Live Updates
ਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ? – ਬਲਤੇਜ ਪੰਨੂਪੰਜਾਬ ਲਈ ਚੰਗੀ ਸੋਚ ਰੱਖਣ ਵਾਲੇ ਲੋਕਾਂ ਦਾ ‘ਆਪ’ ਵਿੱਚ ਹਮੇਸ਼ਾ ਸਵਾਗਤ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨਹਰਦੀਪ ਸਿੰਘ ਮੁੰਡੀਆਂ ਤੇ ਦੀਪਕ ਬਾਲੀ ਨੇ ‘ਹਮਾਰੇ ਰਾਮ’ ਸ਼ੋਅ ਲਈ ਲੁਧਿਆਣਾ ਵਾਸੀਆਂ ਨੂੰ ਦਿੱਤਾ ਸੱਦਾ, ਆਸ਼ੂਤੋਸ਼ ਰਾਣਾ ਕਰਨਗੇ ਲਾਈਵ ਪ੍ਰਦਰਸ਼ਨਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਗਮਾਪੰਜਾਬ ਪੁਲਿਸ ਦੀ ਵਰਦੀ ਨੂੰ ਲੈ ਕੇ ਵਾਇਰਲ ਆਡੀਓ ਤੇ ਚਿੱਠੀ ਦਾ ਖੰਡਨ, ਪੁਲਿਸ ਨੇ ਦੱਸੀ ਸੱਚਾਈਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘GHOSTFACE’ ਰਿਲੀਜ਼, ਆਉਂਦੇ ਹੀ ਛਾਇਆਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਸਜ਼ਾ ਦਿੰਦੇ ਹਨ: ਬਲਤੇਜ ਪੰਨੂਅਮਰਜੀਤ ਸਿੰਘ ਚਾਵਲਾ ‘ਤੇ ਲੱਗੇ ਗੰਭੀਰ ਦੋਸ਼ਾਂ ‘ਤੇ ਸੁਖਬੀਰ ਬਾਦਲ ਅਜੇ ਵੀ ਚੁੱਪ ਕਿਉਂ? – ਬਲਤੇਜ ਪੰਨੂਪੰਜਾਬ ਲਈ ਚੰਗੀ ਸੋਚ ਰੱਖਣ ਵਾਲੇ ਲੋਕਾਂ ਦਾ ‘ਆਪ’ ਵਿੱਚ ਹਮੇਸ਼ਾ ਸਵਾਗਤ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨਹਰਦੀਪ ਸਿੰਘ ਮੁੰਡੀਆਂ ਤੇ ਦੀਪਕ ਬਾਲੀ ਨੇ ‘ਹਮਾਰੇ ਰਾਮ’ ਸ਼ੋਅ ਲਈ ਲੁਧਿਆਣਾ ਵਾਸੀਆਂ ਨੂੰ ਦਿੱਤਾ ਸੱਦਾ, ਆਸ਼ੂਤੋਸ਼ ਰਾਣਾ ਕਰਨਗੇ ਲਾਈਵ ਪ੍ਰਦਰਸ਼ਨਏਸ਼ੀਆਈ ਖੇਡਾਂ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਗਮਾਪੰਜਾਬ ਪੁਲਿਸ ਦੀ ਵਰਦੀ ਨੂੰ ਲੈ ਕੇ ਵਾਇਰਲ ਆਡੀਓ ਤੇ ਚਿੱਠੀ ਦਾ ਖੰਡਨ, ਪੁਲਿਸ ਨੇ ਦੱਸੀ ਸੱਚਾਈਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘GHOSTFACE’ ਰਿਲੀਜ਼, ਆਉਂਦੇ ਹੀ ਛਾਇਆਕੇਂਦਰ ਦੇ ਨਵੇਂ ਪਰਾਲੀ ਨਿਯਮ ਕਿਸਾਨ ਵਿਰੋਧੀ, ਇਹ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਸਜ਼ਾ ਦਿੰਦੇ ਹਨ: ਬਲਤੇਜ ਪੰਨੂ
1 min read

ਹਰਦੀਪ ਸਿੰਘ ਮੁੰਡੀਆਂ ਤੇ ਦੀਪਕ ਬਾਲੀ ਨੇ ‘ਹਮਾਰੇ ਰਾਮ’ ਸ਼ੋਅ ਲਈ ਲੁਧਿਆਣਾ ਵਾਸੀਆਂ ਨੂੰ ਦਿੱਤਾ ਸੱਦਾ, ਆਸ਼ੂਤੋਸ਼ ਰਾਣਾ ਕਰਨਗੇ ਲਾਈਵ ਪ੍ਰਦਰਸ਼ਨ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਕਲਚਰ ਐਂਡ ਟੂਰਿਜ਼ਮ ਸਲਾਹਕਾਰ ਦੀਪਕ ਬਾਲੀ ਨੇ ਐਲਾਨ ਕੀਤਾ ਕਿ 25-26 ਸਤੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਹਮਾਰੇ ਰਾਮਨਾਟਕ ਦੇ ਚਾਰ ਸ਼ੋਅ ਹੋਣਗੇ। ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਇਸ ਚ ਰਾਵਣ ਦੀ ਭੂਮਿਕਾ ਨਿਭਾਉਣਗੇ। ਇਹ ਸ਼ੋਅ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।

 

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ 25-26 ਸਤੰਬਰ ਨੂੰ ਹਮਾਰੇ ਰਾਮਸ਼ੋਅ ਦੇ ਪੀ.ਏ.ਯੂ. ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਚ ਦੋ-ਦੋ ਸ਼ੋਅ ਹੋਣਗੇ – ਇੱਕ ਦੁਪਹਿਰ 2:00 ਵਜੇ ਅਤੇ ਦੂਜਾ ਸ਼ਾਮ 6:00 ਵਜੇ।

 

ਮੰਤਰੀ ਮੁੰਡੀਆਂ ਨੇ ਪੂਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਸ਼ੋਅ ਨੂੰ ਜ਼ਰੂਰ ਦੇਖਣ ਕਿਉਂਕਿ ਇਸ ਚ ਨਾਮਵਰ ਕਲਾਕਾਰ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਦਾ ਇਤਿਹਾਸ ਅਤੇ ਉਨ੍ਹਾਂ ਦੇ ਜੀਵਨ ਬਾਰੇ ਲਾਈਵ ਸ਼ੋਅ ਚ ਮਸ਼ਹੂਰ ਅਦਾਕਾਰਾ ਆਪਣੀ-ਆਪਣੀ ਭੂਮਿਕਾ ਨਿਭਾਉਣਗੇ ।

 

ਕਲਚਰ ਐਂਡ ਟੂਰਿਜ਼ਮ ਸਲਾਹਕਾਰ ਦੀਪਕ ਬਾਲੀ ਨੇ ਹਮਾਰੇ ਰਾਮਸ਼ੋਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਨਾਤਨ ਦੀ ਜਨਮ ਭੂਮੀ ਹੈ ਅਤੇ ਰਿਗਵੇਦ, ਰਾਮਾਇਣ, ਉਪਨਿਸ਼ਦ, ਪੁਰਾਣ ਅਤੇ ਮਹਾਭਾਰਤ ਸਮੁੱਚੀ ਬੌਧਿਕਤਾ ਦੀ ਜੀਵਨ ਯਾਤਰਾ ਇਸ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਈ ਹੈ।

 

ਬਾਲੀ ਨੇ ਕਿਹਾ ਕਿ ਜਿਵੇਂ ਸਰਕਾਰ ਨੇ 350ਵਾਂ ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ, 650ਵਾਂ ਗੁਰੂ ਰਵਿਦਾਸ ਜੀ ਦਾ ਮਨਾਇਆ ਜਾ ਰਿਹਾ ਹੈ, ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਵੀ ਕੀਤਾ, ਉਸੇ ਤਰ੍ਹਾਂ ਹੁਣ ਹਮਾਰੇ ਰਾਮਦਾ ਆਯੋਜਨ ਕੀਤਾ ਜਾ ਰਿਹਾ ਹੈ।

 

ਸਲਾਹਕਾਰ ਬਾਲੀ ਨੇ ਦੱਸਿਆ ਕਿ ਰਾਮਾਇਣ ਸਾਡੀ ਜੀਵਨ ਜਾਚ ਦਾ ਇੱਕ ਬਿਹਤਰ ਤਰੀਕਾ ਹੈ ਜੋ ਸਾਨੂੰ ਚੰਗਾ ਜੀਵਨ ਜੀਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰੀ ਇਸ ਤਰ੍ਹਾਂ ਸੰਪੂਰਨ ਰਾਮਾਇਣ ਦੀ ਪੇਸ਼ਕਾਰੀ ਹਮਾਰੇ ਰਾਮਨਾਟਕ ਰਾਹੀਂ ਹੋ ਰਹੀ ਹੈ ਜਿਸ ਚ ਚਾਰੇ ਕਾਂਡ – ਅਰਣਯ ਕਾਂਡ, ਲਵ-ਕੁਸ਼ ਕਾਂਡ, ਸੁੰਦਰ ਕਾਂਡ ਅਤੇ ਯੁੱਧ ਕਾਂਡ ਦਿਖਾਏ ਗਏ ਹਨ।

 

ਉਨ੍ਹਾਂ ਕਿਹਾ ਕਿ ਰਾਮਾਇਣ ਦੱਸਦੀ ਹੈ ਕਿ ਕਿਸ ਤਰ੍ਹਾਂ ਪੁੱਤਰ ਨੂੰ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਭਗਵਾਨ ਰਾਮ ਨੇ ਇੱਕ ਧੋਬੀ ਦੀ ਗੱਲ ਸੁਣ ਕੇ ਮਾਤਾ ਸੀਤਾ ਨੂੰ ਅਯੋਧਿਆ ਤੋਂ ਬਾਹਰ ਭੇਜਿਆ। ਇਹ ਸਮਾਜ ਦੇ ਜੀਵਨ ਜਾਚ ਦਾ ਤਰੀਕਾ ਸਿਖਾਉਂਦਾ ਹੈ।

 

ਦੀਪਕ ਬਾਲੀ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ ਹਮਾਰੇ ਰਾਮਦੇ 41 ਸ਼ੋਅ ਕਰਾਏ ਗਏ ਹਨ। ਪਹਿਲੇ ਸ਼ੋਅ ਦੀ ਸ਼ੁਰੂਆਤ ਮੋਹਾਲੀ ਤੋਂ ਹੋਈ ਸੀ ਅਤੇ ਹੌਲੀ-ਹੌਲੀ ਸਾਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਇਹ ਸ਼ੋਅ ਹੋਏ ਹਨ।

 

ਸਲਾਹਕਾਰ ਬਾਲੀ ਨੇ ਦੱਸਿਆ ਕਿ ਭਾਰਤ ਦੇ ਪ੍ਰਸਿੱਧ ਨਾਟਿਆ ਕਲਾਕਾਰ ਅਤੇ ਲੇਖਕ, ਬਹੁਤ ਵਿਦਵਾਨ ਸ਼ਖ਼ਸੀਅਤ ਆਸ਼ੂਤੋਸ਼ ਰਾਣਾ ਇਸ ਚ ਰਾਵਣ ਦੀ ਭੂਮਿਕਾ ਚ ਹਨ ਅਤੇ ਰਾਹੁਲ ਕੇ. ਭੁੱਚਰ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਮਾਲ ਦਾ ਲਾਈਵ ਸ਼ੋਅ ਹੈ ਜੋ ਕਦੀ ਨਹੀਂ ਦੇਖਿਆ ਹੋਵੇਗਾ।

 

ਉਨ੍ਹਾਂ ਕਿਹਾ ਕਿ ਜਦੋਂ ਭਗਵਾਨ ਰਾਮ ਦਾ ਲਵ-ਕੁਸ਼ ਨਾਲ ਮੇਲ ਹੁੰਦਾ ਹੈ, ਜਦੋਂ ਉਹ 14 ਸਾਲ ਦੇ ਬਨਵਾਸ ਤੇ ਜਾਂਦੇ ਹਨ, ਮਹਾਰਾਜ ਦਸ਼ਰਥ ਅਤੇ ਭਗਵਾਨ ਰਾਮ ਦਾ ਸੰਵਾਦ ਅਤੇ ਜਦੋਂ ਰਾਵਣ ਦੀ ਮੌਤ ਹੁੰਦੀ ਹੈ ਤਾਂ ਰਾਵਣ ਅਤੇ ਲਕਸ਼ਮਣ ਦਾ ਸੰਵਾਦ – ਇਹ ਸਾਰੇ ਬਹੁਤ ਭਾਵੁਕ ਪਲ ਹਨ ਜੋ ਦੱਸਦੇ ਹਨ ਕਿ ਜੀਵਨ ਚ ਕਿਹੜੀਆਂ ਚੀਜ਼ਾਂ ਅਹਿਮ ਅਤੇ ਜ਼ਰੂਰੀ ਹਨ।

 

ਸਲਾਹਕਾਰ ਬਾਲੀ ਨੇ ਦੱਸਿਆ ਕਿ ਭਾਰਤ ਦੇ ਕਿਸੇ ਵੀ ਹਿੱਸੇ ਚ ਇਸ ਨਾਟਕ ਦੀ ਇੱਕ ਟਿਕਟ ₹10,000 ਪ੍ਰਤੀ ਵਿਅਕਤੀ ਹੈ ਪਰ ਇੱਥੇ ਸਨਾਤਨ ਦੇ ਪ੍ਰਚਾਰ-ਪ੍ਰਸਾਰ ਅਤੇ ਲੋਕਾਂ ਨੂੰ ਬਿਹਤਰ ਜੀਵਨ ਜਾਚ ਸਿਖਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਮੁਫ਼ਤ ਦਿਖਾਇਆ ਜਾ ਰਿਹਾ ਹੈ। ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ।

 

ਦੀਪਕ ਬਾਲੀ ਨੇ ਦੱਸਿਆ ਕਿ ਲੋਕ ਆਪਣੇ-ਆਪਣੇ ਹਲਕੇ ਦੇ ਐਮ.ਐਲ.ਏ., ਜ਼ਿਲ੍ਹਾ ਪ੍ਰਧਾਨ, ਟ੍ਰੇਡਰਜ਼ ਕਮਿਸ਼ਨ ਦੇ ਅਹੁਦੇਦਾਰ, ਸਨਾਤਨ ਸੇਵਾ ਸੰਮਤੀ ਦੇ ਅਹੁਦੇਦਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬੁੱਕ ਮਾਈ ਸ਼ੋਅ ਤੋਂ ਵੀ ਪਾਸ ਲੈ ਸਕਦੇ ਹਨ। ਸਾਰੇ ਪਾਸ ਮੁਫ਼ਤ ਹਨ, ਇੱਕ ਵੀ ਪੈਸਾ ਅਦਾ ਨਹੀਂ ਕਰਨਾ ਪਵੇਗਾ।

 

ਬਾਲੀ ਨੇ ਦੱਸਿਆ ਕਿ ਪਹਿਲਾਂ ਇਹ ਨਾਟਕ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਨੇ ਦੇਖਿਆ ਸੀ। ਉਨ੍ਹਾਂ ਨੇ ਦੇਖ ਕੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਇਸ ਨਾਟਕ ਨੂੰ ਜ਼ਰੂਰ ਦੇਖਣ। ਇਸ ਨੂੰ ਦੇਖ ਲੈਣਾ ਮਤਲਬ ਸਮੁੱਚੀ ਰਾਮਾਇਣ ਦਾ ਪਾਠ ਹੋ ਜਾਂਦਾ।

 

ਦੀਪਕ ਬਾਲੀ ਨੇ ਪੱਤਰਕਾਰਾਂ, ਅਫ਼ਸਰਾਂ, ਐਮ.ਐਲ.ਏ. ਅਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ, ਮਾਤਾ-ਪਿਤਾ, ਬਜ਼ੁਰਗਾਂ ਅਤੇ ਬੱਚਿਆਂ ਨੂੰ ਲੈ ਕੇ ਜਾਣ।

 

ਸਲਾਹਕਾਰ ਬਾਲੀ ਨੇ ਵਿਜੇ ਕੁਮਾਰ ਸ਼ਰਮਾ, ਰਾਸ਼ਟਰੀ ਪ੍ਰਧਾਨ ਸਨਾਤਨ ਸੇਵਾ ਸੰਮਤੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀ ਰਹਿਨੁਮਾਈ ਅਤੇ ਪ੍ਰੇਰਨਾ ਚ ਇਹ ਸਾਰਾ ਕੁਝ ਹੋ ਰਿਹਾ ਹੈ। ਉਨ੍ਹਾਂ ਸਨਾਤਨ ਸੇਵਾ ਸੰਮਤੀ ਤੋਂ ਵਰੁਣ, ਰੁਪਿੰਦਰ ਅਤੇ ਹੋਰ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਐਮ.ਐਲ.ਏ. ਚੌਧਰੀ ਮਦਨ ਲਾਲ ਬੱਗਾ, ਐਮ.ਐਲ.ਏ. ਪੱਪੀ ਪਰਾਸ਼ਰ, ਡੀ.ਸੀ., ਏ.ਡੀ.ਸੀ. ਅਤੇ ਹੋਰ ਅਫ਼ਸਰ ਵੀ ਮੌਜੂਦ ਸਨ।

Leave a Reply

Your email address will not be published. Required fields are marked *