Live Updates
ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਦਾ ਸੱਭਿਆਚਾਰ ‘ਲਾਸ਼ਾਂ ‘ਤੇ ਰਾਜਨੀਤੀ’ ਦੀ ਇਜਾਜ਼ਤ ਨਹੀਂ ਦਿੰਦਾ, ਇਹ ਭਾਈਚਾਰਕ ਸਾਂਝ ਅਤੇ ‘ਸਰਬੱਤ ਦੇ ਭਲੇ’ ਵਿੱਚ ਵਿਸ਼ਵਾਸ ਰੱਖਦਾ ਹੈਪੰਜਾਬ ਦੇ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅਦਾਲਤ ਵੱਲੋਂ ਵੱਡੀ ਰਾਹਤਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, 12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨਚੰਡੀਗੜ੍ਹ ’ਚ Uber-Rapido ’ਤੇ ਵੱਡੀ ਕਾਰਵਾਈ, ਲਾਇਸੈਂਸ 6 ਮਹੀਨੇ ਲਈ ਸਸਪੈਂਡਆਪ ਸਰਕਾਰ ‘ਜਨਤਾ ਦੀ ਸਰਕਾਰ’ ਹੈ, 3 ਕਰੋੜ ਪੰਜਾਬੀਆਂ ਲਈ ਕਿਸੇ ਨੂੰ ਵੀ ਪਰੇਸ਼ਾਨੀ ਖੜ੍ਹੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ਅਮਨ ਅਰੋੜਾਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ
1 min read

ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੇਟਾ ਇੰਡੀਆ ਵੱਲੋਂ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਭਾਰਤ ਵਿੱਚ ਸੀਮਤ ਕਰਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦਬਾਅ ਹੇਠ ਮੇਟਾ ਪੇਪਰ ਲੀਕ ਅਤੇ ਈ-20 ਪੈਟਰੋਲ ਦੇ ਖ਼ਿਲਾਫ਼ ਉੱਠ ਰਹੀ ਹਰ ਆਵਾਜ਼ ਨੂੰ ਦਬਾ ਰਿਹਾ ਹੈ। ਮੇਰੀ ਤਰ੍ਹਾਂ ਹੀ ਮੋਦੀ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਦੇ ਅਕਾਊਂਟ ਸੀਮਤ ਕਰ ਦਿੱਤੇ ਗਏ ਹਨ। ਉਨ੍ਹਾਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦਾ ਅਕਾਊਂਟ ਸੀਮਤ ਕੀਤਾ ਗਿਆ ਹੈਉਹ ਮੈਨੂੰ ਡੀਐੱਮ ਕਰਨ ਜਾਂ ਕਮੈਂਟ ਵਿੱਚ ਲਿਖ ਕੇ ਭੇਜਣਤਾਂ ਜੋ ਅਸੀਂ ਸਾਰੇ ਮਿਲ ਕੇ ਮੇਟਾ ਅਤੇ ਇੰਸਟਾਗ੍ਰਾਮ ਤੇ ਦਬਾਅ ਪਾ ਸਕੀਏ ਕਿ ਉਹ ਅਜਿਹੀ ਧੱਕੇਸ਼ਾਹੀ ਨਾ ਕਰਨ ਅਤੇ ਮੋਦੀ ਜੀ ਦੇ ਅੱਗੇ ਇਸ ਤਰ੍ਹਾਂ ਗੋਡੇ ਨਾ ਟੇਕਣ।

 

ਅਰਵਿੰਦ ਕੇਜਰੀਵਾਲ ਨੇ ਐਕਸ ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇੰਸਟਾਗ੍ਰਾਮ ਵਾਲਿਆਂ ਨੇ ਮੈਨੂੰ ਨੋਟਿਸ ਭੇਜਿਆ ਹੈ ਕਿ ਮੇਰੇ ਅਕਾਊਂਟ ਨੂੰ ਭਾਰਤ ਵਿੱਚ ਸਪ੍ਰੈੱਸ (ਦਬਾਅ) ਅਤੇ ਸੀਮਤ ਕਰ ਦਿੱਤਾ ਗਿਆ ਹੈ। ਮੈਂ ਉੱਥੇ ਫ਼ੋਨ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਕਿਉਂ ਕੀਤਾ ਗਿਆਪਰ ਕਿਸੇ ਨੇ ਕੁਝ ਨਹੀਂ ਦੱਸਿਆ। ਮੈਂ ਪੁੱਛਿਆ ਕਿ ਇਸ ਨੂੰ ਕਿਵੇਂ ਠੀਕ ਕਰਵਾਈਏਪਰ ਕਿਸੇ ਨੇ ਕੁਝ ਨਹੀਂ ਦੱਸਿਆ। ਮੈਂ ਈਮੇਲ ਭੇਜੀਪਰ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਇਹ ਲੋਕ ਮੇਰੇ ਨਾਲ ਅਜਿਹਾ ਕਰ ਰਹੇ ਹਨਤਾਂ ਆਮ ਲੋਕਾਂ ਨਾਲ ਪਤਾ ਨਹੀਂ ਕੀ ਕਰ ਰਹੇ ਹੋਣਗੇ। ਜਿਵੇਂ ਹੀ ਮੈਂ ਇਸ ਗੱਲ ਨੂੰ ਚੁੱਕਿਆਬਹੁਤ ਸਾਰੇ ਲੋਕਾਂ ਦੇ ਮੈਸੇਜ ਅਤੇ ਫ਼ੋਨ ਆ ਰਹੇ ਹਨ ਕਿ ਉਨ੍ਹਾਂ ਦਾ ਅਕਾਊਂਟ ਵੀ ਸਪ੍ਰੈੱਸ ਕਰ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਮੇਟਾ ਅਤੇ ਇੰਸਟਾਗ੍ਰਾਮ ਤੇ ਦਬਾਅ ਪਾ ਰਹੀ ਹੈ ਕਿ ਜੋ ਵੀ ਮੋਦੀ ਜੀ ਦੇ ਖ਼ਿਲਾਫ਼ ਕੁਝ ਬੋਲੇਜੋ ਇਥਾਨੌਲ ਤੇ ਕੁਝ ਬੋਲੇ ਜਾਂ ਜੋ ਪੇਪਰ ਲੀਕ ਤੇ ਕੁਝ ਬੋਲੇਉਨ੍ਹਾਂ ਦੇ ਅਕਾਊਂਟ ਸਪ੍ਰੈੱਸ ਕਰ ਦਿੱਤੇ ਜਾਣ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਦਾ ਅਕਾਊਂਟ ਵੀ ਇਸ ਤਰ੍ਹਾਂ ਸਪ੍ਰੈੱਸ ਕੀਤਾ ਜਾ ਰਿਹਾ ਹੈ ਜਾਂ ਅਜਿਹਾ ਲੱਗ ਰਿਹਾ ਹੈਤਾਂ ਮੈਨੂੰ ਡੀਐੱਮ ਕਰਕੇ ਜਾਂ ਕਮੈਂਟ ਵਿੱਚ ਲਿਖ ਕੇ ਭੇਜਣ। ਮੈਂ ਇੱਕਠੇ ਮਿਲ ਕੇ ਲੋਕਾਂ ਦੇ ਮੁੱਦੇ ਨੂੰ ਵੀ ਚੁੱਕਾਂਗਾ। ਸਾਰੇ ਇੱਕਠੇ ਮਿਲ ਕੇ ਮੇਟਾ ਅਤੇ ਇੰਸਟਾਗ੍ਰਾਮ ਨੂੰ ਮਜ਼ਬੂਰ ਕਰਨਗੇ ਕਿ ਉਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾ ਕਰਨ ਅਤੇ ਮੋਦੀ ਜੀ ਦੇ ਅੱਗੇ ਇਸ ਤਰ੍ਹਾਂ ਗੋਡੇ ਨਾ ਟੇਕਣ।

 

ਅਰਵਿੰਦ ਕੇਜਰੀਵਾਲ ਨੇ ਐਕਸ ਤੇ ਮੇਟਾ ਅਤੇ ਮੇਟਾ ਇੰਡੀਆ ਨੂੰ ਟੈਗ ਕਰਦੇ ਹੋਏ ਪੁੱਛਿਆ ਕਿ ਤੁਸੀਂ ਮੇਰਾ ਅਕਾਊਂਟ ਕਿਉਂ ਰਿਸਟ੍ਰਿਕਟ ਕਰ ਦਿੱਤਾ ਹੈਭਾਰਤ ਸਥਿਤ ਮੇਟਾ ਦੇ ਦਫ਼ਤਰ ਵਿੱਚ ਜ਼ਬਾਨੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਮੇਰਾ ਅਕਾਊਂਟ ਭਾਰਤ ਵਿੱਚ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ ਅਤੇ ਭਾਰਤ ਵਿੱਚ ਉਪਲਬਧ ਨਹੀਂ ਹੈ। ਆਖ਼ਰ ਅਜਿਹਾ ਕਿਉਂ ਕੀਤਾ ਗਿਆ ਹੈਮੇਟਾ ਦੇ ਦਫ਼ਤਰ ਵਿੱਚ ਕੋਈ ਵੀ ਇਸ ਦਾ ਕਾਰਨ ਨਹੀਂ ਦੱਸ ਰਿਹਾ ਅਤੇ ਨਾ ਹੀ ਕੋਈ ਇਹ ਦੱਸ ਰਿਹਾ ਹੈ ਕਿ ਇਹ ਰਿਸਟ੍ਰਿਕਸ਼ਨ ਕਿਵੇਂ ਹਟਾਈ ਜਾ ਸਕਦੀ ਹੈ। ਭੇਜੀਆਂ ਗਈਆਂ ਸਾਰੀਆਂ ਈਮੇਲਾਂ ਦਾ ਰੂਟੀਨ ਐਕਨੌਲੇਜਮੈਂਟ ਤੋਂ ਇਲਾਵਾ ਕੋਈ ਜਵਾਬ ਨਹੀਂ ਮਿਲਿਆ ਹੈ। ਇਹ ਬਹੁਤ ਹੀ ਖ਼ਰਾਬ ਸਰਵਿਸ ਹੈ। ਉਨ੍ਹਾਂ ਮੇਟਾ ਨੂੰ ਕਿਹਾ ਕਿ ਮੇਟਾਸਾਡੇ ਪ੍ਰਧਾਨ ਮੰਤਰੀ ਦੇ ਅੱਗੇ ਇੰਨਾ ਨਾ ਝੁਕੇਨਹੀਂ ਤਾਂ ਉਹ ਭਾਰਤ ਵਿੱਚ ਮੇਟਾ ਨੂੰ ਸਿਰਫ਼ ਆਪਣਾ ਹੀ ਅਕਾਊਂਟ ਚਲਾਉਣ ਦੀ ਇਜਾਜ਼ਤ ਦੇਣਗੇ।

Leave a Reply

Your email address will not be published. Required fields are marked *