Live Updates
ਪੰਜਾਬ ’ਚ ਅੱਜ ਮੀਂਹ ਦਾ ਅਲਰਟ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਠੰਡ ਵਧਣ ਦੇ ਆਸਾਰਭਾਰਤ ਨੂੰ 181 ਦੌੜਾਂ ਦਾ ਟੀਚਾ, ਵੈਭਵ ਸੂਰਿਆਵੰਸ਼ੀ 4 ਤੇ ਸੰਜੂ ਸੈਮਸਨ 14 ਦੌੜਾਂ ਬਣਾ ਕੇ ਆਊਟ; ਅਭਿਸ਼ੇਕ ਸ਼ਰਮਾ ਤੇ ਸ਼੍ਰੇਅਸ ਅਈਅਰ ਕ੍ਰੀਜ਼ ’ਤੇਲੁਧਿਆਣਾ ’ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ CASO, 25 ਗਜ਼ਟਿਡ ਅਧਿਕਾਰੀ ਮੈਦਾਨ ’ਚ ਉਤਰੇਅਮਿਤਾਭ ਬੱਚਨ ਤੇ ਦਿਲਜੀਤ ਦੋਸਾਂਝ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੇਅਰ ਨੂੰ ਮਿਲੀ ਈਮੇਲਦਿਲਜੀਤ ਦੋਸਾਂਝ ਦੇ ਫੈਨਜ਼ ਲਈ ਖੁਸ਼ਖਬਰੀ, ਦਿੱਲੀ ’ਚ ਹੋਣ ਵਾਲੇ ਕੰਸਰਟ ਨੂੰ ਮਿਲੀ ਮਨਜ਼ੂਰੀ‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ’ਚ ਅੱਜ ਮੀਂਹ ਦਾ ਅਲਰਟ, 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਠੰਡ ਵਧਣ ਦੇ ਆਸਾਰਭਾਰਤ ਨੂੰ 181 ਦੌੜਾਂ ਦਾ ਟੀਚਾ, ਵੈਭਵ ਸੂਰਿਆਵੰਸ਼ੀ 4 ਤੇ ਸੰਜੂ ਸੈਮਸਨ 14 ਦੌੜਾਂ ਬਣਾ ਕੇ ਆਊਟ; ਅਭਿਸ਼ੇਕ ਸ਼ਰਮਾ ਤੇ ਸ਼੍ਰੇਅਸ ਅਈਅਰ ਕ੍ਰੀਜ਼ ’ਤੇਲੁਧਿਆਣਾ ’ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ CASO, 25 ਗਜ਼ਟਿਡ ਅਧਿਕਾਰੀ ਮੈਦਾਨ ’ਚ ਉਤਰੇਅਮਿਤਾਭ ਬੱਚਨ ਤੇ ਦਿਲਜੀਤ ਦੋਸਾਂਝ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੇਅਰ ਨੂੰ ਮਿਲੀ ਈਮੇਲਦਿਲਜੀਤ ਦੋਸਾਂਝ ਦੇ ਫੈਨਜ਼ ਲਈ ਖੁਸ਼ਖਬਰੀ, ਦਿੱਲੀ ’ਚ ਹੋਣ ਵਾਲੇ ਕੰਸਰਟ ਨੂੰ ਮਿਲੀ ਮਨਜ਼ੂਰੀ‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
1 min read

ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਖੇਡਾਂ ‘ਚ ਬਣਾਇਆ ਮੋਹਰੀ-ਬਲਤੇਜ ਸਿੰਘ ਪੰਨੂ

ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ‘ ਦੇ ਸੀਜ਼ਨ-4 ਦੇ ਮਸ਼ਾਲ ਮਾਰਚ ਨੂੰ ਰਾਤ ਪਟਿਆਲਾ ਠਹਿਰਾਉ ਉਪਰੰਤ ਅੱਜ ਰਿੰਕ ਹਾਲ ਬਾਰਾਂਦਰੀ ਤੋਂ ਅਗਲੇ ਪੜਾਅ ਫ਼ਤਹਿਗੜ੍ਹ ਸਾਹਿਬ ਲਈ ਰਵਾਨਾ ਕੀਤਾ ਗਿਆ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਖੇਡਾਂ ਦਾ ਸੱਭਿਆਚਾਰ ਪੈਦਾ ਕਰਨ ਅਤੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਪੈਦਾ ਕਰਨ ਦੇ ਸੁਫ਼ਨੇ ਨੂੰ ਹਕੀਕੀ ਰੂਪ ਦਿੱਤਾ ਹੈ। ਇਸ ਮੌਕੇ ਪੀ.ਆਰ.ਟੀ.ਸੀ ਚੇਅਰਮੈਨ ਹਰਪਾਲ ਜੁਨੇਜਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਗੋਲਡੀ ਤੇ ਏ.ਡੀ.ਸੀ ਦਮਨਜੀਤ ਸਿੰਘ ਮਾਨ ਵੀ ਪੁੱਜੇ ਹੋਏ ਸਨ।

ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਖੇਡਾਂ ਨੇ ਰਾਜ ਅੰਦਰ ਨਸ਼ਿਆਂ ‘ਤੇ ਲਗਾਮ ਕਸਣ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ ਰਾਜ ਅੰਦਰ 3100 ਖੇਡ ਸਟੇਡੀਅਮ ਬਣੇ ਹਨ ਅਤੇ ਇਹ ਖੇਡਾਂ ਸਾਡੇ ਸੂਬੇ ਦੇ ਲੋਕਾਂ ਦੀ ਤਿੰਨ ਪੀੜ੍ਹੀਆਂ ਨੂੰ ਇੱਕੋ ਜਗ੍ਹਾ ਖੇਡਣ ਦਾ ਮੌਕਾ ਦੇ ਰਹੀਆਂ ਹਨ।

ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਨਸ਼ੇ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਬਲਕਿ ਇਹ ਪੂਰੇ ਭਾਰਤ ਤੇ ਪੂਰੇ ਵਿਸ਼ਵ ਦੀ ਸਮੱਸਿਆ ਹੈ, ਪਰੰਤੂ ਜਿਹੋ ਜਿਹੀ ਯੋਜਨਾਬੱਧ ‘ਯੁੱਧ ਨਸ਼ਿਆਂ ਵਿਰੁੱਧ‘ ਜੰਗ, ਸੂਬੇ ਦੇ ਲੋਕਾਂ ਨੂੰ ਨਾਲ ਲੈਕੇ ਭਗਵੰਤ ਮਾਨ ਸਰਕਾਰ ਨੇ ਵਿੱਢੀ ਹੈ, ਨਸ਼ਿਆਂ ਵਿਰੁੱਧ ਅਜਿਹੀ ਲੜਾਈ ਪੂਰੇ ਦੇਸ਼ ਭਰ ‘ਚ ਕਿਤੇ ਵੀ ਨਹੀਂ ਹੈ, ਇੱਥੋਂ ਤੱਕ ਕਿ ਗੁਜਰਾਤ ਵਿੱਚ ਵੀ ਨਹੀਂ, ਜਿੱਥੇ ਵੱਡੀ ਮਾਤਰਾ ‘ਚ ਨਸ਼ੇ ਫੜੇ ਜਾਂਦੇ ਹਨ।  ਉਨ੍ਹਾਂ ਕਿਹਾ ਕਿ ਇਸ ਯੋਜਨਾਬੱਧ ਜੰਗ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।

ਬਲਤੇਜ ਸਿੰਘ ਪੰਨੂ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਰੱਖਿਅਤ ਹੱਥਾਂ ‘ਚ ਹੈ, ਇਸ ਦੀ ਵਿਰੋਧੀਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਖਾਮਿਆਜ਼ਾ ਸਾਡੇ ਕਿਸਾਨਾਂ ਨੂੰ ਭੁਗਤਣਾ ਪਵੇਗਾ ਅਤੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਸੁਣਨੀਆਂ ਚਾਹੀਦੀਆਂ ਹਨ।

ਇਸ ਦੌਰਾਨ ਬਲਤੇਜ ਸਿੰਘ ਪੰਨੂ ਨੇ ਤਲਵਾਰਬਾਜ਼ੀ ਦੀ ਰਾਸ਼ਟਰ ਮੰਡਲ ਚੈਂਪੀਅਨਸ਼ਿਪ ‘ਚ ਫੋਇਲ ਕੈਟੇਗਰੀ ‘ਚ ਕਾਂਸੀ ਤਗਮਾ ਜੇਤੂ ਖਿਡਾਰੀ ਤੇ ਕੋਚ ਅਰਜਨ, ਅਥਲੈਟਿਕਸ ‘ਚ ਓਲੰਪੀਅਨ ਕੋਚ ਗੁਰਪ੍ਰੀਤ ਸਿੰਘ ਅਤੇ ਏਸ਼ੀਅਨ ਸਿਲਵਰ ਮੈਡਲ ਜੇਤੂ ਕ੍ਰਿਕਟਰ ਤੇ ਕੋਚ ਕਨਿਕਾ ਅਹੂਜਾ ਨੂੰ ਸਨਮਾਨਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਲਾਕ ਪੱਧਰ ‘ਤੇ 5 ਖੇਡਾਂ, ਕਬੱਡੀ, ਖੋ-ਖੋ, ਵਾਲੀਬਾਲ, ਫੁਟਬਾਲ ਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ, ਜ਼ਿਲ੍ਹਾ ਪੱਧਰ ‘ਤੇ 28 ਅਤੇ ਰਾਜ ਪੱਧਰ ‘ਤੇ 38 ਖੇਡਾਂ ਦੇ ਮੁਕਾਬਲੇ ਹੋਣਗੇ।

ਇਸ ਮੌਕੇ ਓਐਸਡੀ ਗੁਰਵਿੰਦਰ ਸਿੰਘ, ਜ਼ਿਲ੍ਹੇ ਦੇ ਉਘੇ ਖਿਡਾਰੀਆਂ ਸਮੇਤ ਕੋਚ ਗੁਰਵਿੰਦਰ ਸਿੰਘ, ਗੌਰਵ ਸ਼ਰਮਾ ਆਰਚਰੀ ਕੋਚ, ਸ਼ਿਵਾ ਏਸ਼ੀਅਨ ਚੈਪੀਨਸ਼ਿਪ ਗੋਲਡ ਮੈਡਲਿਸਟ, ਨਵਿੰਦਰ ਸਿੰਘ ਫੁੱਟਬਾਲ ਕੋਚ, ਗੁਰਪਾਲ ਸਿੰਘ ਐਥਲੈਟਿਕਸ ਕੋਚ, ਕੰਵਲਦੀਪ ਸਿੰਘ ਬਾਸਕਟਬਾਲ ਕੋਚ, ਪਰਮਿੰਦਰ ਸਿੰਘ ਵਾਲੀਬਾਲ ਕੋਚ, ਹਰਮਿੰਦਰ ਸਿੰਘ ਕਾਮਨਵੈਲਥ ਗੇਮਜ ਮੈਡਲਿਸਟ (ਐਥਲੈਟਿਕਸ), ਸਹਿਜਦੀਪ ਸਿੰਘ ਸੁਪਰਵਾਈਜਰ ਨਰਸਰੀਜ, ਨਵਜੋਤ ਪਾਲ ਸਿੰਘ ਫੁੱਟਬਾਲ ਕੋਚ, ਗੁਰਮੀਤ ਸਿੰਘ ਬਾਸਕਿਟਬਾਲ ਕੋਚ ਅਤੇ ਗੁਰਦੀਪ ਕੋਰ ਕਬੱਡੀ ਕੋਚ, ਰਮਨੀਕ ਅਹੂਜਾ ਬਾਸਕਟਬਾਲ ਕੋਚ ਅਤੇ ਸੰਦੀਪ ਸਿੰਘ ਕ੍ਰਿਕਟ ਕੋਚ ਸਮੇਤ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀ ਤੇ ਖਿਡਾਰੀ, ਕੋਚ ਤੇ ਅਧਿਆਪਕ ਵੀ ਮੌਜੂਦ ਸਨ।

Leave a Reply

Your email address will not be published. Required fields are marked *