Live Updates
ਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹਾਂ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਅਤੇ ਬੇਅਦਬੀ ਦੀਆਂ ਬਾਰ-ਬਾਰ ਘਟਨਾਵਾਂ ਵਾਪਰੀਆਂ: ਮਨਵਿੰਦਰ ਸਿੰਘ ਗਿਆਸਪੁਰਾਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡਭਾਰਤ ਦੀ ਧਮਾਕੇਦਾਰ ਜਿੱਤ, ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀਪੰਜਾਬ ’ਚ ਮੁੜ ਵਧਿਆ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾਭਾਜਪਾ ਆਗੂਆਂ ਦਾ ਪਿੰਡ ਤੂਰ ਬੰਜਾਰਾ ਵਿਖੇ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ‘ਤੇ ਡਰਾਮਾ ਰਚਣਾ ਉਨ੍ਹਾਂ ਦੀ ਗਿਰਝਾਂ ਵਰਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ:ਕੁਲਦੀਪ ਧਾਲੀਵਾਲਤੂਰ ਬੰਜਾਰਾ ਵਿਖੇ ਦਲਿਤ ਪਰਿਵਾਰ ਦੇ ਦੁੱਖ ‘ਤੇ ਭਾਜਪਾ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ, ਭਾਜਪਾ ਆਗੂਆਂ ਨੂੰ ਭਜਾਇਆ: ਮਨੀਸ਼ ਸਿਸੋਦੀਆਸੰਗਰੂਰ ਦੇ ਤੂਰ ਬੰਜਾਰਾ ‘ਚੋਂ ਭਾਜਪਾ ਆਗੂਆਂ ਨੂੰ ਭਜਾਇਆ, ਆਪ ਦੇ ਬਲਤੇਜ ਪੰਨੂ ਨੇ ਕਿਹਾ- ਧਰਮ ਅਤੇ ਜਾਤ ‘ਤੇ ਆਧਾਰਿਤ ਵੋਟ ਰਾਜਨੀਤੀ ਹੋਰ ਥਾਵਾਂ ‘ਤੇ ਚੱਲ ਸਕਦੀ ਹੈ, ਪੰਜਾਬ ‘ਚ ਨਹੀਂਭਾਜਪਾ-ਅਕਾਲੀ ਸਰਕਾਰ ਪੰਜਾਬ ਦੀ ਸੁਰੱਖਿਆ ਵਿੱਚ ਨਾਕਾਮ ਰਹੀ,ਉਨ੍ਹਾਂ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਏ ਅਤੇ ਬੇਅਦਬੀ ਦੀਆਂ ਬਾਰ-ਬਾਰ ਘਟਨਾਵਾਂ ਵਾਪਰੀਆਂ: ਮਨਵਿੰਦਰ ਸਿੰਘ ਗਿਆਸਪੁਰਾਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡਭਾਰਤ ਦੀ ਧਮਾਕੇਦਾਰ ਜਿੱਤ, ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀਪੰਜਾਬ ’ਚ ਮੁੜ ਵਧਿਆ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ ਯੂਨਿਟ ਬੰਦ, ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾਭਾਜਪਾ ਆਗੂਆਂ ਦਾ ਪਿੰਡ ਤੂਰ ਬੰਜਾਰਾ ਵਿਖੇ ਗਰੀਬ ਵਿਅਕਤੀ ਗੁਲਜ਼ਾਰ ਸਿੰਘ ਦੀ ਮੌਤ ‘ਤੇ ਡਰਾਮਾ ਰਚਣਾ ਉਨ੍ਹਾਂ ਦੀ ਗਿਰਝਾਂ ਵਰਗੀ ਮਾਨਸਿਕਤਾ ਨੂੰ ਦਰਸਾਉਂਦਾ ਹੈ:ਕੁਲਦੀਪ ਧਾਲੀਵਾਲਤੂਰ ਬੰਜਾਰਾ ਵਿਖੇ ਦਲਿਤ ਪਰਿਵਾਰ ਦੇ ਦੁੱਖ ‘ਤੇ ਭਾਜਪਾ ਦੀ ਸਿਆਸਤ ਨੂੰ ਪਿੰਡ ਵਾਸੀਆਂ ਨੇ ਕੀਤਾ ਰੱਦ, ਭਾਜਪਾ ਆਗੂਆਂ ਨੂੰ ਭਜਾਇਆ: ਮਨੀਸ਼ ਸਿਸੋਦੀਆਸੰਗਰੂਰ ਦੇ ਤੂਰ ਬੰਜਾਰਾ ‘ਚੋਂ ਭਾਜਪਾ ਆਗੂਆਂ ਨੂੰ ਭਜਾਇਆ, ਆਪ ਦੇ ਬਲਤੇਜ ਪੰਨੂ ਨੇ ਕਿਹਾ- ਧਰਮ ਅਤੇ ਜਾਤ ‘ਤੇ ਆਧਾਰਿਤ ਵੋਟ ਰਾਜਨੀਤੀ ਹੋਰ ਥਾਵਾਂ ‘ਤੇ ਚੱਲ ਸਕਦੀ ਹੈ, ਪੰਜਾਬ ‘ਚ ਨਹੀਂ
1 min read

ਮਿਆਮੀ ਏਅਰਪੋਰਟ ’ਤੇ ਵੱਡਾ ਹਾਦਸਾ, ਰਨਵੇ ਤੋਂ ਬਾਹਰ ਨਿਕਲਿਆ ਕਾਰਗੋ ਪਲੇਨ ਗੱਡੀਆਂ ਨਾਲ ਟਕਰਾਇਆ; 5 ਦੀ ਮੌਤ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ’ਤੇ ਬੀਤੇ ਦਿਨੀਂ ਵੱਡਾ ਹਾਦਸਾ ਵਾਪਰਿਆ। ਲੈਂਡਿੰਗ ਤੋਂ ਬਾਅਦ ਇੱਕ ਬੋਇੰਗ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਗਿਆ ਅਤੇ ਕਈ ਗੱਡੀਆਂ ਨਾਲ ਟਕਰਾ ਗਿਆ। ਇਸ ਦੌਰਾਨ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 5 ਹੋਰ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਐਤਵਾਰ ਦੁਪਹਿਰ ਕਰੀਬ 2 ਵਜੇ ਵਾਪਰਿਆ। ਬੋਇੰਗ ਕਾਰਗੋ ਪਲੇਨ ਅਮੇਜ਼ਨ ਦੇ ਪ੍ਰਾਈਮ ਏਅਰ ਨੈੱਟਵਰਕ ਲਈ ਸੰਚਾਲਿਤ ਕੀਤਾ ਜਾ ਰਿਹਾ ਸੀ। ਜਹਾਜ਼ ਨੇ ਪਿਊਰਟੋ ਰੀਕੋ ਦੇ ਲੁਈਸ ਮੁਨੋਜ਼ ਮਾਰਿਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਮਿਆਮੀ ਪਹੁੰਚਿਆ ਸੀ।

ਲੈਂਡਿੰਗ ਤੋਂ ਬਾਅਦ ਰਨਵੇ ਤੋਂ ਬਾਹਰ ਨਿਕਲਦੇ ਸਮੇਂ ਜਹਾਜ਼ ਦੀ ਚਪੇਟ ਵਿੱਚ ਕਈ ਵਾਹਨ ਆ ਗਏ। ਕੁਝ ਲੋਕ ਵਾਹਨਾਂ ਵਿੱਚ ਫਸ ਗਏ, ਜਦਕਿ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਵੀ ਕਾਕਪਿਟ ਵਿੱਚ ਫਸੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਮਿਆਮੀ-ਡੇਡ ਫਾਇਰ ਰੈਸਕਿਊ ਦੀਆਂ 60 ਤੋਂ ਵੱਧ ਯੂਨਿਟਾਂ ਮੌਕੇ ’ਤੇ ਪਹੁੰਚੀਆਂ। ਕਰੀਬ 200 ਤੋਂ ਵੱਧ ਐਮਰਜੈਂਸੀ ਰੈਸਕਿਊ ਕਰਮਚਾਰੀਆਂ ਨੇ ਬਚਾਅ ਮੁਹਿੰਮ ਚਲਾਈ। ਟੀਮਾਂ ਨੇ ਜਹਾਜ਼ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਤੋਂ ਕਈ ਘੰਟਿਆਂ ਬਾਅਦ ਤੱਕ ਜਹਾਜ਼ ਵਿੱਚੋਂ ਈਂਧਣ ਰਿਸਣ ਦੀ ਸਮੱਸਿਆ ਵੀ ਬਣੀ ਰਹੀ। ਅਧਿਕਾਰੀਆਂ ਵੱਲੋਂ ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਜਹਾਜ਼ ਵਿੱਚ ਕੁੱਲ ਕਿੰਨੇ ਲੋਕ ਸਵਾਰ ਸਨ।

ਦੱਸਿਆ ਜਾ ਰਿਹਾ ਹੈ ਕਿ ਰਨਵੇ ਤੋਂ ਬਾਹਰ ਨਿਕਲਦੇ ਸਮੇਂ ਜਹਾਜ਼ ਦੀ ਰਫ਼ਤਾਰ ਕਰੀਬ 112 ਨਾਟ, ਯਾਨੀ ਲਗਭਗ 129 ਮੀਲ ਪ੍ਰਤੀ ਘੰਟਾ ਸੀ। ਜਹਾਜ਼ ਨੇ ਰਨਵੇ 30 ’ਤੇ ਲੈਂਡਿੰਗ ਕੀਤੀ ਸੀ। ਹਾਲਾਂਕਿ ਜਹਾਜ਼ ਸਮੇਂ ਸਿਰ ਕਿਉਂ ਨਹੀਂ ਰੁਕ ਸਕਿਆ, ਇਸ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।

ਫਿਲਹਾਲ ਹਾਦਸੇ ਦੀ ਅਸਲ ਵਜ੍ਹਾ ਦੀ ਜਾਂਚ ਕੀਤੀ ਜਾ ਰਹੀ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਜਦਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੀ ਜਾਂਚ ਪ੍ਰਕਿਰਿਆ ਵਿੱਚ ਸ਼ਾਮਲ ਹੈ।

Leave a Reply

Your email address will not be published. Required fields are marked *