Live Updates
 ਅਕਾਲੀ ਦਲ ਹੁਣ ਬੀਤੇ ਦੀ ਗੱਲ ਹੈ, ਡਾਇਨਾਸੌਰਸ ਵਾਂਗ ਇਸ ਦੀ ਵਾਪਸੀ ਅਸੰਭਵ ਹੈ: ਬਲਤੇਜ ਪੰਨੂCM ਮਾਨ ਨੇ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨਾਲ ਕੀਤੀ ਮੁਲਾਕਾਤ, ਜਿੱਤ ਲਈ ਦਿੱਤੀ ਵਧਾਈਸਾਊਦੀ ਅਰਬ ਲਈ ਉਡਾਣਾਂ ਰੱਦ! Air India ਤੇ Indigo ਨੇ ਜਾਰੀ ਕੀਤਾ ਵੱਡਾ ਅਪਡੇਟ‘3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ’, ਸਰਕਾਰ ਨੇ ਕੀਤਾ ਐਲਾਨ !ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ, 25 ਤੋਂ 27 ਅਕਤੂਬਰ ਤੱਕ ਹੋਣਗੇ ਧਾਰਮਿਕ ਸਮਾਗਮਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ: ਅਰਵਿੰਦ ਕੇਜਰੀਵਾਲਮਜੀਠੀਆ ਅਤੇ ਅਮਿਤ ਸ਼ਾਹ ਭਰਾਵਾਂ ਵਾਂਗ ਬਹੁਤ ਨੇੜੇ ਹਨ, ਹੁਣ ਉਹ ਗੱਠਜੋੜ ਕਰ ਰਹੇ ਹਨ: ਅਰਵਿੰਦ ਕੇਜਰੀਵਾਲ ਅਕਾਲੀ ਦਲ ਹੁਣ ਬੀਤੇ ਦੀ ਗੱਲ ਹੈ, ਡਾਇਨਾਸੌਰਸ ਵਾਂਗ ਇਸ ਦੀ ਵਾਪਸੀ ਅਸੰਭਵ ਹੈ: ਬਲਤੇਜ ਪੰਨੂCM ਮਾਨ ਨੇ ਬੈਡਮਿੰਟਨ ਖਿਡਾਰੀ ਜਗਸ਼ੇਰ ਸਿੰਘ ਖੰਗੂੜਾ ਨਾਲ ਕੀਤੀ ਮੁਲਾਕਾਤ, ਜਿੱਤ ਲਈ ਦਿੱਤੀ ਵਧਾਈਸਾਊਦੀ ਅਰਬ ਲਈ ਉਡਾਣਾਂ ਰੱਦ! Air India ਤੇ Indigo ਨੇ ਜਾਰੀ ਕੀਤਾ ਵੱਡਾ ਅਪਡੇਟ‘3 ਦਿਨਾਂ ਦਾ ਰਾਸ਼ਨ-ਪਾਣੀ ਜਮ੍ਹਾਂ ਕਰ ਲਓ’, ਸਰਕਾਰ ਨੇ ਕੀਤਾ ਐਲਾਨ !ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ, 25 ਤੋਂ 27 ਅਕਤੂਬਰ ਤੱਕ ਹੋਣਗੇ ਧਾਰਮਿਕ ਸਮਾਗਮਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ: ਅਰਵਿੰਦ ਕੇਜਰੀਵਾਲਮਜੀਠੀਆ ਅਤੇ ਅਮਿਤ ਸ਼ਾਹ ਭਰਾਵਾਂ ਵਾਂਗ ਬਹੁਤ ਨੇੜੇ ਹਨ, ਹੁਣ ਉਹ ਗੱਠਜੋੜ ਕਰ ਰਹੇ ਹਨ: ਅਰਵਿੰਦ ਕੇਜਰੀਵਾਲ
1 min read

ਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ- ਕੇਜਰੀਵਾਲ

ਭਾਰਤ ਦੇ ਸਾਲਾਨਾ ਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਵੀ ਪਿੱਛੇ ਰਹਿ ਜਾਣ ‘ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਕਿਹਾ ਕਿ ਅੱਜ ਪਰ ਕੈਪੀਟਾ ਇਨਕਮ ਵਿੱਚ ਭਾਰਤ ਬੰਗਲਾਦੇਸ਼ ਤੋਂ ਵੀ ਪਿੱਛੇ ਹੋ ਗਿਆ ਹੈ। ਦੇਸ਼ ਨੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਇਸ ਲਈ ਬਣਾਇਆ ਸੀ ਕਿ ਉਹ ਸਾਨੂੰ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣਾਉਣਗੇ। ਪਰ ਉਨ੍ਹਾਂ ਨੇ ਤਾਂ ਭਾਰਤ ਨੂੰ ਬੰਗਲਾਦੇਸ਼ ਨਾਲੋਂ ਵੀ ਗਰੀਬ ਬਣਾ ਦਿੱਤਾ। ਅੱਜ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 2800 ਡਾਲਰ ਹੈ, ਜਦੋਂ ਕਿ ਬੰਗਲਾਦੇਸ਼ ਦੀ 2900 ਡਾਲਰ ਹੈ।

ਸ਼ੁੱਕਰਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਇੱਕ ਅਜਿਹੀ ਗੱਲ ਦੱਸਣ ਜਾ ਰਿਹਾ ਹਾਂ ਜਿਸ ਨੂੰ ਸੁਣ ਕੇ ਹਰ ਦੇਸ਼ ਭਗਤ ਨੂੰ ਵੱਡਾ ਝਟਕਾ ਲੱਗੇਗਾ। ਭਾਰਤ, ਬੰਗਲਾਦੇਸ਼ ਨਾਲੋਂ ਵੀ ਜ਼ਿਆਦਾ ਗਰੀਬ ਦੇਸ਼ ਘੋਸ਼ਿਤ ਹੋ ਗਿਆ ਹੈ। ਭਾਰਤ ਦੀ ਸਾਲਾਨਾ ਪਰ ਕੈਪੀਟਾ ਇਨਕਮ 2800 ਡਾਲਰ ਹੈ, ਜਦੋਂ ਕਿ ਬੰਗਲਾਦੇਸ਼ ਦੀ 2900 ਡਾਲਰ ਹੈ। 2014 ਵਿੱਚ ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਸਾਡੀ ਪਰ ਕੈਪੀਟਾ ਇਨਕਮ ਬੰਗਲਾਦੇਸ਼ ਨਾਲੋਂ ਬਹੁਤ ਜ਼ਿਆਦਾ ਸੀ। 2014 ਵਿੱਚ ਸਾਡੀ ਪਰ ਕੈਪੀਟਾ ਇਨਕਮ 1600 ਡਾਲਰ ਸੀ ਅਤੇ ਬੰਗਲਾਦੇਸ਼ ਦੀ 1100 ਡਾਲਰ ਸੀ, ਪਰ ਅੱਜ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੀ ਪਰ ਕੈਪੀਟਾ ਇਨਕਮ 1,15,000 ਡਾਲਰ ਹੈ, ਸਿੰਗਾਪੁਰ ਦੀ 99,000 ਡਾਲਰ ਅਤੇ ਅਮਰੀਕਾ ਦੀ 90,000 ਡਾਲਰ ਹੈ। 2014 ਵਿੱਚ ਲੋਕਾਂ ਨੇ ਵੱਡੀ ਉਮੀਦ ਨਾਲ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਕਿ ਅਸੀਂ ਅਮਰੀਕਾ ਨੂੰ ਪਿੱਛੇ ਛੱਡਾਂਗੇ। ਸਾਨੂੰ ਕੀ ਪਤਾ ਸੀ ਕਿ ਵਿਸ਼ਵ ਗੁਰੂ ਦਾ ਸਪਨਾ ਦਿਖਾਉਣ ਵਾਲੇ ਲੋਕ ਦੇਸ਼ ਨੂੰ ਇੰਨਾ ਲੁੱਟਣਗੇ ਅਤੇ ਚੂਸਣਗੇ ਕਿ 12 ਸਾਲ ਬਾਅਦ ਭਾਰਤ, ਬੰਗਲਾਦੇਸ਼ ਨਾਲੋਂ ਵੀ ਜ਼ਿਆਦਾ ਗਰੀਬ ਹੋ ਜਾਵੇਗਾ।

Leave a Reply

Your email address will not be published. Required fields are marked *