Live Updates
ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ
1 min read

ਜਰਮਨੀ ਨੇ ਰਚਿਆ ਇਤਿਹਾਸ, ਸਪੇਨ ਨੂੰ ਹਰਾ ਕੇ ਜਿੱਤਿਆ ਹਾਕੀ ਵਰਲਡ ਕੱਪ 2026

ਜਰਮਨੀ ਨੇ ਸਪੇਨ ਨੂੰ 1-0 ਨਾਲ ਹਰਾ ਕੇ ਹਾਕੀ ਵਰਲਡ ਕੱਪ 2026 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਜਿੱਤ ਦੇ ਨਾਲ ਜਰਮਨੀ ਨੇ ਲਗਾਤਾਰ ਦੂਜੀ ਵਾਰ ਵਰਲਡ ਕੱਪ ਟਰਾਫੀ ਜਿੱਤੀ ਹੈ, ਜਦਕਿ ਟੂਰਨਾਮੈਂਟ ਦੇ ਇਤਿਹਾਸ ਵਿੱਚ ਇਹ ਉਸਦਾ ਚੌਥਾ ਵਿਸ਼ਵ ਕੱਪ ਖਿਤਾਬ ਹੈ।

ਬੈਲਜੀਅਮ ਦੇ ਵਾਵਰ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਦਾ ਇਕਲੌਤਾ ਗੋਲ ਜਰਮਨੀ ਦੇ ਮਿਸ਼ੇਲ ਸਟੂਥਾਪ ਨੇ 44ਵੇਂ ਮਿੰਟ ਵਿੱਚ ਕੀਤਾ। ਪਹਿਲੇ ਹਾਫ਼ ਵਿੱਚ ਦੋਵੇਂ ਟੀਮਾਂ ਗੋਲ ਕਰਨ ਵਿੱਚ ਨਾਕਾਮ ਰਹੀਆਂ। ਤੀਜੇ ਕੁਆਰਟਰ ਵਿੱਚ ਸਪੇਨ ਨੇ ਲਗਾਤਾਰ ਹਮਲੇ ਕੀਤੇ ਅਤੇ ਕਈ ਮੌਕੇ ਬਣਾਏ, ਪਰ ਜਰਮਨੀ ਨੇ ਕਾਊਂਟਰ ਅਟੈਕ ਦਾ ਫਾਇਦਾ ਚੁੱਕਦਿਆਂ 44ਵੇਂ ਮਿੰਟ ਵਿੱਚ ਗੋਲ ਕਰਕੇ ਬੜ੍ਹਤ ਹਾਸਲ ਕਰ ਲਈ।

ਮੈਚ ਵਿੱਚ ਸਪੇਨ ਨੇ ਜਰਮਨੀ ਨਾਲੋਂ ਜ਼ਿਆਦਾ ਹਮਲਾਵਰ ਖੇਡ ਦਿਖਾਈ। ਸਪੇਨ ਨੇ 24 ਸਰਕਲ ਐਂਟਰੀਆਂ ਅਤੇ 9 ਸ਼ਾਟ ਲਗਾਏ, ਜਦਕਿ ਜਰਮਨੀ ਦੀਆਂ 12 ਸਰਕਲ ਐਂਟਰੀਆਂ ਅਤੇ 5 ਸ਼ਾਟ ਰਹੇ। ਇਸਦੇ ਬਾਵਜੂਦ ਜਰਮਨੀ ਨੇ ਆਪਣੇ ਮਿਲੇ ਮੌਕਿਆਂ ਵਿੱਚੋਂ ਇੱਕ ਨੂੰ ਗੋਲ ਵਿੱਚ ਬਦਲ ਕੇ ਖਿਤਾਬ ਆਪਣੇ ਨਾਂ ਕਰ ਲਿਆ।

ਇਸ ਖਿਤਾਬ ਦੇ ਨਾਲ ਜਰਮਨੀ ਦੇ ਵਰਲਡ ਕੱਪ ਖਿਤਾਬਾਂ ਦੀ ਗਿਣਤੀ 4 ਹੋ ਗਈ ਹੈ ਅਤੇ ਉਹ ਪਾਕਿਸਤਾਨ ਦੇ ਬਰਾਬਰ ਆ ਗਿਆ ਹੈ। ਜਰਮਨੀ ਨੇ ਇਸ ਤੋਂ ਪਹਿਲਾਂ 2002, 2006 ਅਤੇ 2023 ਵਿੱਚ ਵਰਲਡ ਕੱਪ ਜਿੱਤਿਆ ਸੀ, ਜਦਕਿ ਪਾਕਿਸਤਾਨ ਨੇ 1971, 1978, 1982 ਅਤੇ 1994 ਵਿੱਚ ਖਿਤਾਬ ਆਪਣੇ ਨਾਂ ਕੀਤਾ ਸੀ।

ਸਪੇਨ ਦੀ ਟੀਮ 1998 ਤੋਂ ਬਾਅਦ ਪਹਿਲੀ ਵਾਰ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ। ਹਾਲਾਂਕਿ ਟੀਮ ਆਪਣਾ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਇੱਕ ਵਾਰ ਫਿਰ ਖੁੰਝ ਗਈ।

ਉੱਧਰ, ਜਰਮਨੀ ਨੇ 2021 ਟੋਕੀਓ ਓਲੰਪਿਕ ਦੇ ਕਾਂਸੇ ਦੇ ਤਮਗੇ ਵਾਲੇ ਮੁਕਾਬਲੇ ਵਿੱਚ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। ਇਸ ਤੋਂ ਬਾਅਦ ਟੀਮ ਨੇ 2 ਵਰਲਡ ਕੱਪ, ਇੱਕ ਓਲੰਪਿਕ ਸਿਲਵਰ ਅਤੇ ਇੱਕ ਯੂਰਪੀਅਨ ਖਿਤਾਬ ਜਿੱਤਿਆ ਹੈ। ਕੋਚ ਆਂਦ੍ਰੇ ਹੇਨਿੰਗ ਲਈ 2022 ਵਿੱਚ ਟੀਮ ਦੀ ਕਮਾਨ ਸੰਭਾਲਣ ਤੋਂ ਬਾਅਦ ਇਹ ਚੌਥਾ ਵੱਡਾ ਖਿਤਾਬ ਹੈ।

ਬ੍ਰਾਂਜ਼ ਮੈਡਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਨੀਦਰਲੈਂਡਸ ਨੂੰ 2-1 ਨਾਲ ਹਰਾ ਕੇ ਕਾਂਸੇ ਦਾ ਤਮਗਾ ਜਿੱਤਿਆ। ਅਰਜਨਟੀਨਾ ਵੱਲੋਂ ਮੈਥਿਆਸ ਨੇ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਜੇਤੂ ਗੋਲ ਕੀਤਾ।

ਭਾਰਤ ਦੀ ਗੱਲ ਕਰੀਏ ਤਾਂ ਹਾਕੀ ਵਰਲਡ ਕੱਪ 2026 ਵਿੱਚ ਭਾਰਤੀ ਟੀਮ 8ਵੇਂ ਸਥਾਨ ’ਤੇ ਰਹੀ। 7ਵੇਂ-8ਵੇਂ ਸਥਾਨ ਦੇ ਮੁਕਾਬਲੇ ਵਿੱਚ ਭਾਰਤ ਅਤੇ ਬੈਲਜੀਅਮ ਦਾ ਮੈਚ 3-3 ਨਾਲ ਡਰਾਅ ਰਿਹਾ, ਪਰ ਸ਼ੂਟਆਊਟ ਵਿੱਚ ਬੈਲਜੀਅਮ ਨੇ 4-3 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਭਾਰਤ ਨੂੰ ਦੂਜੇ ਰਾਊਂਡ ਵਿੱਚ ਅਰਜਨਟੀਨਾ ਤੋਂ 3-5 ਅਤੇ ਨੀਦਰਲੈਂਡਸ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Leave a Reply

Your email address will not be published. Required fields are marked *