਿਸ ਨੇ ਦੱਸੀ ਸੱਚਾਈਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘GHOSTFACE’ ਰਿਲੀਜ਼, ਆਉਂਦੇ ਹੀ ਛਾਇਆਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਸਜ਼ਾ ਦਿੰਦੇ ਹਨ: ਬਲਤੇਜ ਪੰਨੂਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ? – ਬਲਤੇਜ ਪੰਨੂਪੰਜਾਬ ਲਈ ਚੰਗੀ ਸੋਚ ਰੱਖਣ ਵਾਲੇ ਲੋਕਾਂ ਦਾ ‘ਆਪ’ ਵਿੱਚ ਹਮੇਸ਼ਾ ਸਵਾਗਤ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨਹਰਦੀਪ ਸਿੰਘ ਮੁੰਡੀਆਂ ਤੇ ਦੀਪਕ ਬਾਲੀ ਨੇ ‘ਹਮਾਰੇ ਰਾਮ’ ਸ਼ੋਅ ਲਈ ਲੁਧਿਆਣਾ ਵਾਸੀਆਂ ਨੂੰ ਦਿੱਤਾ ਸੱਦਾ, ਆਸ਼ੂਤੋਸ਼ ਰਾਣਾ ਕਰਨਗੇ ਲਾਈਵ ਪ੍ਰਦਰਸ਼ਨਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਗਮਾਪੰਜਾਬ ਪੁਲਿਸ ਦੀ ਵਰਦੀ ਨੂੰ ਲੈ ਕੇ ਵਾਇਰਲ ਆਡੀਓ ਤੇ ਚਿੱਠੀ ਦਾ ਖੰਡਨ, ਪੁਲਿਸ ਨੇ ਦੱਸੀ ਸੱਚਾਈਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘GHOSTFACE’ ਰਿਲੀਜ਼, ਆਉਂਦੇ ਹੀ ਛਾਇਆਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਸਜ਼ਾ ਦਿੰਦੇ ਹਨ: ਬਲਤੇਜ ਪੰਨੂ
1 min read

ਆਪ ਮੰਤਰੀਆਂ ਨੇ ‘ਮਾਨ ਦੇ ਮੁਨਾਫ਼ੇ’ ਘਰ-ਘਰ ਪਹੁੰਚਾਏ, ਪੰਜਾਬ ਨੂੰ 4.5 ਸਾਲਾਂ ਦਾ ‘ਗਾਰੰਟੀ ਪਲੱਸ’ ਰਿਪੋਰਟ ਕਾਰਡ ਪੇਸ਼ ਕੀਤਾ

ਆਮ ਆਦਮੀ ਪਾਰਟੀ (ਆਪ) ਦੀ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮਾਨ ਦੇ ਮੁਨਾਫ਼ੇਮੁਹਿੰਮ ਤਹਿਤ ਆਪ ਮੰਤਰੀਆਂ ਨੇ ਸੋਮਵਾਰ ਨੂੰ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ  ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ।

 

ਇਸ ਮੁਹਿੰਮ ਦੌਰਾਨ ਆਪਆਗੂਆਂ ਨੇ ਆਮ ਲੋਕਾਂ ਨਾਲ਼ ਸਿੱਧਾ ਰਾਬਤਾ ਕਾਇਮ ਕਰਦਿਆਂ ਮਾਨ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਵੱਖ-ਵੱਖ ਜਨ-ਹਿੱਤੈਸ਼ੀ ਸਹੂਲਤਾਂ, ਜਿਵੇਂ ਕਿ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਮੁਫ਼ਤ ਸਿੱਖਿਆ ਅਤੇ ਹੋਰ ਲੋਕ-ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਆਗੂਆਂ ਨੇ ਅੰਕੜਿਆਂ ਸਮੇਤ ਸਮਝਾਇਆ ਕਿ ਇਨ੍ਹਾਂ ਸਹੂਲਤਾਂ ਨਾਲ਼ ਹਰ ਪਰਿਵਾਰ ਦੇ ਮਹੀਨਾਵਾਰ ਬਜਟ ਚ ਕਿੰਨੀ ਵੱਡੀ ਬਚਤ ਹੋ ਰਹੀ ਹੈ ਅਤੇ ਇਸ ਦਾ ਉਨ੍ਹਾਂ ਦੇ ਆਰਥਿਕ ਜੀਵਨ ਤੇ ਕਿੰਨਾ ਸਕਾਰਾਤਮਕ ਅਸਰ ਪੈ ਰਿਹਾ ਹੈ।

 

ਡੋਰ-ਟੂ-ਡੋਰ ਪ੍ਰਚਾਰ ਦੌਰਾਨ ਲੋਕਾਂ ਨੇ ਮੰਤਰੀਆਂ ਅਤੇ ਪਾਰਟੀ ਆਗੂਆਂ ਦਾ ਭਰਵਾਂ ਸਵਾਗਤ ਕੀਤਾ। ਲੋਕਾਂ ਨੇ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਤੇ ਤਸੱਲੀ ਪ੍ਰਗਟਾਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਮਾਨ ਸਰਕਾਰ ਦੇ ਇਨ੍ਹਾਂ ਯਤਨਾਂ ਨਾਲ਼ ਉਨ੍ਹਾਂ ਦੇ ਘਰੇਲੂ ਖਰਚੇ ਘਟੇ ਹਨ, ਜਿਸ ਨਾਲ਼ ਉਨ੍ਹਾਂ ਨੂੰ ਆਰਥਿਕ ਤੌਰ ਤੇ ਵੱਡੀ ਰਾਹਤ ਮਿਲੀ ਹੈ।

 

ਸੁਨਾਮ ਹਲਕੇ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪਿਛਲੇ ਪੌਣੇ ਪੰਜ ਸਾਲਾਂ ਦੌਰਾਨ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਯਤਨਾਂ ਅਤੇ ਹਰ ਘਰ ਨੂੰ ਮਿਲ ਰਹੇ ਸਿੱਧੇ ਵਿੱਤੀ ਫ਼ਾਇਦਿਆਂ ਦੀ ਜਾਣਕਾਰੀ ਦੇਣ ਲਈ ਪਾਰਟੀ ਵੱਲੋਂ ਇੱਕ ਵਿਸ਼ੇਸ਼ ਪੈਂਫਲੇਟ ਜਾਰੀ ਕੀਤਾ ਗਿਆ ਹੈ।

 

ਅਮਨ ਅਰੋੜਾ ਨੇ ਪਿਛਲੀਆਂ ਸਰਕਾਰਾਂਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਆਪਣੇ ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਦਾ ਕੰਮ ਕੀਤਾ ਹੈ। ਲੋਕਤੰਤਰ ਵਿੱਚ ਅਸਲੀ ਮਾਲਕ ਲੋਕ ਹੁੰਦੇ ਹਨ, ਇਸ ਲਈ ਆਪਸਰਕਾਰ ਆਪਣੇ ਕੰਮਾਂ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ਼ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੀ ਹੈ ਤਾਂ ਜੋ ਲੋਕ ਨਫ਼ੇ-ਨੁਕਸਾਨ ਨੂੰ ਸਮਝ ਕੇ ਵੋਟ ਪਾਉਣ ਦਾ ਸਹੀ ਫੈਸਲਾ ਲੈ ਸਕਣ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਗੁਮਰਾਹਕੁੰਨ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤੋਂ ਆਗਾਹ ਕਰਨ ਲਈ ਪਾਰਟੀ ਜਲਦ ਹੀ ਮੈਂਬਰਸ਼ਿਪ ਡ੍ਰਾਈਵ ਵੀ ਸ਼ੁਰੂ ਕਰਨ ਜਾ ਰਹੀ ਹੈ।

 

 

ਪੈਂਫਲੇਟ ਦੇ ਅੰਕੜਿਆਂ ਦਾ ਹਿਸਾਬਕਿਤਾਬ ਸਾਂਝਾ ਕਰਦਿਆਂ ਅਮਨ ਅਰੋੜਾ ਨੇ ੱਸਿਆ ਕਿ ਮਾਨ ਸਰਕਾਰ ਦੀਆਂ ਨੀਤੀਆਂ ਨਾਲ਼ ਹਰ ਪਰਿਵਾਰ ਨੂੰ ਔਸਤਨ 1 ਲੱਖ 82 ਹਜ਼ਾਰ ਰੁਪਏ ਤੱਕ ਦਾ ਸਿੱਧਾ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 300 ਯੂਨਿਟ ਮੁਫ਼ਤ ਬਿਜਲੀ ਨਾਲ਼ ਹਰ ਘਰ ਦੇ ਸਾਲਾਨਾ ਲਗਭਗ 18,000 ਰੁਪਏ ਬਚ ਰਹੇ ਹਨ, ਜਦਕਿ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਨਾਲ਼ ਪਰਿਵਾਰਾਂ ਦੀ 24,000 ਰੁਪਏ ਸਾਲਾਨਾ ਬਚਤ ਹੋ ਰਹੀ ਹੈ। ਇਸ ਤੋਂ ਇਲਾਵਾ ਮਾਵਾਂ-ਭੈਣਾਂ ਨੂੰ ਮਿਲਣ ਵਾਲੀ 1000 ਜਾਂ 1500 ਰੁਪਏ ਮਹੀਨਾਵਾਰ ਵਿੱਤੀ ਸਹਾਇਤਾ ਅਤੇ ਆਮ ਆਦਮੀ ਕਲੀਨਿਕਾਂ ਵਾਂਗ ਸਿਹਤ ਸਹੂਲਤਾਂ ਨਾਲ਼ ਸਾਲ ਦੇ ਹਜ਼ਾਰਾਂ-ਲੱਖਾਂ ਰੁਪਏ ਬਚ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੰਜਾਬ ਦਾ ਹਰ ਨਾਗਰਿਕ ਮਹਿਸੂਸ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ਼ ਉਨ੍ਹਾਂ ਨੂੰ ਨਿੱਜੀ ਤੌਰ ਤੇ ਵੱਡਾ ਆਰਥਿਕ ਲਾਭ ਪਹੁੰਚਿਆ ਹੈ।

 

ਉਥੇ ਹੀ ਮੰਤਰੀ ਕਟਾਰੂਚਕ ਨੇ ਪਠਾਨਕੋਟ ਦੇ ਭਟੋਇਆ ਵਿੱਚ ਡੋਰ-ਟੂ-ਡੋਰ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ  ਜੇਕਰ ਕਾਂਗਰਸ, ਅਕਾਲੀ ਦਲ ਜਾਂ ਬੀਜੇਪੀ ਵਰਗੀਆਂ ਪਾਰਟੀਆਂ ਦੀ ਸਰਕਾਰ ਆਉਂਦੀ ਹੈ, ਤਾਂ ਉਹ ਆਮ ਲੋਕਾਂ ਦੇ ਮਾਫ਼ ਕੀਤੇ ਬਿਜਲੀ ਬਿੱਲਾਂ ਦੀ ਸਹੂਲਤ ਬੰਦ ਕਰ ਦੇਣਗੀਆਂ ਅਤੇ ਸੂਬੇ ਚ ਮੁੜ ਨਸ਼ੇ ਦਾ ਕਾਰੋਬਾਰ ਵਧੇਗਾ। ਇਸ ਮੌਕੇ ਉਨ੍ਹਾਂ ਨੇਲੋਕਾਂ ਨੂੰ  ਸਰਕਾਰ ਵੱਲੋਂ ਪਰਿਵਾਰਾਂ ਨੂੰ ਮਿਲੇ ਫਾਇਦਿਆਂ ਸੰਬੰਧੀ ਪੰਫਲੇਟ ਵੀ ਵੰਡੇ।

 

ਕੈਬਿਨੇਟ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਵਿਖੇ ਘਰ-ਘਰ ਜਾ ਕੇ ਲੋਕਾਂ ਨਾਲ਼ ਮੁਲਾਕਾਤ ਕੀਤੀ ਅਤੇ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਹੂਲਤਾਂ ਦੇ ਆਰਥਿਕ ਫ਼ਾਇਦਿਆਂ ਬਾਰੇ ਜਾਣਕਾਰੀ ਵੀ ਦਿੱਤੀ। ਲੋਕਾਂ ਨੇ ਸਹੂਲਤਾਂ ‘ਤੇ ਤਸੱਲੀ ਪ੍ਰਗਟਾਈ ਅਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ।

 

ਕੈਬਿਨੇਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਪਣੇ ਹਲਕੇ ਦੇ ਇਲਾਕਾ ਵਾਸੀਆਂ ਨਾਲ਼ ਕੀਤੀਆਂ ਮੁਲਾਕਾਤਾਂ ਅਤੇ ਮਾਨ ਸਰਕਾਰ ਦਾ ਰਿਪੋਰਟ ਕਾਰਡਪੇਸ਼ ਕੀਤਾ, ਇਸ ਮੌਕੇ ਉਹਨਾਂ ਨੇ ਅਨੇਕਾਂ ਪਰਿਵਾਰਾਂ ਨੂੰ ₹10 ਲੱਖ ਵਾਲ਼ੇ ਸਿਹਤ ਕਾਰਡ ਵੀ ਵੰਡੇ।  ਸਿਖਿਆ ਮੰਤਰੀ ਹਰਜੋਤ ਬੈਂਸ, ਵਿੱਤ ਮੰਤਰੀ ਹਰਪਾਲ ਚੀਮਾ, ਮੰਤਰੀ ਰਵਜੋਤ ਸਿੰਘ, ਮੋਹਿੰਦਰ ਭਗਤ, ਤਰੁਣਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡਿਆਂ ਅਤੇ ਹਰਭਜਨ ਸਿੰਘ ਈਟੀਓ ਨੇ ਵੀ ਇਸ ਮੁਹਿੰਮ ਨੂੰ ਅੱਗੇ ਵਵਾਉਂਦਿਆ ਆਪਣ-ਆਪਣੇ ਹਲਕਿਆਂ ਵਿੱਚ ਪ੍ਰਚਾਰ ਕੀਤਾ।

 

ਜਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਘਰ-ਘਰ ਚੋਣ ਮੁਹਿੰਮ ਦੀ ਸ਼ੁਰੂਆਤ  ਕਰਦਿਆਂ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕੰਮਾਂ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਮਾਨ ਦਾ ਮੁਨਾਫ਼ਾ’ ਨੂੰ ਚੋਣ ਮੁਹਿੰਮ ਦੇ ਕੇਂਦਰ ਵਿੱਚ ਰੱਖਦਿਆਂ ਸਰਕਾਰ ਦੇ ਕੰਮਾਂ ਨਾਲ ਲੋਕਾਂ ਨੂੰ ਹੋ ਰਹੇ ਸਿੱਧੇ ਵਿੱਤੀ ਲਾਭਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਮੇਤ ਵੱਖ-ਵੱਖ ਪਹਿਲਕਦਮੀਆਂ ਰਾਹੀਂ ਅੱਜ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਲਾਭ ਮਿਲ ਰਿਹਾ ਹੈ।

 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿੱਚ ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਬਜ਼ੁਰਗਾਂ, ਮਹਿਲਾਵਾਂ, ਨੌਜਵਾਨਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਦੇ ਵਿਚਾਰ ਸੁਣੇ, ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਵੱਖ-ਵੱਖ ਯੋਜਨਾਵਾਂ ਤੇ ਪਹਿਲਕਦਮੀਆਂ ਆਮ ਪਰਿਵਾਰਾਂ ਨੂੰ ਕਿਵੇਂ ਸਿੱਧਾ ਲਾਭ ਪਹੁੰਚਾ ਰਹੀਆਂ ਹਨ।

 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਂਫਲੇਟ ਜਾਰੀ ਕਰਦਿਆਂ ਲੋਕਾਂ ਨੂੰ ਦੱਸਿਆ:

 

ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਨੂੰ ਭੁੱਲ ਕੇ ਵੀ ਵੋਟ ਨਾ ਦਿਓ। ਇਨ੍ਹਾਂ ਨੂੰ ਵੋਟ ਪਾਉਣਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਜੇਕਰ ਇਹ ਪਾਰਟੀਆਂ ਸੱਤਾ ਵਿੱਚ ਆਉਂਦੀਆਂ ਹਨ:

 

ਇਹ ਤੁਹਾਡੀ ਮੁਫ਼ਤ ਬਿਜਲੀ ਬੰਦ ਕਰ ਦੇਣਗੇ। ਤੁਹਾਨੂੰ ਦੁਬਾਰਾ ਹਜ਼ਾਰਾਂ ਰੁਪਏ ਦੇ ਬਿੱਲ ਭਰਨੇ ਪੈਣਗੇ।

 

ਅਕਾਲੀ ਅਤੇ ਭਾਜਪਾ ਸਰਕਾਰ ਦੇ ਮੰਤਰੀ ਨਸ਼ੇ ਵੇਚਦੇ ਹੁੰਦੇ ਸਨ। ਜੇਕਰ ਉਹ ਵਾਪਸ ਆ ਗਏ ਤਾਂ ਪੰਜਾਬ ਵਿੱਚ ਫਿਰ ਤੋਂ ਸ਼ਰੇਆਮ ਨਸ਼ੇ ਵਿਕਣਗੇ।

 

ਇਹ ਸਾਰੇ ਆਮ ਆਦਮੀ ਕਲੀਨਿਕ ਬੰਦ ਕਰ ਦੇਣਗੇ।

 

ਇਹ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਖਾਤੇ ਬੰਦ ਕਰ ਦੇਣਗੇ ਜਿਨ੍ਹਾਂ ਵਿੱਚ ਹਰ ਤਿੰਨ ਮਹੀਨਿਆਂ ਬਾਅਦ ₹3,000 ਜਾਂ ₹4,500 ਆ ਰਹੇ ਹਨ।

 

ਆਪ ਸਰਕਾਰ ਖੇਤਾਂ ਤੱਕ ਨਹਿਰੀ ਪਾਣੀ ਲੈ ਕੇ ਆਈ। ਇਹ ਪਾਰਟੀਆਂ ਉਹ ਨਹਿਰੀ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਵੇਚ ਦੇਣਗੀਆਂ।

 

ਆਪ ਸਰਕਾਰ ਨੇ ਖੇਤੀਬਾੜੀ ਲਈ ਦਿਨ ਵੇਲੇ ਬਿਜਲੀ ਦੇਣੀ ਸ਼ੁਰੂ ਕੀਤੀ ਸੀ। ਜੇਕਰ ਤੁਸੀਂ ਉਨ੍ਹਾਂ ਨੂੰ ਵੋਟ ਦਿੱਤੀ ਤਾਂ ਤੁਹਾਨੂੰ ਬਿਜਲੀ ਦੀ ਉਡੀਕ ਵਿੱਚ ਫਿਰ ਤੋਂ ਸਾਰੀ ਰਾਤ ਜਾਗਣਾ ਪਵੇਗਾ।

 

ਇਹ ਉਹ ਕਾਰਡ ਬੰਦ ਕਰ ਦੇਣਗੇ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ₹10 ਲੱਖ ਤੱਕ ਦਾ ਮੁਫ਼ਤ ਇਲਾਜ ਦਿੰਦਾ ਹੈ।

 

ਇਹ ਤੀਰਥ ਯਾਤਰਾਅਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਬੰਦ ਕਰ ਦੇਣਗੇ।

 

ਭਗਵੰਤ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕੀਤੀ। ਇਹ ਪਾਰਟੀਆਂ ਸਾਰੇ ਸਕੂਲਾਂ ਨੂੰ ਫਿਰ ਤੋਂ ਤਬਾਹ ਕਰ ਦੇਣਗੀਆਂ।

 

ਜੇਕਰ ਇਹ ਪਾਰਟੀਆਂ ਸੱਤਾ ਵਿੱਚ ਆਉਂਦੀਆਂ ਹਨ, ਤਾਂ ਤੁਹਾਨੂੰ ਸਰਕਾਰੀ ਨੌਕਰੀਆਂ ਲਈ ਫਿਰ ਤੋਂ ਰਿਸ਼ਵਤ ਦੇਣੀ ਪਵੇਗੀ। ਭਗਵੰਤ ਮਾਨ ਨੇ ਵੱਡੀ ਮੁਸ਼ਕਿਲ ਨਾਲ ਸਰਕਾਰੀ ਨੌਕਰੀਆਂ ਲਈ ਰਿਸ਼ਵਤਖੋਰੀ ਖ਼ਤਮ ਕੀਤੀ ਹੈ।

 

ਹਰ ਪਾਰਟੀ ਦੇ ਮੁੱਖ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗੇ ਹਨ, ਪਰ ਸੀਐਮ ਭਗਵੰਤ ਮਾਨ ਤੇ ਇੱਕ ਵੀ ਦੋਸ਼ ਨਹੀਂ ਲੱਗਾ। ਭਗਵੰਤ ਮਾਨ ਕੱਟੜ ਇਮਾਨਦਾਰ ਹਨ। ਇਸ ਵਾਰ ਪਾਰਟੀ ਵੱਲ ਨਾ ਦੇਖੋ, ਆਪਣੇ ਪਰਿਵਾਰ ਵੱਲ ਦੇਖੋ। ਭਗਵੰਤ ਮਾਨ ਨੂੰ ਵੋਟ ਦਿਓ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਓ। ਫਿਰ ਇਕ ਵਾਰ, ਭਗਵੰਤ ਮਾਨ ਦੀ ਇਮਾਨਦਾਰ ਸਰਕਾਰ

 

ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਗਠਜੋੜ ਇਨ੍ਹਾਂ ਸ਼ਰਤਾਂ ਤੇ ਹੋਇਆ ਹੈ: ਭਾਜਪਾ ਸੰਸਦ ਚ ਤਿੰਨ “ਕਾਲੇ” ਖੇਤੀ ਕਾਨੂੰਨ ਦੁਬਾਰਾ ਲਿਆਵੇਗੀ ਅਤੇ ਇਸ ਵਾਰ ਅਕਾਲੀ ਦਲ ਉਨ੍ਹਾਂ ਦਾ ਸਮਰਥਨ ਕਰੇਗਾ। ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਜਾਵੇਗਾ। ਭਾਜਪਾ ਦੀ ਕੇਂਦਰ ਸਰਕਾਰ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਵੇਗੀ।

 

ਇਨ੍ਹਾਂ ਪਾਰਟੀਆਂ ਨੇ 75 ਸਾਲਾਂ ਵਿੱਚ ਕੀ ਕੀਤਾ? ਉਨ੍ਹਾਂ ਨੇ ਪੰਜਾਬ ਨੂੰ ਦਹਿਸ਼ਤਗਰਦੀ, ਨਸ਼ੇ, ਸੁੱਕੇ ਖੇਤ, ਗਰੀਬੀ, ਬੇਰੋਜ਼ਗਾਰੀ, ਟੁੱਟੇ ਸਕੂਲ ਅਤੇ ਮੰਦੇਹਾਲ ਹਸਪਤਾਲ ਦਿੱਤੇ। ਇਨ੍ਹਾਂ ਦੇ ਆਗੂਆਂ ਨੇ ਆਪਣੇ ਬੱਚਿਆਂ ਨੂੰ ਲੰਡਨ ਅਤੇ ਕੈਨੇਡਾ ਵਿੱਚ ਪੜ੍ਹਾਇਆ ਜਦੋਂ ਕਿ ਤੁਹਾਡੇ ਬੱਚਿਆਂ ਨੂੰ ਟੁੱਟੇ-ਭੱਜੇ ਸਕੂਲਾਂ ਵਿੱਚ ਭੇਜਿਆ। ਉਨ੍ਹਾਂ ਨੇ ਆਪਣਾ ਇਲਾਜ ਅਮਰੀਕਾ ਵਿੱਚ ਕਰਵਾਇਆ ਜਦੋਂ ਕਿ ਤੁਹਾਡੇ ਹਸਪਤਾਲਾਂ ਵਿੱਚ ਦਵਾਈਆਂ ਅਤੇ ਡਾਕਟਰਾਂ ਦੀ ਘਾਟ ਸੀ। ਰੇਤ, ਸ਼ਰਾਬ, ਕੇਬਲ ਅਤੇ ਟਰਾਂਸਪੋਰਟ ਸਮੇਤ ਹਰ ਕਾਰੋਬਾਰ ਤੇ ਉਨ੍ਹਾਂ ਦਾ ਪੂਰਾ ਏਕਾਧਿਕਾਰ ਸੀ। ਪੰਜਾਬ ਦੇ ਲੋਕਾਂ ਦਾ ਪੈਸਾ ਸਿੱਧਾ ਉਨ੍ਹਾਂ ਦੀਆਂ ਜੇਬਾਂ ਵਿੱਚ ਗਿਆ।

Leave a Reply

Your email address will not be published. Required fields are marked *